13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-05-2026

ਜਲਾਲਾਬਾਦ 'ਚ ਕੋਠੀ 'ਤੇ ਅਸਮਾਨੀ ਬਿਜਲੀ ਡਿੱਗੀ

Ad Position 21
No active advertisement
ਅਸਮਾਨੀ ਬਿਜਲੀ ਡਿਗਣ ਨਾਲ ਨੁਕਸਾਨੀ ਗਈ ਛੱਤ | ਅਜੀਤ ਤਸਵੀਰ <br/> 06-05-2026
ਜਲਾਲਾਬਾਦ, 5 ਮਈ (ਕਰਨ ਚੁਚਰਾ)-ਇਲਾਕੇ 'ਚ ਆਈ ਤੇਜ਼ ਹਨੇਰੀ ਅਤੇ ਤੂਫ਼ਾਨ ਦੌਰਾਨ ਵਿਜੇ ਨਗਰ ਦੀ ਗਲੀ ਨੰਬਰ-5 'ਚ ਇਕ ਵੱਡਾ ਹਾਦਸਾ ਹੋ ਗਿਆ, ਜਿਸ 'ਚ ਏ.ਸੀ.ਅਤੇ ਕੋਠੀ ਦੀ ਛੱਤ ਵੱਡਾ ਨੁਕਸਾਨ ਪੁੱਜਿਆ, ਜਦੋਂ ਕਿ ਜਾਨੀ ਨੁਕਸਾਨ ਤੋਂ ਬਚਾਅ ਰਿਹਾ | ਘਰ ਦੇ ਮਾਲਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਦੋਂ ਬਾਹਰ ਤੇਜ਼ ਤੂਫ਼ਾਨ ਚੱਲ ਰਿਹਾ ਸੀ ਤਾਂ ਉਹ ਪਰਿਵਾਰ ਸਮੇਤ ਦੂਜੇ ਕਮਰੇ 'ਚ ਬੈਠੇ ਸਨ | ਇਸੇ ਦੌਰਾਨ ਅਚਾਨਕ ਨਾਲ ਦੇ ਕਮਰੇ ਵਿਚ ਇਕ ਜ਼ੋਰਦਾਰ ਧਮਾਕਾ ਹੋਇਆ | ਜਦੋਂ ਉਨ੍ਹਾਂ ਨੇ ਕਮਰੇ ਵਿਚ ਜਾ ਕੇ ਦੇਖਿਆ ਤਾਂ ਉੱਥੇ ਲੱਗੇ ਏ.ਸੀ. ਨੂੰ ਭਿਆਨਕ ਅੱਗ ਲੱਗੀ ਹੋਈ ਸੀ ਅਤੇ ਸਾਰੀ ਛੱਤ ਸੜ ਕੇ ਸੁਆਹ ਹੋ ਚੁੱਕੀ ਸੀ | ਅੱਗ ਅਤੇ ਧੂੰਏਾ ਕਾਰਨ ਪੂਰੇ ਘਰ 'ਚ ਬਦਬੂ ਫੈਲ ਗਈ | ਧਮਾਕੇ ਦੀ ਆਵਾਜ਼ ਸੁਣ ਕੇ ਗਲੀ ਦੇ ਲੋਕ ਤੁਰੰਤ ਮੌਕੇ 'ਤੇ ਇਕੱਠੇ ਹੋ ਗਏ | ਪੀੜਤ ਮਾਲਕ ਨੇ ਦੱਸਿਆ ਕਿ ਇਹ ਪ੍ਰਮਾਤਮਾ ਦਾ ਸ਼ੁੱਕਰ ਹੈ ਕਿ ਉਸ ਸਮੇਂ ਉਸ ਕਮਰੇ ਵਿਚ ਕੋਈ ਬੈਠਾ ਨਹੀਂ ਸੀ, ਨਹੀਂ ਤਾਂ ਵੱਡਾ ਜਾਨੀ ਨੁਕਸਾਨ ਹੋ ਸਕਦਾ ਸੀ | ਬਿਜਲੀ ਡਿਗਣ ਕਾਰਨ ਏ.ਸੀ.ਪੂਰੀ ਤਰ੍ਹਾਂ ਸੜ ਗਿਆ ਹੈ ਅਤੇ ਘਰ ਦੀ ਇਮਾਰਤ ਨੂੰ ਵੀ ਨੁਕਸਾਨ ਪਹੁੰਚਿਆ ਹੈ | ਜੇਕਰ ਸਮੇਂ ਸਿਰ ਪਤਾ ਨਾ ਲੱਗਦਾ ਤਾਂ ਪੂਰੇ ਘਰ ਨੂੰ ਅੱਗ ਲੱਗ ਸਕਦੀ ਸੀ |

Ad Position 22
No active advertisement
ਪਿਛਲੀ ਖ਼ਬਰ ਜਨਕ ਰਾਜ ਕੰਬੋਜ ਨੂੰ ਤਰੱਕੀ ਮਿਲਣ 'ਤੇ ਜ਼ਿਲ੍ਹਾ ਪੁਲਿਸ ਮੁਖੀ ਨੇ ਲਗਾਇਆ ਬੈਜ <br/> ਅਗਲੀ ਖ਼ਬਰ ਸਬ ਯਾਰਡ ਮੰਡੀ ਰੋੜਾਂਵਾਲੀ ਤੇ ਫੋਕਲ ਪੁਆਇੰਟ ਹਲੀਮ ਵਾਲਾ 'ਚ ਕਣਕ ਦੀਆਂ ਬੋਰੀਆਂ ਦੇ ਅੰਬਾਰ <br/>
Ad Position 24