ਫ਼ਾਜ਼ਿਲਕਾ, 14 ਮਈ (ਦਵਿੰਦਰ ਪਾਲ ਸਿੰਘ)-ਹੋਲੀ ਹਾਰਟ ਡੇਅ ਬੋਰਡਿੰਗ ਪਬਲਿਕ ਸਕੂਲ ਫ਼ਾਜ਼ਿਲਕਾ ਦੇ ਵਿਦਿਆਰਥੀਆਂ ਨੇ ਸੀ.ਬੀ.ਐੱਸ.ਈ. ਬੋਰਡ ਵਲੋਂ ਐਲਾਨੇ ਗਏ ਬਾਰ੍ਹਵੀਂ ਜਮਾਤ ਦੇ ਨਤੀਜਿਆਂ 'ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ | ਮੈਡੀਕਲ, ਨਾਨ-ਮੈਡੀਕਲ, ਕਾਮਰਸ ਅਤੇ ਹਿਊਮੈਨਿਟੀਜ਼ ਸਟਰੀਮ ਦੇ ਵਿਦਿਆਰਥੀਆਂ ਨੇ ਬਹੁਤ ਹੀ ਵਧੀਆ ਅੰਕ ਹਾਸਲ ਕਰਕੇ ਮੱਲ੍ਹਾਂ ਮਾਰੀਆਂ ਹਨ | ਸਕੂਲ ਦੇ ਹੋਣਹਾਰ ਵਿਦਿਆਰਥੀਆਂ ਵਿਚ ਅਰਮਾਨ ਨਾਗਪਾਲ ਨੇ 95.8 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਲ ਕੀਤਾ | ਇਸ ਤੋਂ ਇਲਾਵਾ ਪਲਕ ਨੇ 94.8 ਪ੍ਰਤੀਸ਼ਤ, ਵਿਨਾਇਕ ਗੁੰਬਰ ਨੇ 94.6 ਪ੍ਰਤੀਸ਼ਤ, ਰਾਘਵ ਸੋਇਨ ਨੇ 94 ਪ੍ਰਤੀਸ਼ਤ, ਅਕਸ਼ਰਾ ਨੇ 93.6 ਪ੍ਰਤੀਸ਼ਤ, ਆਦਰਿਕਾ ਨੇ 93.4 ਪ੍ਰਤੀਸ਼ਤ, ਗੁਰਨੂਰ ਕੌਰ ਨੇ 93 ਪ੍ਰਤੀਸ਼ਤ, ਜ਼ਿਆ ਨੇ 92.2 ਪ੍ਰਤੀਸ਼ਤ, ਪਰਗਰੀਨ ਕੌਰ ਨੇ 90.8 ਪ੍ਰਤੀਸ਼ਤ, ਸ਼ੌਰਿਆ ਮਿਗਲਾਨੀ ਅਤੇ ਅਦਿਤੀ ਮਿੱਢਾ ਨੇ ਸਾਂਝੇ ਤੌਰ 'ਤੇ 88.6 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ ਹਨ | ਇਸ ਮਾਣਮੱਤੇ ਮੌਕੇ 'ਤੇ ਸਕੂਲ ਦੇ ਪਿ੍ੰਸੀਪਲ ਸ੍ਰੀਮਤੀ ਰਿਤੂ ਭੁਸਰੀ ਅਤੇ ਵਾਈਸ ਪਿ੍ੰਸੀਪਲ ਸ੍ਰੀਮਤੀ ਸ਼ਿਲਪਾ ਨੇ ਸਮੂਹ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਪ੍ਰਾਪਤੀਆਂ 'ਤੇ ਵਧਾਈ ਦਿੱਤੀ |