11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਸਰਹੱਦੀ ਪਿੰਡ ਕਾਲੂ ਵਾਲਾ ਦੇ ਪ੍ਰਾਇਮਰੀ ਸਕੂਲ ਕੋਲੋਂ ਮਿਲਿਆ ਡਰੋਨ <br/>

Ad Position 21
repet_subhas-goyals [Copy P29]
ਅਜੀਤ ਡੈਸਕ 16-05-2026
ਫ਼ਿਰੋਜ਼ਪੁਰ, 15 ਮਈ (ਗੁਰਿੰਦਰ ਸਿੰਘ)-ਹਿੰਦ-ਪਾਕਿ ਕੌਮਾਂਤਰੀ ਸਰਹੱਦ 'ਤੇ ਚੌਕਸ ਸੀਮਾ ਸੁਰੱਖਿਆ ਬਲ ਵਲੋਂ ਸਰਹੱਦ ਪਾਰ ਤੋਂ ਹੁੰਦੀ ਡਰੋਨ ਐਕਟੀਵਿਟੀ ਨੂੰ ਭਾਂਪਦਿਆਂ ਕੀਤੇ ਸਰਚ ਆਪ੍ਰੇਸ਼ਨ ਦੌਰਾਨ ਸਰਹੱਦੀ ਪਿੰਡ ਕਾਲੂ ਵਾਲਾ ਦੇ ਸਰਕਾਰੀ ਸਕੂਲ ਨੇੜਿਉਂ ਇਕ ਡਰੋਨ ਬਰਾਮਦ ਕੀਤਾ ਹੈ | ਪੁਲਿਸ ਨੂੰ ਭੇਜੀ ਸੂਚਨਾ ਵਿਚ 99 ਬਟਾਲੀਅਨ ਬੀ.ਐੱਸ.ਐੱਫ ਦੇ ਅਸਿਸਟੈਂਟ ਕਮਾਡੈਂਟ ਨੇ ਦੱਸਿਆ ਕਿ ਬੀ.ਐਸ.ਐੱਫ ਜਵਾਨਾਂ ਵਲੋਂ ਸਰਚ ਕਰਨ 'ਤੇ ਪਿੰਡ ਕਾਲੂ ਵਾਲਾ ਪ੍ਰਾਇਮਰੀ ਸਕੂਲ ਦੇ ਨੇੜਿਉਂ ਇਕ ਡਰੋਨ ਬਰਾਮਦ ਹੋਇਆ | ਮਾਮਲੇ ਦੇ ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਕੁਲਵੰਤ ਸਿੰਘ ਨੇ ਦੱਸਿਆ ਕਿ ਮਿਲੀ ਇਤਲਾਹ 'ਤੇ ਕਾਰਵਾਈ ਕਰਦਿਆਂ ਥਾਣਾ ਸਦਰ ਫਿਰੋਜ਼ਪੁਰ ਵਿਖੇ ਨਾਮਾਲੂਮ ਵਿਅਕਤੀ ਖ਼ਿਲਾਫ਼ ਧਾਰਾ 26,27,28,30 ਭਾਰਤੀ ਵਾਯੂਯਾਨ ਐਕਟ ਤਹਿਤ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |


Ad Position 22
No active advertisement
ਪਿਛਲੀ ਖ਼ਬਰ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਅਰਨੀਵਾਲਾ ਦੀ ਵਿਸ਼ੇਸ਼ ਮੀਟਿੰਗ ਹੋਈ <br/> ਅਗਲੀ ਖ਼ਬਰ ਪਰਾਲੀ ਨੂੰ ਅੱਗ ਲਗਾਉਣ ਵਾਲੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ
Ad Position 24