21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਟੈਕਨੀਕਲ ਸਰਵਿਸਿਜ਼ ਯੂਨੀਅਨ ਮੰਡਲ ਜਲਾਲਾਬਾਦ ਨੇ ਸਿਆਸੀ ਆਧਾਰ 'ਤੇ ਕੀਤੀ ਬਦਲੀ ਰੱਦ ਕਰਨ ਦੀ ਕੀਤੀ ਮੰਗ

Ad Position 21
No active advertisement
ਅਜੀਤ ਡੈਸਕ 19-05-2026
ਜਲਾਲਾਬਾਦ,18ਮਈ(ਜਤਿੰਦਰ ਪਾਲ ਸਿੰਘ)-ਟੈਕਨੀਕਲ ਸਰਵਿਸਿਜ਼ ਯੂਨੀਅਨ ਮੰਡਲ ਜਲਾਲਾਬਾਦ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਕੀਤੀ ਗਈ | ਜਿਸ ਵਿਚ ਸਾਥੀ ਸ਼ੇਰ ਸਿੰਘ ਲਾਈਨਮੈਨ ਸਬ ਡਿਵੀਜ਼ਨ ਘੁਬਾਇਆ ਦੀ ਕੀਤੀ ਗਈ ਨਜਾਇਜ਼ ਬਦਲੀ ਬਾਰੇ ਗੱਲਬਾਤ ਕੀਤੀ ਗਈ¢ ਇਸ ਬਾਰੇ ਪੈੱ੍ਰਸ ਨੋਟ ਜਾਰੀ ਕਰਦੇ ਹੋਏ ਆਗੂਆਂ ਨੇ ਹਲਕਾ ਵਿਧਾਇਕ ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਵਿਧਾਇਕ ਵਲੋਂ ਇਹ ਬਦਲੀ ਸਿਆਸੀ ਆਧਾਰ 'ਤੇ ਕਰਵਾਈ ਗਈ ਜਦਕਿ ਸਾਥੀ ਦੀ ਕੋਈ ਵੀ ਲਿਖਤੀ ਜਾਂ ਜ਼ੁਬਾਨੀ ਸ਼ਿਕਾਇਤ ਨਹੀਂ ਸੀ¢ ਉਨ੍ਹਾਂ ਦੱਸਿਆ ਕਿ ਜਦੋਂ ਇਸ ਬਦਲੀ ਬਾਰੇ ਵਿਧਾਇਕ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਜਥੇਬੰਦੀ ਨੂੰ ਵਿਸ਼ਵਾਸ ਦਿੱਤਾ ਸੀ ਕਿ ਇਹ ਬਦਲੀ ਕੁੱਝ ਹੀ ਦਿਨਾਂ ਵਿਚ ਰੱਦ ਕਰਵਾ ਦਿੱਤੀ ਜਾਵੇਗੀ ਪਰ ਲਗਭਗ 40 ਦਿਨ ਬੀਤਣ ਦੇ ਬਾਵਜੂਦ ਵੀ ਇਹ ਬਦਲੀ ਰੱਦ ਨਹੀਂ ਕੀਤੀ ਗਈ¢ ਇਸ ਲਈ ਅੱਜ ਮਿਤੀ ਮੀਟਿੰਗ ਵਿਚ ਸਰਬ ਸੰਮਤੀ ਦੇ ਨਾਲ ਇਸ ਬਦਲੀ ਨੂੰ ਰੱਦ ਕਰਾਉਣ ਲਈ ਵਿਧਾਇਕ ਖ਼ਿਲਾਫ਼ ਸੰਘਰਸ਼ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ¢ ਇਸ ਸੰਘਰਸ਼ ਵਿਚ 20 ਮਈ ਨੂੰ ਸਬ ਡਿਵੀਜ਼ਨ ਘੁਬਾਇਆ, 22 ਮਈ ਨੂੰ ਜਲਾਲਾਬਾਦ ਅਤੇ 25 ਮਈ ਨੂੰ ਗੁਰੂਹਰਸਹਾਏ ਵਿਖੇ ਰੋਸ ਰੈਲੀਆਂ ਕੀਤੀਆਂ ਜਾਣਗੀਆਂ¢ ਜੇਕਰ ਫਿਰ ਵੀ ਇਹ ਬਦਲੀ ਰੱਦ ਨਹੀਂ ਕੀਤੀ ਜਾਂਦੀ ਤਾਂ ਸੰਘਰਸ਼ ਨੂੰ ਹੋਰ ਵੀ ਤਿੱਖਾ ਕੀਤਾ ਜਾਵੇਗਾ¢ਜਿਸ ਦੇ ਨਿਕਲਣ ਵਾਲੇ ਸਿੱਟਿਆਂ ਦੀ ਜ਼ਿੰਮੇਵਾਰੀ ਸਥਾਨਕ ਵਿਧਾਇਕ ਅਤੇ ਇੱਥੋਂ ਦੇ ਪ੍ਰਸ਼ਾਸਨ ਦੀ ਹੋਵੇਗੀ¢ ਮੀਟਿੰਗ ਦੀ ਪ੍ਰਧਾਨਗੀ ਮੀਤ ਪ੍ਰਧਾਨ ਜਸਵਿੰਦਰ ਬਾਵਾ ਨੇ ਕੀਤੀ¢ ਮੀਟਿੰਗ ਵਿਚ ਵੱਖ-ਵੱਖ ਅਹੁਦੇਦਾਰ ਪਹੁੰਚੇ ਜਿਨ੍ਹਾਂ ਵਿਚ ਕੁਲਦੀਪ ਸਿੰਘ, ਰਜੇਸ਼ ਕੁਮਾਰ, ਅਮਨਦੀਪ ਸਿੰਘ, ਸੰਦੀਪ ਬਾਜੇ ਕੇ, ਪਰਵਿੰਦਰ ਕੁਮਾਰ, ਕਰਨ ਸ਼ਰਮਾ, ਸੰਦੀਪ ਸੰਧਾ, ਸੁਖਵਿੰਦਰ ਸਿੰਘ, ਸੰਦੀਪ, ਸੁਖਦੇਵ ਸਿੰਘ, ਸ਼ੇਰ ਸਿੰਘ ,ਗੁਰਚਰਨ ਸਿੰਘ ਆਦਿ ਸ਼ਾਮਲ ਸਨ¢
Ad Position 22
No active advertisement
ਪਿਛਲੀ ਖ਼ਬਰ ਮਲੂਕਾ ਪਬਲਿਕ ਸਕੂਲ ਸਮਾਧ ਭਾਈ 'ਚ ਇਨਵੈਸਟੀਚਰ ਸਮਾਗਮ ਅਗਲੀ ਖ਼ਬਰ ਸੇਵਾ ਮੁਕਤ ਨਾਇਕ ਸੁਖਦੇਵ ਸਿੰਘ ਸੁਖਾਨੰਦ ਦਾ ਸੈਨਿਕ ਸਨਮਾਨਾਂ ਨਾਲ ਹੋਇਆ ਅੰਤਿਮ ਸੰਸਕਾਰ
Ad Position 24