21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਲਾਇਨਜ਼ ਕਲੱਬ ਜਲਾਲਾਬਾਦ ਗੋਲਡ ਨੇ ਸ੍ਰੀ ਨਗਰ ਵੈਲੀ 'ਚ ਹੋਈ ਡਿਸਟਿ੍ਕਟ ਕਾਨਫ਼ਰੰਸ 'ਚ ਲਿਆ ਹਿੱਸਾ

Ad Position 21
No active advertisement
ਅਜੀਤ ਡੈਸਕ 19-05-2026
ਜਲਾਲਾਬਾਦ, 18 ਮਈ (ਜਤਿੰਦਰ ਪਾਲ ਸਿੰਘ)-ਲਾਇਨਜ਼ ਕਲੱਬ ਜਲਾਲਾਬਾਦ ਗੋਲਡ ਦੇ ਅਹੁਦੇਦਾਰਾਂ ਤੇ ਮੈਂਬਰਾਂ ਨੇ ਜੰਮੂ ਕਸ਼ਮੀਰ ਦੇ ਸ੍ਰੀਨਗਰ ਸ਼ਹਿਰ ਵਿਖੇ ਹੋਈ ਲਾਇਨਜ਼ ਇੰਟਰਨੈਸ਼ਨਲ ਡਿਸਟਿ੍ਕਟ 321ਐੱਫ਼ ਵਿਚ ਹਿੱਸਾ ਲਿਆ¢ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਅਹੁਦੇਦਾਰਾਂ ਨੇ ਦੱਸਿਆ ਕਿ ਇਹ ਕਾਨਫ਼ਰੰਸ ਡਿਸਟਿ੍ਕਟ ਗਵਰਨਰ ਅੰਮਿ੍ਤਪਾਲ ਸਿੰਘ ਝੰਡੂ ਦੀ ਪ੍ਰਧਾਨਗੀ ਹੇਠ ਹੋਈ, ਵਿਚ ਲਾਇਨਜ਼ ਇੰਟਰਨੈਸ਼ਨਲ ਸੀ.ਏ ਲੀਡਰ ਜਤਿੰਦਰ ਸਿੰਘ ਚੌਹਾਨ ਮੁੱਖ ਮਹਿਮਾਨ ਸਨ ਅਤੇ ਵੱਖ-ਵੱਖ ਰਾਸ਼ਟਰੀ ਨੇਤਾਵਾਂ ਨੇ ਸ਼ਿਰਕਤ ਕੀਤੀ¢ ਕਾਨਫ਼ਰੰਸ ਵਿਚ ਸ੍ਰੀਨਗਰ ਦੇ ਵਿਧਾਇਕ ਸਲਮਾਨ ਅਲੀ ਸਾਗਰ ਵੀ ਹਾਜ਼ਰ ਹੋਏ¢ ਇਸ ਮੌਕੇ 'ਤੇ ਡਿਸਟਿ੍ਕਟ 321ਐੱਫ਼ ਦੇ ਗਵਰਨਰ ਅੰਮਿ੍ਤਪਾਲ ਸਿੰਘ ਝੰਡੂ ਨੇ ਸਾਲ ਭਰ ਦੀਆਂ ਆਪਣੀਆਂ ਪ੍ਰਾਪਤੀਆਂ ਸਾਂਝੀਆਂ ਕੀਤੀਆਂ, ਮੈਂਬਰਸ਼ਿਪ ਵਾਧੇ, ਐੱਲ ਸੀ, ਆਈ ਐੱਫ਼ ਦਾਨ, ਨਵੇਂ ਕਲੱਬ ਗਠਨ, ਸੇਵਾ ਗਤੀਵਿਧੀਆਂ ਅਤੇ ਹੋਰ ਬਹੁਤ ਕੁੱਝ ਵਿਚ ਜ਼ਿਲ੍ਹਾ 321ਐੱਫ਼ ਦੀਆਂ ਪ੍ਰਾਪਤੀਆਂ ਨੂੰ ਉਜਾਗਰ ਕੀਤਾ¢ ਕਾਨਫ਼ਰੰਸ ਵਿਚ ਲਗਭਗ 500 ਮੈਂਬਰਾਂ ਨੇ ਸ਼ਿਰਕਤ ਕੀਤੀ | ਜਿਨ੍ਹਾਂ ਵਿਚ ਲਾਇਨਜ਼ ਕਲੱਬ ਜਲਾਲਾਬਾਦ ਗੋਲਡ ਦੇ 12 ਮੈਂਬਰ ਸ਼ਾਮਲ ਸਨ, ਜਿਨ੍ਹਾਂ ਵਿਚ ਰੋਹਿਤ ਡੂਮੜਾ, ਹਰਿੰਦਰ ਸਿੰਘ ਕੁੱਕੜ, ਰਮਨ ਗਗਨੇਜਾ, ਸ਼ਹਿਜ਼ਾਦ ਦੀਵਾਨ, ਹੈਪੀ ਕਾਠਪਾਲ, ਅਨਮੋਲ ਵਰਮਾ, ਨਿਤੀਸ਼ ਮਿੱਡਾ, ਸਿਧਾਰਥ ਸੇਠੀ, ਰਮੇਸ਼ ਮੱਕੜ, ਵਿਸ਼ਾਲ ਸੇਤੀਆ, ਸੁਨੀਲ ਰੰਗਬੁਲਾ, ਸਾਕੇਤ ਬਜਾਜ ਸ਼ਾਮਲ ਸਨ¢ ਕਾਨਫ਼ਰੰਸ ਵਿਚ ਸੀਨੀਅਰ ਮੈਂਬਰ ਹਰਿੰਦਰ ਸਿੰਘ ਕੁੱਕੜ, ਡਿਪਟੀ ਡਿਸਕ ਗਵਰਨਰ ਨੂੰ ਇਕ ਅੰਤਰਰਾਸ਼ਟਰੀ ਸਰਟੀਫਿਕੇਟ ਅਤੇ ਅੰਤਰਰਾਸ਼ਟਰੀ ਪਿੰਨ ਨਾਲ ਸਨਮਾਨਿਤ ਕੀਤਾ ਗਿਆ¢ ਉਨ੍ਹਾਂ ਦੱਸਿਆ ਕਿ ਇਸ ਸਮਾਰੋਹ ਤੋ ਬਾਅਦ, ਲਾਇਨਜ਼ ਇੰਟਰਨੈਸ਼ਨਲ ਦੇ ਅਗਲੇ ਸਾਲ ਦੇ ਗਵਰਨਰ ਲਈ ਚੋਣ ਹੋਈ ਜਿਸ ਵਿਚ ਸਰਲ ਸਮਿਤੀ ਤੋ ਲਾਇਨ ਸ਼ਸ਼ੀ ਰਾਣਾ ਨੂੰ ਜੇਤੂ ਐਲਾਨਿਆ ਗਿਆ¢
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਕੰਨਿਆ ਸਕੂਲ ਮੋਗਾ ਵਲੋਂ ਡੇਂਗੂ ਸੰਬੰਧੀ ਜਾਗਰੂਕਤਾ ਰੈਲੀ ਅਗਲੀ ਖ਼ਬਰ ਮਲੂਕਾ ਪਬਲਿਕ ਸਕੂਲ ਸਮਾਧ ਭਾਈ 'ਚ ਇਨਵੈਸਟੀਚਰ ਸਮਾਗਮ
Ad Position 24