10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਆਤਮ ਵੱਲਭ ਪਬਲਿਕ ਸਕੂਲ ਦਾ ਸੀ.ਬੀ.ਐੱਸ.ਈ. ਬਾਰ੍ਹਵੀਂ ਦਾ ਨਤੀਜਾ ਰਿਹਾ 100 ਫ਼ੀਸਦੀ <br/>

Ad Position 21
repet_subhas-goyals [Copy P29]
ਅਜੀਤ ਡੈਸਕ 16-05-2026
ਫ਼ਾਜ਼ਿਲਕਾ, 15 ਮਈ (ਦਵਿੰਦਰ ਪਾਲ ਸਿੰਘ)-ਆਤਮ ਵੱਲਭ ਪਬਲਿਕ ਸਕੂਲ ਨੇ ਆਪਣੀ ਸ਼ਾਨਦਾਰ ਵਿੱਦਿਅਕ ਪਰੰਪਰਾ ਨੂੰ ਬਰਕਰਾਰ ਰੱਖਦਿਆਂ ਸੀ.ਬੀ.ਐੱਸ.ਈ ਬਾਰ੍ਹਵੀਂ ਜਮਾਤ ਦੇ ਨਤੀਜਿਆਂ ਵਿਚ 100 ਫ਼ੀਸਦੀ ਸਫਲਤਾ ਹਾਸਲ ਕਰਕੇ ਇਤਿਹਾਸ ਰਚ ਦਿੱਤਾ ਹੈ | ਸਕੂਲ ਦੇ ਕਾਮਰਸ, ਹਿਊਮੈਨਿਟੀਜ਼, ਮੈਡੀਕਲ ਅਤੇ ਨਾਨ-ਮੈਡੀਕਲ ਸਟਰੀਮ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰ 'ਤੇ ਸ਼ਾਨਦਾਰ ਅੰਕ ਹਾਸਲ ਕਰਕੇ ਸਕੂਲ ਦਾ ਮਾਣ ਵਧਾਇਆ ਹੈ | ਜਾਣਕਾਰੀ ਅਨੁਸਾਰ ਕਾਮਰਸ ਸਟਰੀਮ ਵਿਚ ਸਿਮਰਨਪ੍ਰੀਤ ਕੌਰ ਨੇ 97 ਪ੍ਰਤੀਸ਼ਤ ਅੰਕਾਂ ਨਾਲ ਸਕੂਲ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ | ਗੁਰਸਿਮਰਨ ਕੌਰ ਨੇ 95.8 ਪ੍ਰਤੀਸ਼ਤ ਅੰਕ, ਅਵਨੀ ਬਠੇਜਾ ਨੇ 89.6 ਪ੍ਰਤੀਸ਼ਤ ਅੰਕ ਅਤੇ ਆਦਿਤਿਆ ਨੇ 89 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ | ਆਰਟਸ ਵਿਚ ਅਸ਼ਨੂਰ ਕੰਬੋਜ ਨੇ 96 ਪ੍ਰਤੀਸ਼ਤ ਅੰਕ, ਤਰਨ ਸਿੰਘ ਨੇ 95.4 ਪ੍ਰਤੀਸ਼ਤ ਅੰਕ, ਗੁਰਲੀਨ ਕੌਰ ਨੇ 95 ਪ੍ਰਤੀਸ਼ਤ ਅੰਕ ਅਤੇ ਹਰਲੀਨ ਕੌਰ ਨੇ 94.4 ਪ੍ਰਤੀਸ਼ਤ ਅੰਕ ਅੰਕ ਹਾਸਲ ਕੀਤੇ | ਮੈਡੀਕਲ ਸਟਰੀਮ ਵਿਚ ਉਸ਼ਮੀਤਾ ਨੇ 94.6 ਪ੍ਰਤੀਸ਼ਤ ਅੰਕਾਂ ਨਾਲ ਮੋਹਰੀ ਰਹੀ | ਅਸ਼ਨੂਰ 'ਤੇ ਪਰਵ ਜਸੂਜਾ ਨੇ 92.4 ਪ੍ਰਤੀਸ਼ਤ ਅੰਕ ਅਤੇ ਸ਼ੌਰਿਆ ਖੁੰਗਰ ਨੇ 91.6 ਪ੍ਰਤੀਸ਼ਤ ਅੰਕ ਅੰਕ ਪ੍ਰਾਪਤ ਕੀਤੇ | ਨਾਨ-ਮੈਡੀਕਲ ਸਟਰੀਮ ਵਿਚ ਤਿ੍ਗੁਣ ਠਕਰਾਲ ਨੇ 87.2 ਪ੍ਰਤੀਸ਼ਤ ਅੰਕ, ਕੁਸ਼ ਸ਼ਰਮਾ ਨੇ 86.3 ਪ੍ਰਤੀਸ਼ਤ ਅੰਕ ਅਤੇ ਅਰਨਵ ਨੇ 86.2 ਪ੍ਰਤੀਸ਼ਤ ਅੰਕਾਂ ਨਾਲ ਸਫਲਤਾ ਹਾਸਲ ਕੀਤੀ | ਖ਼ਾਸ ਗੱਲ ਇਹ ਰਹੀ ਕਿ ਕਈ ਵਿਦਿਆਰਥੀਆਂ ਨੇ ਵੱਖ-ਵੱਖ ਵਿਸ਼ਿਆਂ ਵਿਚੋਂ 100 ਵਿਚੋਂ 100 ਅੰਕ ਪ੍ਰਾਪਤ ਕਰਕੇ ਸਕੂਲ ਦੀ ਗੌਰਵਸ਼ਾਲੀ ਪਰੰਪਰਾ ਨੂੰ ਅੱਗੇ ਵਧਾਇਆ ਹੈ | ਸਕੂਲ ਦੇ ਚੇਅਰਮੈਨ ਰਮਨ ਵਾਟਸ, ਪਿ੍ੰਸੀਪਲ ਸ੍ਰੀਮਤੀ ਸੰਗੀਤਾ ਤਿੰਨਾ, ਵਾਈਸ ਪਿ੍ੰਸੀਪਲ ਸ੍ਰੀਮਤੀ ਸੀਮਾ ਧੀਂਗੜਾ, ਐਗਜ਼ੀਕਿਊਟਿਵ ਡਾਇਰੈਕਟਰ ਦੀਪਕ ਸ਼ਰਮਾ ਅਤੇ ਪੀ.ਟੀ.ਏ.ਪ੍ਰਧਾਨ ਨਰਿੰਦਰ ਕੁਮਾਰ ਸਚਦੇਵਾ ਨੇ ਇਸ ਸ਼ਾਨਦਾਰ ਉਪਲਬਧੀ 'ਤੇ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨੂੰ ਵਧਾਈ ਦਿੱਤੀ | ਉਨ੍ਹਾਂ ਕਿਹਾ ਕਿ ਇਹ ਨਤੀਜਾ ਵਿਦਿਆਰਥੀਆਂ ਦੀ ਸਖ਼ਤ ਮਿਹਨਤ ਅਤੇ ਅਧਿਆਪਕਾਂ ਦੇ ਸਹੀ ਮਾਰਗ ਦਰਸ਼ਨ ਦਾ ਨਤੀਜਾ ਹੈ |

Ad Position 22
No active advertisement
ਪਿਛਲੀ ਖ਼ਬਰ ਮਰਦਮਸ਼ੁਮਾਰੀ ਦੀਆਂ ਡਿਊਟੀਆਂ ਨੂੰ ਲੈ ਕੇ ਡੀ.ਟੀ.ਐਫ. ਅਤੇ ਪ੍ਰਸ਼ਾਸਨ ਆਹਮੋ-ਸਾਹਮਣੇ <br/> ਅਗਲੀ ਖ਼ਬਰ ਸਰਕਾਰ ਨਾਲ ਅਗਲੀ ਮੀਟਿੰਗ 18 ਮਈ ਨੂੰ, ਜੇਕਰ ਹੱਲ ਨਾ ਨਿਕਲਿਆ ਤਾਂ ਉਲੀਕਾਂਗੇ ਤਿੱਖਾ ਸੰਘਰਸ਼-ਉਡੀਕ ਕੰਬੋਜ <br/>
Ad Position 24