11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਕਾਂਗਰਸ ਪਾਰਟੀ ਨੇ ਅਬੋਹਰ ਦੀ ਅਨਾਜ ਮੰਡੀ ਵਿਚ ਮਜ਼ਦੂਰਾਂ ਦੇ ਨਾਲ ਮਨਾਇਆ ਮਜ਼ਦੂਰ ਦਿਵਸ

Ad Position 21
No active advertisement
ਅਜੀਤ ਡੈਸਕ 03-05-2026
ਅਬੋਹਰ, 2 ਮਈ (ਤੇਜਿੰਦਰ ਸਿੰਘ ਖ਼ਾਲਸਾ)-ਕਾਂਗਰਸ ਐੱਸ.ਸੀ ਸੈੱਲ ਫ਼ਾਜ਼ਿਲਕਾ ਦੇ ਜ਼ਿਲ੍ਹਾ ਪ੍ਰਧਾਨ ਘਨਸ਼ਾਮ ਪੰਜਕੋਸੀ ਨੇ ਕੌਮਾਂਤਰੀ ਮਜ਼ਦੂਰ ਦਿਵਸ ਦੇ ਮੌਕੇ 'ਤੇ ਦੇਸ਼ ਅਤੇ ਸੂਬੇ ਦੇ ਸਮੂਹ ਮਜ਼ਦੂਰਾਂ ਅਤੇ ਕਿਰਤੀਆਂ ਨੂੰ ਵਧਾਈ ਦਿੰਦੇ ਹੋਏ ਅਬੋਹਰ ਦੀ ਅਨਾਜ ਮੰਡੀ ਵਿਖੇ ਮਜ਼ਦੂਰ ਦਿਹਾੜਾ ਮਨਾਇਆ | ਇਸ ਮੌਕੇ ਮਜ਼ਦੂਰਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕਰਦਿਆਂ ਕਾਂਗਰਸ ਪਾਰਟੀ ਦੇ ਆਗੂਆਂ ਨੇ ਕਿਹਾ ਕਿ ਕਿਸੇ ਵੀ ਦੇਸ਼ ਦੀ ਤਰੱਕੀ ਦੀ ਨੀਂਹ ਮਜ਼ਦੂਰਾਂ ਦੇ ਮੁੜ੍ਹਕੇ ਨਾਲ ਰੱਖੀ ਜਾਂਦੀ ਹੈ ਪਰ ਅਫ਼ਸੋਸ ਦੀ ਗੱਲ ਇਹ ਹੈ ਕਿ ਮੌਜੂਦਾ ਸਰਕਾਰਾਂ ਦੇ ਰਾਜ ਵਿਚ ਕਿਰਤੀ ਵਰਗ ਸਭ ਤੋਂ ਵੱਧ ਮਾਰ ਝੱਲ ਰਿਹਾ ਹੈ | ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਤੁਹਾਡੀ ਆਪਣੀ ਮਜ਼ਦੂਰ ਕਿਸਾਨਾਂ ਦੀ ਪਾਰਟੀ ਹੈ | ਕਾਂਗਰਸ ਹਮੇਸ਼ਾ ਕਿਰਤੀਆਂ ਦੇ ਮੋਢੇ ਨਾਲ ਮੋਢਾ ਲਾ ਕੇ ਖੜੇ ਹਨ ਅਤੇ ਹਮੇਸ਼ਾ ਤੁਹਾਡੇ ਹੱਕਾਂ ਦੀ ਰਾਖੀ ਕਰਦੀ ਰਹੇਗੀ | ਇਸ ਮੌਕੇ ਕਾਂਗਰਸ ਐੱਸ.ਸੀ ਸੈੱਲ ਫ਼ਾਜ਼ਿਲਕਾ ਦੇ ਜ਼ਿਲ੍ਹਾ ਪ੍ਰਧਾਨ ਘਨਸ਼ਾਮ ਪੰਜਕੋਸੀ, ਸੱਤਿਆ ਭਾਦੂ ਕਿਸਾਨ ਕਾਂਗਰਸ ਦੇ ਸਕੱਤਰ, ਸਿਟੀ ਕਾਂਗਰਸ ਕਮੇਟੀ ਸ਼ਹਿਰੀ ਪ੍ਰਧਾਨ ਸੁਰਿੰਦਰ ਸਲੂਜਾ, ਅਬੋਹਰ ਦਿਹਾਤੀ ਦੇ ਪ੍ਰਧਾਨ ਬੱਬੂ ਕੰਬੋਜ, ਸੀਨੀਅਰ ਆਗੂ ਯੁਧਿਸ਼ਠਰ ਗੱਖੜ, ਯੂਥ ਪ੍ਰਧਾਨ ਮੋਨੂੰ ਆਰੀਆ, ਸੁਭਾਸ਼ ਠੱਠਈ, ਸੁਭਾਸ਼ ਪਰੂਥੀ, ਵਿਰੇਸ਼ ਸੋਨੀ, ਅਮਨਦੀਪ ਸਿੰਘ, ਬੰਟੀ ਵਢੇਰਾ, ਅਮਰਨਾਥ, ਰਾਜਲਾ ਮਛੂਆਣਾ ਆਦਿ ਹਾਜ਼ਰ ਸਨ | ਇਸ ਤੋਂ ਇਲਾਵਾ ਭਾਈ ਹਰਬੰਸ, ਲਾਲ ਚੰਦ, ਵਿਜੇ, ਅਰੁਣ, ਬੌਬੀ ਲਾਡਵਾਲ, ਸੰਜੇ ਦੱਤ, ਭੂੰਡੀ ਉਰਫ਼ ਵਿਕਾਸ, ਸੱਜਣ, ਪੰਕਜ ਅਤੇ ਸਤੀਸ਼ ਢਿਲੌੜ ਅਤੇ ਹੋਰ ਮਜ਼ਦੂਰ ਭਰਾ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਢਾਣੀ ਮੁਨਸ਼ੀ ਰਾਮ ਦੇ ਨੌਜਵਾਨ ਨੇ ਕੌਮੀ ਪੱਧਰੀ ਖੇਡਾਂ 'ਚ ਕੀਤਾ ਕਾਂਸੇ ਦਾ ਤਗਮਾ ਹਾਸਿਲ ਅਗਲੀ ਖ਼ਬਰ ਮਲੋਟ ਨੇੜੇ ਪਸੰਜਰ ਰੇਲਗੱਡੀ ਦਾ ਪਾਵਰ ਫ਼ੇਲ੍ਹ, ਡੇਢ ਘੰਟਾ ਦੇਰੀ ਨਾਲ ਪਹੁੰਚੀ ਅਬੋਹਰ- ਮੁਸਾਫ਼ਰ ਪ੍ਰੇਸ਼ਾਨ
Ad Position 24