ਅਬੋਹਰ, 14 ਮਈ (ਸੁਖਜੀਤ ਸਿੰਘ ਬਰਾੜ)-ਸਥਾਨਕ ਬ੍ਰਹਮ ਰਿਸ਼ੀ ਮਿਸ਼ਨ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀ ਸੂਜਨ ਨੇ ਦਿੱਲੀ ਵਿਖੇ ਹੋਈ 15ਵੀਂ ਦੱਖਣ ਏਸ਼ੀਆ ਹਾਕੂ ਇਕਾਈ ਕਰਾਟੇ ਚੈਂਪੀਅਨਸ਼ਿਪ ਦੇ 70 ਕਿੱਲੋਗਰਾਮ ਵਰਗ ਮੁਕਾਬਲੇ 'ਚ ਪਹਿਲਾ ਸਥਾਨ ਹਾਸਲ ਕਰ ਸਕੂਲ ਦਾ ਨਾਂਅ ਦੇਸ਼ ਭਰ ਵਿਚ ਰੌਸ਼ਨ ਕੀਤਾ ਹੈ | ਹੁਣ ਇਹ ਜੇਤੂ ਵਿਦਿਆਰਥੀ ਸੂਜਨ 8 ਅਗਸਤ ਨੂੰ ਟੋਕੀਓ ਵਿਖੇ ਹੋਣ ਵਾਲੀ ਵਅਲਡ ਹਾਕੂ ਇਕਾਈ ਕਰਾਟੇ ਚੈਂਪੀਅਨਸ਼ਿਪ ਵਿਚ ਭਾਗ ਲਵੇਗਾ | ਇਸ ਪ੍ਰਾਪਤੀ 'ਤੇ ਸਕੂਲ ਦੇ ਪ੍ਰਬੰਧਕ ਬ੍ਰਹਮਸਰਤਾ, ਪਿ੍ੰਸੀਪਲ ਸ੍ਰੇਆ ਭਾਰਤੀ ਨੇ ਜੇਤੂ ਵਿਦਿਆਰਥੀ ਸੂਜਨ ਨੂੰ ਵਧਾਈ ਦਿੱਤੀ ਹੈ | ਇਸ ਮੌਕੇ ਸਕੂਲ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ |