28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਟੈਕਨੀਕਲ ਸਰਵਿਸਿਜ਼ ਯੂਨੀਅਨ ਵਲੋਂ ਬਦਲੀ ਵਿਰੁੱਧ ਸੰਘਰਸ਼ ਦੀ ਸ਼ੁਰੂਆਤ, ਕੀਤੀ ਰੋਸ ਰੈਲੀ

Ad Position 21
No active advertisement
ਅਜੀਤ ਡੈਸਕ 21-05-2026
ਜਲਾਲਾਬਾਦ,20ਮਈ(ਜਤਿੰਦਰ ਪਾਲ ਸਿੰਘ)-ਟੈਕਨੀਕਲ ਸਰਵਿਸਿਜ਼ ਯੂਨੀਅਨ ਵਲੋਂ ਆਪਣੇ ਵਰਕਰ ਦੀ ਸਿਆਸੀ ਤੌਰ 'ਤੇ ਕੀਤੀ ਗਈ ਬਦਲੀ ਦੇ ਵਿਰੋਧ ਵਿਚ ਰੋਸ ਰੈਲੀ ਦੀ ਸ਼ੁਰੂਆਤ ਕੀਤੀ ਗਈ¢ ਇਸ ਬਾਰੇ ਜਾਣਕਾਰੀ ਦਿੰਦੇ ਅਤੇ ਪੈੱ੍ਰਸ ਨੋਟ ਜਾਰੀ ਕਰਦੇ ਹੋਏ ਆਗੂਆਂ ਨੇ ਦੱਸਿਆ ਕਿ ਅੱਜ ਸਬ ਡਿਵੀਜ਼ਨ ਘੁਬਾਇਆ ਵਿਚ ਰੋਸ ਰੈਲੀ ਕੀਤੀ ਗਈ ਹੈ, ਦੀ ਪ੍ਰਧਾਨਗੀ ਪ੍ਰਧਾਨ ਕੁਲਦੀਪ ਸਿੰਘ ਨੇ ਕੀਤੀ ਅਤੇ ਸਕੱਤਰ ਸੰਦੀਪ ਸਿੰਘ ਨੇ ਦੱਸਿਆ ਕਿ ਜਲਾਲਾਬਾਦ ਦੇ ਵਿਧਾਇਕ ਵਲੋਂ ਸਾਥੀ ਸ਼ੇਰ ਸਿੰਘ ਲਾਈਨ ਮੈਨ ਦੀ ਬਦਲੀ ਨਜਾਇਜ਼ ਅਤੇ ਸਿਆਸੀ ਆਧਾਰ 'ਤੇ ਕੀਤੀ ਗਈ ਹੈ ਜਦੋਂ ਕਿ ਸਾਥੀ ਸ਼ੇਰ ਸਿੰਘ ਲਾਈਨ ਮੈਨ ਸਬ ਡਵੀਜ਼ਨ ਘੁਬਾਇਆ ਵਿਖੇ ਆਪਣੀ ਡਿਊਟੀ ਨਿਭਾ ਰਿਹਾ ਸੀ ਉਸ ਦਾ ਕੋਈ ਵੀ ਲਿਖਤੀ ਜਾਂ ਜ਼ਬਾਨੀ ਕੋਈ ਸ਼ਿਕਾਇਤ ਨਹੀਂ ਸੀ ਪਰ ਫਿਰ ਵੀ ਇਸ ਵਿਧਾਇਕ ਵਲੋਂ ਇਹ ਨਜਾਇਜ਼ ਕਰਵਾਈ ਗਈ ਹੈ¢ ਉਨ੍ਹਾਂ ਦੱਸਿਆ ਕਿ ਵਿਧਾਇਕ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਨੇ ਜਥੇਬੰਦੀ ਨੂੰ ਵਿਸ਼ਵਾਸ ਦਿੱਤਾ ਗਿਆ ਸੀ ਥੋੜ੍ਹੇ ਸਮੇਂ ਤੱਕ ਰੱਦ ਕਰਵਾ ਦਿੱਤੀ ਜਾਵੇਗੀ¢ ਪਰ ਲਗਭਗ ਡੇਢ ਮਹੀਨਾ ਬੀਤਣ ਦੇ ਬਾਵਜੂਦ ਵੀ ਇਹ ਬਦਲੀ ਰੱਦ ਨਹੀਂ ਕੀਤੀ ਗਈ¢ ਇਸ ਲਈ ਘੁਬਾਇਆ ਸਬ ਡਵੀਜ਼ਨ ਵਿਚ ਰੋਸ ਰੈਲੀ ਕੀਤੀ ਗਈ ਹੈ¢ ਉਨ੍ਹਾਂ ਦੱਸਿਆ ਕਿ 22 ਮਈ ਨੂੰ ਜਲਾਲਾਬਾਦ ਅਤੇ 25 ਮਈ ਨੂੰ ਗੁਰੂਹਰਸਹਾਏ ਵਿਚ ਕੀਤੀ ਜਾਵੇਗੀ¢ ਜੇਕਰ ਇਹ ਬਦਲੀ ਅਜੇ ਵੀ ਰੱਦ ਨਹੀਂ ਕੀਤੀ ਜਾਂਦੀ ਤਾਂ ਅੱਗੇ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ¢ ਜਿਸ ਦੇ ਨਿਕਲਣ ਵਾਲੇ ਮਾੜੇ ਚੰਗੇ ਸਿੱਟਿਆਂ ਦੀ ਜ਼ਿੰਮੇਵਾਰੀ ਵਿਧਾਇਕ ਅਤੇ ਪ੍ਰਸ਼ਾਸਨ ਦੀ ਹੋਵੇਗੀ¢ ਰੈਲੀ ਵਿਚ ਵੱਖ-ਵੱਖ ਆਗੂਆਂ ਨੇ ਭਾਗ ਲਿਆ¢ਟੀ.ਐੱਸ.ਯੂ.ਆਗੂ ਸੁਖਵਿੰਦਰ ਸਿੰਘ, ਗੁਰਚਰਨ ਸਿੰਘ, ਪਰਵਿੰਦਰ ਪਾਲ ਸਿੰਘ, ਕਰਨ ਸ਼ਰਮਾ, ਰਾਜੇਸ਼ ਕੁਮਾਰ, ਸੁਖਦੇਵ ਸਿੰਘ ਬਿੱਟੂ, ਸ਼ੇਰ ਸਿੰਘ, ਜਸਵਿੰਦਰ ਪਾਲ, ਪੈਨਸ਼ਨਰ ਐਸੋਸੀਏਸ਼ਨ ਮੰਡਲ ਜਲਾਲਾਬਾਦ ਦੇ ਆਗੂ ਇਕਬਾਲ ਜੋਸਨ, ਪ੍ਰਧਾਨ ਰਾਮ ਕਿ੍ਸ਼ਨ, ਕ੍ਰਾਂਤੀਕਾਰੀ ਕਿਸਾਨ ਮੋਰਚਾ ਆਗੂ ਹਰਨਾਮ ਸਿੰਘ ਅਤੇ ਹੋਰ ਕਈ ਆਗੂ ਵੀ ਸ਼ਾਮਲ ਸਨ¢
Ad Position 22
No active advertisement
ਪਿਛਲੀ ਖ਼ਬਰ ਗਰਮੀ ਤੋਂ ਬਚਣ ਲਈ ਸਿਹਤ ਵਿਭਾਗ ਫ਼ਾਜ਼ਿਲਕਾ ਵਲੋਂ ਐਡਵਾਈਜ਼ਰੀ ਜਾਰੀ ਅਗਲੀ ਖ਼ਬਰ ਆਜ਼ਾਦ ਉਮੀਦਵਾਰ ਡਾ. ਮਮਤਾ ਤਨੇਜਾ ਵਲੋਂ ਵਾਰਡ ਨੰਬਰ 12 ਤੋਂ ਦਿੱਤੀ ਜਾ ਰਹੀ ਹੈ ਕਰੜੀ ਟੱਕਰ
Ad Position 24