11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਢਾਣੀ ਮੁਨਸ਼ੀ ਰਾਮ ਦੇ ਨੌਜਵਾਨ ਨੇ ਕੌਮੀ ਪੱਧਰੀ ਖੇਡਾਂ 'ਚ ਕੀਤਾ ਕਾਂਸੇ ਦਾ ਤਗਮਾ ਹਾਸਿਲ

Ad Position 21
No active advertisement
ਅਜੀਤ ਡੈਸਕ 03-05-2026
ਫ਼ਾਜ਼ਿਲਕਾ, 2 ਮਈ (ਅਮਰਜੀਤ ਸ਼ਰਮਾ)-ਅਥਲੈਟਿਕਸ ਫੈਡਰੇਸ਼ਨ ਆਫ਼ ਇੰਡੀਆ ਵਲੋਂ ਕਰਵਾਈ ਗਈ 24ਵੀਂ ਨੈਸ਼ਨਲ ਜੂਨੀਅਰ ਅੰਡਰ 20 ਅਥਲੈਟਿਕ ਮੁਕਾਬਲੇ 2026 'ਚ ਫ਼ਾਜ਼ਿਲਕਾ ਦੇ ਪਿੰਡ ਢਾਣੀ ਮੁਨਸ਼ੀ ਰਾਮ ਦੇ ਨੌਜਵਾਨ ਲੜਕੇ ਨੇ 5 ਹਜ਼ਾਰ ਮੀਟਰ ਦੀ ਦੌੜ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਾਂਸੇ ਦਾ ਤਗਮਾ ਹਾਸਲ ਕੀਤਾ ਹੈ | ਜਾਣਕਾਰੀ ਅਨੁਸਾਰ ਕਰਨਾਟਕਾ ਵਿਖੇ ਹੋਏ ਤਿੰਨ ਰੋਜ਼ਾ ਅਥਲੈਟਿਕਸ ਮੁਕਾਬਲਿਆਂ 'ਚ ਵੱਖ-ਵੱਖ ਸੂਬਿਆਂ ਦੇ ਖਿਡਾਰੀਆਂ ਨੇ ਭਾਗ ਲਿਆ | ਜਿਸ ਵਿਚ ਫ਼ਾਜ਼ਿਲਕਾ ਦੀ ਢਾਣੀ ਮੁਨਸ਼ੀ ਰਾਮ (ਬਹਿਕ ਖ਼ਾਸ)ਦੇ ਨੌਜਵਾਨ ਗੁਰਪ੍ਰੀਤ ਕੰਬੋਜ ਪੁੱਤਰ ਦੇਸਰਾਜ ਨੇ 5 ਹਜ਼ਾਰ ਮੀਟਰ ਦੌੜ ਵਿਚ ਦੂਜਾ ਸਥਾਨ ਪ੍ਰਾਪਤ ਕਰਕੇ ਕਾਂਸੇ ਦਾ ਤਗਮਾ ਜਿੱਤਿਆ | ਜਿੱਤਣ ਤੋਂ ਬਾਅਦ ਨੌਜਵਾਨ ਗੁਰਪ੍ਰੀਤ ਕੰਬੋਜ ਦਾ ਪਿੰਡ ਪੁੱਜਣ 'ਤੇ ਪਿੰਡ ਵਾਸੀਆਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ ਅਤੇ ਉਸ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ |
Ad Position 22
No active advertisement
ਪਿਛਲੀ ਖ਼ਬਰ ਨਸ਼ੇ ਦੀ ਹਾਲਤ 'ਚ ਘੁੰਮ ਰਿਹਾ ਨੌਜਵਾਨ ਕਾਬੂ ਅਗਲੀ ਖ਼ਬਰ ਕਾਂਗਰਸ ਪਾਰਟੀ ਨੇ ਅਬੋਹਰ ਦੀ ਅਨਾਜ ਮੰਡੀ ਵਿਚ ਮਜ਼ਦੂਰਾਂ ਦੇ ਨਾਲ ਮਨਾਇਆ ਮਜ਼ਦੂਰ ਦਿਵਸ
Ad Position 24