ਮੰਡੀ ਅਰਨੀਵਾਲਾ, 16 ਮਈ (ਨਿਸ਼ਾਨ ਸਿੰਘ ਮੋਹਲ਼ਾ)-ਨਗਰ ਪੰਚਾਇਤ ਅਰਨੀਵਾਲਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੀ ਚੋਣ ਮੁਹਿੰਮ ਦਾ ਆਗਾਜ਼ ਅੱਜ ਹਲਕਾ ਇੰਚਾਰਜ ਸਤਿੰਦਰਜੀਤ ਸਿੰਘ ਮੰਟਾ ਦੀ ਅਗਵਾਈ ਹੇਠ ਕੀਤਾ ਗਿਆ | ਮੰਟਾ ਨੇ ਕਿਹਾ ਕਿ ਅਰਨੀਵਾਲੇ ਦੇ ਵਿਕਾਸ ਵਿਚ ਸ਼੍ਰੋਮਣੀ ਅਕਾਲੀ ਦਲ ਦਾ ਬਹੁਤ ਵੱਡਾ ਯੋਗਦਾਨ ਹੈ ਉਨ੍ਹਾਂ ਨੇ ਕਿਹਾ ਕਿ ਜੇਕਰ ਨਗਰ ਪੰਚਾਇਤ ਦੇ ਤੀਸਰੇ ਇਲੈੱਕਸ਼ਨ ਹੋ ਰਹੇ ਹਨ ਤਾਂ ਇਹ ਵੀ ਸ਼੍ਰੋਮਣੀ ਅਕਾਲੀ ਦਲ ਦੇ ਬਦੌਲਤ ਸਦਕਾ ਹੈ | ਉਨ੍ਹਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਵਿਕਾਸ ਨੂੰ ਪਹਿਲ ਦਿੱਤੀ ਹੈ | ਇਸ ਮੌਕੇ ਮੰਟਾ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਵਾਰਡ ਨੰਬਰ ਇਕ ਐਸ.ਸੀ ਅÏਰਤ ਤੋਂ ਦਵਿੰਦਰ ਕੌਰ ਪਤਨੀ ਦਿਆਲ ਸਿੰਘ, ਵਾਰਡ ਨੰਬਰ ਦੋ ਐੱਸ.ਸੀ ਤੋਂ ਕੁਲਵਿੰਦਰ ਸਿੰਘ ਪੁੱਤਰ ਸੋਨਾ ਸਿੰਘ ,ਵਾਰਡ ਨੰਬਰ ਤਿੰਨ ਬੀ.ਸੀ ਤੋਂ ਮੇਜਰ ਸਿੰਘ ਪੁੱਤਰ ਵਰਿਆਮ ਸਿੰਘ ,ਵਾਰਡ ਨੰਬਰ ਚਾਰ ਜਨਰਲ ਤੋਂ ਪਵਨ ਕੁਮਾਰ ਪੁੱਤਰ ਰਮੇਸ਼ ਕੁਮਾਰ, ਵਾਰਡ ਨੰਬਰ ਪੰਜ ਐੱਸ.ਸੀ ਵੁਮੈਨ ਤੋਂ ਵੀਰਪਾਲ ਕੌਰ ਪਤਨੀ ਬਲਵਿੰਦਰ ਸਿੰਘ, ਵਾਰਡ ਨੰਬਰ ਛੇ ਐੱਸ.ਸੀ ਤੋਂ ਬਲਜਿੰਦਰ ਸਿੰਘ ਪੁੱਤਰ ਖਜਾਨ ਸਿੰਘ, ਵਾਰਡ ਨੰਬਰ ਸੱਤ ਜਨਰਲ ਅÏਰਤ ਤੋਂ ਜਸਵਿੰਦਰ ਕੌਰ ਪਤਨੀ ਨਿਸ਼ਾਨ ਸਿੰਘ ,ਵਾਰਡ ਨੰਬਰ ਅੱਠ ਜਨਰਲ ਸੁਖਵਿੰਦਰ ਲਾਲ ਪੁੱਤਰ ਅੰਗਰੇਜ਼ ਕੁਮਾਰ, ਵਾਰਡ ਨੰਬਰ ਨੌਂ ਜਨਰਲ ਵੋਮੈਨ ਜਸਵਿੰਦਰ ਕੌਰ ਪਤਨੀ ਭੁਪਿੰਦਰ ਸਿੰਘ, ਵਾਰਡ ਨੰਬਰ 10 ਐੱਸ.ਸੀ ਬਲਜੀਤ ਕੌਰ ਪਤਨੀ ਕਸ਼ਮੀਰ ਸਿੰਘ, ਵਾਰਡ ਨੰਬਰ 11 ਐੱਸ.ਸੀ ਵੁਮੈਨ ਸੁਖਜੀਤ ਕੌਰ ਪਤਨੀ ਰਾਜ ਸਿੰਘ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ | ਉਨ੍ਹਾਂ ਨੇ ਕਿਹਾ ਕਿ ਇਹ ਸਾਰੇ ਹੀ ਉਮੀਦਵਾਰ ਵੱਡੇ ਫ਼ਰਕ ਨਾਲ ਜਿੱਤ ਪ੍ਰਾਪਤ ਕਰਨਗੇ | ਇਸ ਮੌਕੇ ਹਰਜੀਤ ਸਿੰਘ ਹੀਰਾ ਸੰਧੂ, ਪ੍ਰਤਾਪ ਭਠੇਜਾ, ਸਾਬਕਾ ਪ੍ਰਧਾਨ ਸੁਖਦੇਵ ਸਿੰਘ ਠੇਠੀ, ਜਰਨੈਲ ਸਿੰਘ ਸੰਧੂ, ਕਾਲਾ ਸੰਧੂ, ਭੋਲਾ ਸ਼ਰਮਾ, ਜਸਕਰਨ ਸਿੰਘ, ਕਰਨੈਲ ਸਿੰਘ, ਐਸ.ਪੀ ਬਜਾਜ, ਪਰਗਟ ਸਿੰਘ ਢਿੱਲੋਂ, ਗੁਰਦੇਸ਼ ਸਿੰਘ, ਪ੍ਰਗਟ ਸਿੰਘ ਕਲਸੀ, ਅਸ਼ੋਕ ਕੁਮਾਰ ਗੁਲ੍ਹਾਟੀ ਅਤੇ ਹੋਰ ਵੀ ਵੱਡੀ ਗਿਣਤੀ ਵਿਚ ਅਕਾਲੀ ਆਗੂ ਹਾਜ਼ਰ ਸਨ |