ਫ਼ਾਜ਼ਿਲਕਾ, 9 ਮਈ (ਦਵਿੰਦਰ ਪਾਲ ਸਿੰਘ)-ਥਾਣਾ ਅਰਨੀਵਾਲਾ ਪੁਲਿਸ ਨੇ ਖੇਤ ਵਿਚੋਂ ਤਾਰ ਚੋਰੀ ਕਰਨ ਅਤੇ ਭੰਨਤੋੜ ਕਰਨ ਵਾਲੇ 4 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਮਲਕੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਮਹਿੰਦਰਪਾਲ ਸਿੰਘ ਪੁੱਤਰ ਉੱਤਮ ਚੰਦ ਵਾਸੀ ਡੱਬ ਵਾਲਾ ਕਲਾਂ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਦਲਜੀਤ ਸਿੰਘ ਪੁੱਤਰ ਮਹਿੰਦਰ ਸਿੰਘ, ਹਰਮੀਤ ਬਾਈ ਪਤਨੀ ਦਲਜੀਤ ਸਿੰਘ, ਹਰੋ ਬਾਈ ਪਤਨੀ ਦੇਬਾ ਸਿੰਘ, ਧੇਬਾ ਸਿੰਘ ਵਾਸੀ ਅਰਨੀਵਾਲਾ ਅਤੇ 3 ਅਣਪਛਾਤੇ ਵਿਅਕਤੀਆਂ ਨੇ ਉਸ ਦੇ ਖੇਤ ਦੇ ਖੰਭੇ ਅਤੇ ਤਾਰ ਬੰਦੀ ਤੋੜ ਕੇ ਤਾਰ ਚੋਰੀ ਕਰ ਲਈ | ਜਿਸ ਤੋਂ ਬਾਅਦ ਪੁਲਿਸ ਨੇ ਉਕਤ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ |