17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਸਫ਼ਾਈ ਸੇਵਕ ਯੂਨੀਅਨ ਪੰਜਾਬ ਕਾਮਿਆਂ ਦੀ ਹੜਤਾਲ ਛੇਵੇਂ ਦਿਨ 'ਚ ਸ਼ਾਮਿਲ

Ad Position 21
No active advertisement
ਅਜੀਤ ਡੈਸਕ 12-05-2026
ਜਲਾਲਾਬਾਦ,11 ਮਈ (ਜਤਿੰਦਰ ਪਾਲ ਸਿੰਘ/ਕਰਨ ਚੁਚਰਾ)-ਜਲਾਲਾਬਾਦ ਨਗਰ ਕੌਂਸਲ ਦੇ ਦਫ਼ਤਰ ਵਿਖੇ ਸਫ਼ਾਈ ਸੇਵਕ ਯੂਨੀਅਨ ਪੰਜਾਬ ਵਲੋਂ ਛੇਵੇਂ ਦਿਨ ਵੀ ਕੰਮ ਛੋੜ ਹੜਤਾਲ 'ਚ ਸ਼ਾਮਿਲ ਹੋ ਕੇ ਆਪਣੀਆਂ ਮੰਗਾਂ ਲਈ ਰੋਸ ਪ੍ਰਦਰਸ਼ਨ ਕੀਤਾ | ਇਸ ਮੌਕੇ ਜਾਣਕਾਰੀ ਦਿੰਦਿਆਂ ਸਫ਼ਾਈ ਸੇਵਕ ਯੂਨੀਅਨ ਜਲਾਲਾਬਾਦ ਪ੍ਰਧਾਨ ਅਜੇ ਕੁਮਾਰ ਵਾਈਸ ਪ੍ਰਧਾਨ ਰਵੀ ਕੁਮਾਰ ਕੈਸ਼ੀਅਰ ਰੇਸ਼ਮ ਸਿੰਘ ਕਾਠਗੜ, ਸਲਾਹਕਾਰ ਗੁਰਬਖ਼ਸ਼ ਲਾਲ,ਅਤੇ ਕੱਚੇ ਮੁਲਾਜ਼ਮ ਪ੍ਰਧਾਨ ਸੰਨ੍ਹੀ ਕੁਮਾਰ, ਵਾਇਸ ਪ੍ਰਧਾਨ ਵਿਕਾਸ ਕੁਮਾਰ, ਸੈਕਟਰੀ ਸੂਰਜ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸਫ਼ਾਈ ਕਾਮਿਆਂ ਦਾ ਨਿਗੂਣੀਆਂ ਤਨਖ਼ਾਹਾਂ ਤੇ ਸ਼ੋਸ਼ਣ ਕੀਤਾ ਜਾ ਰਿਹਾ ਹੈ | ਜਿਸ ਕਰਕੇ ਸਾਡੇ ਪਰਿਵਾਰਾਂ ਦਾ ਗੁਜ਼ਾਰਾ ਕਰਨਾ ਮੁਸ਼ਕਿਲ ਹੋਇਆ ਪਿਆ ਹੈ | ਸਫ਼ਾਈ ਕਾਮੇ ਆਪਣੀਆਂ ਮੁਢਲੀਆਂ ਲੋੜਾਂ ਪੂਰੀਆਂ ਕਰਨ ਤੋਂ ਅਸਮਰਥ ਹੋ ਰਹੇ ਹਨ | ਆਗੂਆਂ ਨੇ ਕਿਹਾ ਕਿ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਕੱਚੇ ਮੁਲਾਜ਼ਮ ਪੱਕੇ ਕੀਤੇ ਜਾਣ, ਸਫ਼ਾਈ ਕਾਮਿਆਂ ਦੀ ਘੱਟ ਤੋਂ ਘੱਟ 40000 ਪ੍ਰਤੀ ਮਹੀਨਾ ਤਨਖ਼ਾਹ ਕੀਤੀ ਜਾਵੇ, ਪੁਰਾਣੀ ਪੈਨਸ਼ਨ ਸਕੀਮ ਨੂੰ ਬਹਾਲ ਕੀਤਾ ਜਾਵੇ, ਸਫ਼ਾਈ ਸੇਵਕ ਕਾਮਿਆਂ ,ਬਿਜਲੀ ,ਸੀਵਰਮੈਨ ਨੂੰ ਸੇਫ਼ਟੀ ਕਿੱਟਾਂ ਮੁਹੱਈਆ ਕਰਵਾਈਆਂ ਜਾਣ | ਇਸ ਮੌਕੇ ਵਿਕਾਸ ਕੁਮਾਰ, ਚਰਨਦਾਸ, ਜਸਵੰਤ ਸਿੰਘ ਸੁਖਚੈਨ ਸਿੰਘ ਡਰਾਈਵਰ, ਡਰਾਈਵਰ ਪ੍ਰਧਾਨ ਲਖਵੀਰ ਚੰਦ, ਬੂਟਾ ਸਿੰਘ, ਸਮੇਤ ਸੈਂਕੜੇ ਕਰਮਚਾਰੀ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਟੀ.ਬੀ.ਦੇ ਸ਼ੱਕੀ ਮਰੀਜ਼ਾਂ ਦੀ ਰੋਜ਼ਾਨਾ ਕੀਤੀ ਜਾ ਰਹੀ ਸਕ੍ਰੀਨਿੰਗ-ਸਿਵਲ ਸਰਜਨ ਅਗਲੀ ਖ਼ਬਰ ਸਿਹਤ ਵਿਭਾਗ ਨੇ ਖੂਈਆਂ ਸਰਵਰ 'ਚ ਕੈਂਪ ਲਗਾਇਆ
Ad Position 24