ਮੰਡੀ ਲਾਧੂਕਾ, 14 ਮਈ (ਰਾਕੇਸ਼ ਛਾਬੜਾ)-ਮੰਡੀ ਦੇ ਸ਼੍ਰੀ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਦੀ ਬਾਰ੍ਹਵੀਂ ਜਮਾਤ ਦਾ ਨਤੀਜਾ ਵੀ ਸੌ ਫ਼ੀਸਦੀ ਰਿਹਾ ਹੈ | ਸਕੂਲ ਦੀ ਵਿਦਿਆਰਥਣ ਰਵਨੀਤ ਕੌਰ ਨੇ 484 ਅੰਕ ਹਾਸਲ ਕਰਕੇ ਪੰਜਾਬ ਭਰ ਵਿਚੋਂ ਚੌਥਾ ਸਥਾਨ ਹਾਸਲ ਕੀਤਾ ਹੈ | ਸਕੂਲ ਦੀ ਪਿ੍ੰਸੀਪਲ ਸੁਰਿੰਦਰ ਕੌਰ ਅਤੇ ਵਾਈਸ ਪਿ੍ੰਸੀਪਲ ਨੈਨਸੀ ਧਵਨ ਕੁੱਕੜ ਨੇ ਦੱਸਿਆ ਹੈ ਸਕੂਲ ਦੇ 101 ਵਿਦਿਆਰਥੀਆਂ ਨੇ ਸਾਇੰਸ ਅਤੇ ਹਿਊ ਗਰੁੱਪ ਦੀ ਪੀ੍ਰਖਿਆ ਦਿੱਤੀ ਸੀ ਸਾਰੇ ਵਿਦਿਆਰਥੀਆਂ ਨੇ ਸ਼ਾਨਦਾਰ ਅੰਕ ਹਾਸਲ ਕੀਤੇ ਹਨ | ਸਾਇੰਸ ਵਿਸ਼ੇ ਦੇ 48 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸਾਰਿਆਂ ਨੇ ਫ਼ਸਟ ਡਵੀਜ਼ਨ ਪ੍ਰਾਪਤ ਕੀਤੀ ਹੈ | ਸਾਇੰਸ ਗਰੁੱਪ ਵਿਚ ਇਸ਼ਨੀਤ ਕੌਰ 93.6, ਅਸ਼ਿਕਾ ਮਹਿਤਾ 93.6, ਅਲੀਸ਼ਾ 92.2 ਨੇ ਪ੍ਰਤੀਸ਼ਤ ਅੰਕ ਹਾਸਲ ਕਰਕੇ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ ਹੈ, ਦਿਵਿਆਸ਼ ਕਰੀਰ 92.2, ਨਮਨ 91.8, ਨੇਚਰ 91.6, ਅਭਿਨਵ ਡੋਡਾ 91.6, ਸਵਰੀਨ 91.2, ਪੀਹੂ ਸ਼ਰਮਾ 90.6, ਵੀਸ਼ੂ ਬਾਲਾ 90.2, ਅੰਸ਼ 90, ਅਨਾਮਿਕਾ ਕੰਬੋਜ 90.6 ਨੇ ਸ਼ਾਨਦਾਰ ਅੰਕ ਪ੍ਰਾਪਤ ਕੀਤੇ ਹਨ ਹਿਊ ਗਰੁੱਪ ਵਿਚ ਰਵਨੀਤ ਕੌਰ ਵਲੋਂ 484 ਅੰਕ ਹਾਸਲ ਕਰਕੇ ਪੰਜਾਬ ਵਿਚੋਂ ਚੌਥਾ ਸਥਾਨ ਹਾਸਲ ਕੀਤਾ ਗਿਆ ਹੈ ਇਸ ਤੋਂ ਇਲਾਵਾ ਕਾਸ਼ਕਾ 93.4, ਕਰਮਨਪ੍ਰੀਤ ਕੌਰ 93.2, ਰਾਵੀ ਕੰਬੋਜ 92.4, ਸੀਰਤ 91.4, ਸਿਮਰ ਕੰਬੋਜ 90.8 ਅਤੇ ਸਿਮਰਨ ਰਾਣੀ ਨੇ 91 ਪ੍ਰਤੀਸ਼ਤ ਅੰਕ ਹਾਸਲ ਕਰਕੇ ਇਲਾਕਾ, ਮਾਪਿਆਂ ਅਤੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ | ਸਕੂਲ ਦੇ ਮੈਨੇਜਰ ਹਰਬੰਸ ਲਾਲ ਕੁੱਕੜ ਮੈਨੇਜਿੰਗ ਡਾਇਰੈਕਟਰ ਦੇਸ ਰਾਜ ਕੁੱਕੜ ਨੇ ਸਕੂਲ ਦੇ ਸਟਾਫ਼ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਹੋਣਹਾਰ ਵਿਦਿਆਰਥੀਆਂ ਦੇ ਬਿਹਤਰ ਭਵਿੱਖ ਦੀ ਕਾਮਨਾ ਕੀਤੀ ਹੈ |