ਜਲਾਲਾਬਾਦ, 9 ਮਈ (ਜਤਿੰਦਰ ਪਾਲ ਸਿੰਘ/ਕਰਨ ਚੁਚਰਾ)-ਸਥਾਨਕ ਸ਼੍ਰੀ ਮੁਕਤਸਰ ਸਾਹਿਬ ਸੜਕ 'ਤੇ ਪਿੰਡ ਫਲੀਆਂ ਵਾਲੇ ਵਿਖੇ ਸਥਿਤ ਲਾਲਾ ਜਗਤ ਨਰਾਇਣ ਐਜੂਕੇਸ਼ਨ ਕਾਲਜ ਵਿਖੇ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਅਸ਼ੋਕ ਕੁਮਾਰ ਅਨੇਜਾ ,ਪ੍ਰਧਾਨ ਪ੍ਰਦੀਪ ਚੁੱਘ, ਖ਼ਜ਼ਾਨਚੀ ਚੰਦਰਸ਼ੇਖਰ ਗੁੰਬਰ, ਸਿੱਖਿਆ ਸ਼ਾਸਤਰੀ ਗੁਰਬਖ਼ਸ਼ ਸਿੰਘ ਖੁਰਾਨਾ ਅਤੇ ਪਿ੍ੰਸੀਪਲ ਡਾਕਟਰ ਨਿਤਿਕਾ ਦੀ ਯੋਗ ਅਗਵਾਈ ਹੇਠ ਕਾਲਜ ਦੇ ਐੱਮ.ਐਡ ਦੇ ਵਿਦਿਆਰਥੀਆਂ ਲਈ ਰਿਸਰਚ ਐਥਿਕਸ ਵਿਸ਼ੇ ਤੇ ਐਕਸਟੈਨਸ਼ਨ ਲੈਕਚਰ ਕਰਵਾਇਆ ਗਿਆ | ਜਿਸ ਵਿਚ ਪ੍ਰੋਫੈਸਰ ਪਰਮਜੀਤ ਕੁਮਾਰ ਮਾਸਟਰ ਮਾਈਾਡ ਕਾਲਜ ਆਫ਼ ਐਜੂਕੇਸ਼ਨ ਬਠਿੰਡਾ ਤੋਂ ਵਿਸ਼ੇਸ਼ ਤੋਰ ਤੇ ਪਹੁੰਚੇ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ¢ ਇਸ ਲੈਕਚਰ ਦਾ ਮੁੱਖ ਉਦੇਸ਼ ਐੱਮ ਐਡ ਦੇ ਵਿਦਿਆਰਥੀਆਂ ਅਤੇ ਪ੍ਰੋਫੈਸਰਾਂ ਨੂੰ ਰਿਸਰਚ ਵਿਚ ਨੈਤਿਕ ਮਾਪਦੰਡਾਂ ਅਤੇ ਖੋਜ ਵਿਚ ਬਾਈਸਨੇਸ ਨੰੂ ਰੋਕਣ ਲਈ ਜਾਣਕਾਰੀ ਦੇਣਾ ਸੀ¢ ਇਸ ਦੌਰਾਨ ਵਿਦਿਆਰਥੀਆਂ ਨੂੰ ਉੱਚ ਪੱਧਰੀ ਅਤੇ ਪ੍ਰਭਾਵਸ਼ਾਲੀ ਖੋਜ ਲਈ ਨੈਤਿਕ ਸਿਧਾਂਤਾਂ ਦਾ ਪਾਲਨ ਕਰਨ ਲਈ ਪ੍ਰੇਰਿਤ ਕੀਤਾ ਗਿਆ¢ ਲੈਕਚਰ ਦੀ ਸਮਾਪਤੀ ਤੇ ਕਾਲਜ ਪਿ੍ੰਸੀਪਲ ਡਾਕਟਰ ਨਿਤਿਕਾ ਵਲੋਂ ਲੈਕਚਰਾਰ ਪਰਮਜੀਤ ਕੁਮਾਰ ਦਾ ਸਨਮਾਨ ਕਰਦੇ ਹੋਏ ਧੰਨਵਾਦ ਵੀ ਕੀਤਾ ਗਿਆ ¢ ਇਸ ਮੌਕੇ ਕਾਲਜ ਦੇ ਅਧਿਆਪਕ ਤੇ ਐੱਮ.ਐਡ ਦੇ ਵਿਦਿਆਰਥੀ ਹਾਜ਼ਰ ਸਨ¢