ਅਬੋਹਰ, 14 ਮਈ (ਤੇਜਿੰਦਰ ਸਿੰਘ ਖ਼ਾਲਸਾ) ਸਥਾਨਕ ਸੀਤੋ ਰੋਡ ਸਥਿਤ ਭਾਗ ਸਿੰਘ ਹੇਅਰ ਖ਼ਾਲਸਾ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਦਾ ਬਾਰ੍ਹਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਪਿ੍ੰਸੀਪਲ ਰੰਜੂ ਬਾਲਾ ਨੇ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ 12ਵੀਂ ਦੇ ਨਤੀਜੇ ਵਿਚ ਭਾਗ ਸਿੰਘ ਖ਼ਾਲਸਾ ਸਕੂਲ ਦਾ ਨਤੀਜਾ ਸੋ ਫ਼ੀਸਦੀ ਰਿਹਾ ਹੈ | ਜਿਸ ਤਹਿਤ 12ਵੀਂ ਜਮਾਤ ਦੇ ਆਰਟਸ ਵਿਭਾਗ ਵਿਚ ਰਿਆ ਨੇ 479 ਅੰਕ ਹਾਸਲ ਕਰਕੇ ਪਹਿਲਾ, ਸੰਜਣਾ ਨੇ 475 ਅੰਕ ਹਾਸਲ ਕਰਕੇ ਦੂਜਾ ਅਤੇ ਸੀਆ ਤੇ ਸ਼ਾਲੂ ਨੇ ਸਾਂਝੇ ਤੌਰ ਤੇ 465 ਅੰਕ ਹਾਸਲ ਕਰਕੇ ਤੀਜਾ ਸਥਾਨ ਹਾਸਲ ਕੀਤਾ ਹੈ | ਇਸ ਤੋਂ ਇਲਾਵਾ ਕਾਮਰਸ ਵਿਭਾਗ ਵਿਚ ਲੀਜ਼ਾ ਨਰੂਲਾ ਨੇ 432 ਅੰਕ ਹਾਸਲ ਕਰਕੇ ਪਹਿਲਾ, ਰੁਚਕਿਆ ਨੇ 406 ਅੰਕ ਹਾਸਲ ਕਰਕੇ ਦੂਜਾ ਅਤੇ ਰੁਪਿੰਦਰ ਕੌਰ ਨੇ 385 ਅੰਕ ਹਾਸਲ ਕਰਕੇ ਤੀਜਾ ਸਥਾਨ ਹਾਸਲ ਕੀਤਾ ਹੈ | ਸਾਇੰਸ ਵਿਭਾਗ ਵਿਚ ਸਨੇਹਾ ਨੇ 422 ਅੰਕ ਹਾਸਲ ਕਰਕੇ ਪਹਿਲਾ, ਸੁਖਮਨ ਕੌਰ ਨੇ 413 ਅੰਕ ਹਾਸਲ ਕਰਕੇ ਦੂਜਾ ਅਤੇ ਕਸ਼ਮੀਰ ਕੌਰ ਨੇ 411 ਅੰਕ ਹਾਸਲ ਕਰਕੇ ਤੀਜਾ ਸਥਾਨ ਹਾਸਲ ਕੀਤਾ ਹੈ | ਇਸ ਮੌਕੇ ਸੰਸਥਾ ਦੇ ਚੇਅਰਮੈਨ ਗੁਰਲਾਲ ਸਿੰਘ ਬਰਾੜ ਫ਼ੱਤਣਵਾਲਾ ਅਤੇ ਸਮੂਹ ਕਮੇਟੀ ਮੈਂਬਰਾਂ ਨੇ ਅੱਵਲ ਆਈਆਂ ਵਿਦਿਆਰਥਣਾਂ, ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੰਦੇ ਹੋਏ ਸਮੂਹ ਵਿਦਿਆਰਥਣਾਂ ਦੇ ਸੁਨਹਿਰੀ ਭਵਿੱਖ ਦੀ ਆਸ ਕੀਤੀ ਹੈ |