ਅਬੋਹਰ, 14 ਮਈ (ਤੇਜਿੰਦਰ ਸਿੰਘ ਖ਼ਾਲਸਾ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਬਾਰ੍ਹਵੀਂ ਜਮਾਤ ਦੇ ਨਤੀਜੇ ਤਹਿਤ ਸਥਾਨਕ ਸਿੰਘ ਸਭਾ ਕੰਨਿਆ ਪਾਠਸ਼ਾਲਾ ਦਾ ਨਤੀਜਾ ਵੀ ਸ਼ਾਨਦਾਰ ਰਿਹਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਪਿ੍ੰਸੀਪਲ ਪਰਮਜੀਤ ਕੌਰ ਨੇ ਦੱਸਿਆ ਕਿ ਸਕੂਲ ਦੇ 150 ਵਿਦਿਆਰਥੀਆਂ ਨੇ ਬਾਰ੍ਹਵੀਂ ਜਮਾਤ ਦੇ ਇਮਤਿਹਾਨ ਦਿੱਤੇ ਸਨ ਜਿਨ੍ਹਾਂ ਵਿਚੋਂ ਸਾਰੇ ਵਿਦਿਆਰਥੀਆਂ ਨੇ ਚੰਗੇ ਅੰਕ ਹਾਸਲ ਕਰਦੇ ਹੋਏ ਪ੍ਰੀਖਿਆ ਪਾਸ ਕੀਤੀ ਹੈ | ਜਿਸ ਕਾਰਨ ਸਕੂਲ ਦਾ ਨਤੀਜਾ ਸੋ ਫ਼ੀਸਦੀ ਰਿਹਾ ਹੈ | ਮਿਲੇ ਨਤੀਜਿਆਂ ਦੇ ਤਹਿਤ 12ਵੀਂ ਜਮਾਤ ਦੇ ਸਾਇੰਸ ਗਰੁੱਪ ਦੇ ਵਿਚ ਅਰਨਾਜ ਹੇਅਰ ਪੁੱਤਰੀ ਬਲਕਰਨ ਸਿੰਘ ਨੇ 460 ਅੰਕਾਂ ਨਾਲ ਪਹਿਲਾ ਸਥਾਨ ਹਾਸਲ ਕੀਤਾ ਹੈ ਜਦ ਕਿ ਸੰਜਨਾ ਨੇ 456 ਅੰਕ ਹਾਸਲ ਕਰਕੇ ਦੂਜਾ ਅਤੇ ਹਸ਼ਰਤ ਕੌਰ ਜਾਖੜ ਨੇ 451 ਅੰਕ ਹਾਸਲ ਕਰਕੇ ਤੀਜਾ ਸਥਾਨ ਹਾਸਲ ਕੀਤਾ ਹੈ | ਇਸ ਤੋਂ ਇਲਾਵਾ ਕਮਰਸ ਵਿਭਾਗ ਦੀ ਡੋਲੀ ਪੁੱਤਰੀ ਵਰਿੰਦਰ ਸੋਨੀ ਨੇ 465 ਅੰਕ ਲੈ ਕੇ ਪਹਿਲਾ ਸਥਾਨ ਹਾਸਲ ਕੀਤਾ ਹੈ ਜਦ ਕਿ ਨੂਰਪ੍ਰੀਤ ਕੌਰ ਪੁੱਤਰੀ ਕੁਲਦੀਪ ਸਿੰਘ ਨੇ 452 ਹਾਸਲ ਕਰਕੇ ਦੂਜਾ ਅਤੇ ਸੰਧਿਆ ਪੁੱਤਰੀ ਸੂਰਜ ਭਾਨ ਨੇ 450 ਅੰਕ ਹਾਸਲ ਕਰਕੇ ਤੀਜਾ ਸਥਾਨ ਹਾਸਲ ਕੀਤਾ ਹੈ | ਇਸ ਤੋਂ ਇਲਾਵਾ ਆਰਟਸ ਵਿਭਾਗ ਦੇ ਵਿਚ ਰਿਚਾ ਪੁੱਤਰੀ ਰਾਕੇਸ਼ ਕੁਮਾਰ ਨੇ 478 ਅੰਕਾਂ ਨਾਲ ਪਹਿਲਾ, ਅਰਸ਼ਿਤਾ ਠੱਠਈ ਪੁੱਤਰੀ ਮਨੀਸ਼ ਠੱਠਈ ਨੇ 473 ਅੰਕ ਹਾਸਲ ਕਰਕੇ ਦੂਜਾ ਅਤੇ ਮੰਨਤ ਪੁੱਤਰੀ ਦੀਪਕ ਕੁਮਾਰ ਨੇ 468 ਅੰਕ ਹਾਸਲ ਕਰਕੇ ਤੀਜਾ ਸਥਾਨ ਹਾਸਲ ਕੀਤਾ ਹੈ | ਇਸ ਸ਼ਾਨਦਾਰ ਨਤੀਜੇ 'ਤੇ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਸਵਿੰਦਰ ਸਿੰਘ ਜਾਖੜ ਨੇ ਵਿਦਿਆਰਥਣਾਂ, ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੰਦੇ ਹੋਏ ਸਮੂਹ ਵਿਦਿਆਰਥਣਾਂ ਨੂੰ ਭਵਿੱਖ ਵਿਚ ਹੋਰ ਚੰਗੇਰੀਆਂ ਪ੍ਰਾਪਤੀਆਂ ਕਰਨ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਹਨ |