24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਦਿਵਿਆਂਗ ਤੇਜਿੰਦਰ ਨੂੰ ਮਿਲੀ ਇਲੈਕਟਿ੍ਕ ਸਕੂਟੀ <br/>

Ad Position 21
No active advertisement
ਅਜੀਤ ਡੈਸਕ 08-05-2026
ਅਬੋਹਰ, 7 ਮਈ (ਵਿਵੇਕ ਹੂੜੀਆ)-ਦਿਵਿਆਂਗਾਂ ਦੀ ਸਹਾਇਤਾ ਲਈ ਹਮੇਸ਼ਾ ਤਤਪਰ ਰਹਿਣ ਵਾਲੇ ਪ੍ਰਸਿੱਧ ਸਮਾਜ ਸੇਵੀ ਵਿਪਨ ਸ਼ਰਮਾ ਦੇ ਯਤਨਾਂ ਸਦਕਾ ਅੱਜ ਇਕ ਦਿਵਿਆਂਗ ਵਿਅਕਤੀ ਨੂੰ ਇਲੈਕਟਿ੍ਕ ਸਕੂਟੀ ਮੁਹੱਈਆ ਕਰਵਾਈ ਗਈ | ਸਕੂਟੀ ਮਿਲਣ ਤੋਂ ਬਾਅਦ ਦਿਵਿਆਂਗ ਤੇਜਿੰਦਰ ਕੁਮਾਰ ਦੇ ਚਿਹਰੇ 'ਤੇ ਖ਼ੁਸ਼ੀ ਸਾਫ਼ ਦਿਖਾਈ ਦੇ ਰਹੀ ਸੀ ਅਤੇ ਉਸ ਨੇ ਵਿਪਨ ਸ਼ਰਮਾ ਤੇ ਉਨ੍ਹਾਂ ਦੀ ਟੀਮ ਦਾ ਦਿਲੋਂ ਧੰਨਵਾਦ ਕੀਤਾ | ਜਾਣਕਾਰੀ ਦਿੰਦਿਆਂ ਵਿਪਨ ਸ਼ਰਮਾ ਨੇ ਦੱਸਿਆ ਕਿ ਚੰਡੀਗੜ੍ਹ ਮੁਹੱਲੇ ਦਾ ਰਹਿਣ ਵਾਲਾ ਤੇਜਿੰਦਰ ਕੁਮਾਰ ਬਾਜ਼ਾਰ ਨੰਬਰ 4 ਦੇ ਬਾਹਰ ਸਬਜ਼ੀ ਵੇਚਣ ਦਾ ਕੰਮ ਕਰਦਾ ਹੈ | ਕਿਰਾਏ ਦੇ ਮਕਾਨ ਵਿਚ ਰਹਿਣ ਕਾਰਨ ਉਸ ਦੀ ਆਰਥਿਕ ਹਾਲਤ ਕਾਫ਼ੀ ਕਮਜ਼ੋਰ ਹੈ ਅਤੇ ਉਸ ਕੋਲ ਘਰ ਤੋਂ ਮੰਡੀ ਤੱਕ ਆਉਣ-ਜਾਣ ਲਈ ਕੋਈ ਸਾਧਨ ਨਹੀਂ ਸੀ | ਉਹ ਜਾਂ ਤਾਂ ਕਿਸੇ ਤੋਂ ਲਿਫ਼ਟ ਲੈਂਦਾ ਸੀ ਜਾਂ ਫਿਰ ਟੈਂਪੂ ਦਾ ਕਿਰਾਇਆ ਭਰ ਕੇ ਆਪਣੀ ਰੇਹੜੀ ਤੱਕ ਪਹੁੰਚਦਾ ਸੀ | ਤੇਜਿੰਦਰ ਨੇ ਆਪਣੀ ਮੁਸ਼ਕਿਲ ਵਿਪਨ ਸ਼ਰਮਾ ਨਾਲ ਸਾਂਝੀ ਕੀਤੀ, ਜਿਸ ਤੋਂ ਬਾਅਦ ਵਿਪਨ ਸ਼ਰਮਾ ਨੇ ਇਕ ਅਜਿਹੇ ਵਿਅਕਤੀ ਨਾਲ ਸੰਪਰਕ ਕੀਤਾ | ਜਿਸ ਕੋਲ ਵਾਧੂ ਇਲੈਕਟਿ੍ਕ ਸਕੂਟੀ ਪਈ ਸੀ | ਉਸ ਦਾਨੀ ਸੱਜਣ ਦੇ ਸਹਿਯੋਗ ਨਾਲ ਅੱਜ ਇਹ ਸਕੂਟੀ ਤੇਜਿੰਦਰ ਕੁਮਾਰ ਨੂੰ ਸੌਂਪ ਦਿੱਤੀ ਗਈ | ਇਸ ਮੌਕੇ ਵਿਪਨ ਸ਼ਰਮਾ ਨੇ ਅਪੀਲ ਕੀਤੀ ਕਿ ਜੇਕਰ ਕਿਸੇ ਕੋਲ ਦਿਵਿਆਂਗਾਂ ਨਾਲ ਸਬੰਧਿਤ ਕੋਈ ਵਾਧੂ ਸਾਮਾਨ ਪਿਆ ਹੈ, ਤਾਂ ਉਹ ਕਿਸੇ ਲੋੜਵੰਦ ਨੂੰ ਜ਼ਰੂਰ ਮੁਹੱਈਆ ਕਰਵਾਉਣ | ਇਸ ਮੌਕੇ ਅਸ਼ਵਨੀ ਬਿਸ਼ਨੋਈ, ਤੇਜ਼ ਰਾਮ, ਬਲਬੀਰ ਸਿੰਘ, ਬਿਮਲਾ ਰਾਣੀ, ਸੁੰਦਰ ਦੇਵੀ ਅਤੇ ਹੋਰ ਪਤਵੰਤੇ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਚੋਰੀ ਕਰਨ ਵਾਲੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਗੰਗ ਕੈਨਾਲ ਦੇ ਪੁਲ 'ਤੇ ਹੁੰਦੇ ਹਾਦਸਿਆਂ ਨੂੰ ਰੋਕਣ ਲਈ ਪਿੰਡ ਵਾਸੀਆਂ ਵਲੋਂ ਕੀਤਾ ਉੱਦਮ <br/>
Ad Position 24