28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਆਜ਼ਾਦ ਉਮੀਦਵਾਰ ਡਾ. ਮਮਤਾ ਤਨੇਜਾ ਵਲੋਂ ਵਾਰਡ ਨੰਬਰ 12 ਤੋਂ ਦਿੱਤੀ ਜਾ ਰਹੀ ਹੈ ਕਰੜੀ ਟੱਕਰ

Ad Position 21
No active advertisement
ਅਜੀਤ ਡੈਸਕ 21-05-2026
ਅਬੋਹਰ, 20 ਅਗਸਤ (ਤੇਜਿੰਦਰ ਸਿੰਘ ਖ਼ਾਲਸਾ)-ਨਗਰ ਨਿਗਮ ਚੋਣਾਂ ਅਬੋਹਰ ਦੇ ਲਈ ਜਿੱਥੇ ਸਾਰੀਆਂ ਸਿਆਸੀ ਪਾਰਟੀਆਂ ਵਲੋਂ ਆਪਣੇ ਉਮੀਦਵਾਰਾਂ ਦੇ ਹੱਕ ਵਿਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ, ਉੱਥੇ ਹੀ ਵਾਰਡ ਨੰਬਰ 12 ਤੋਂ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਡਾ.ਵਿਸ਼ਾਲ ਤਨੇਜਾ ਦੀ ਧਰਮ ਪਤਨੀ ਡਾ.ਮਮਤਾ ਤਨੇਜਾ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਚੋਣ ਲੜ ਰਹੇ ਹਨ | ਇਲਾਕੇ ਵਿਚ ਪੜੇ੍ਹ ਲਿਖੇ ਅਤੇ ਮਿਲਣਸਾਰ ਡਾ.ਮਮਤਾ ਤਨੇਜਾ ਸਾਰੀ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਕਰੜੀ ਟੱਕਰ ਦੇ ਰਹੇ ਹਨ, ਜਿਨ੍ਹਾਂ ਦੀ ਜਿੱਤ ਵੀ ਵਾਰਡ ਨੰਬਰ 12 ਤੋਂ ਯਕੀਨੀ ਮੰਨੀ ਜਾ ਰਹੀ ਹੈ | ਭਾਰਤੀ ਜਨਤਾ ਪਾਰਟੀ ਵਿਚ ਫੈਲੀ ਬਗ਼ਾਵਤ ਤੋਂ ਬਾਅਦ ਸਾਰਾ ਨਾਰਾਜ਼ ਧੜਾ ਡਾ. ਮਮਤਾ ਤਨੇਜਾ ਨੂੰ ਜਿਤਾਉਣ ਦੇ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਿਹਾ ਹੈ | ਉੱਧਰ ਦੂਜੇ ਪਾਸੇ ਡਾ.ਮਮਤਾ ਤਨੇਜਾ ਨੂੰ ਚੋਣ ਕਮਿਸ਼ਨ ਵਲੋਂ ਏ.ਸੀ ਚੋਣ ਨਿਸ਼ਾਨ ਜਾਰੀ ਕਰ ਦਿੱਤਾ ਗਿਆ ਹੈ | ਜਿਨ੍ਹਾਂ ਨੇ ਆਪਣੇ ਵਾਰਡ ਨੰਬਰ 12 ਦੇ ਵੋਟਰਾਂ ਨਾਲ ਰਾਬਤਾ ਕਾਇਮ ਕਰਦੇ ਹੋਏ 26 ਮਈ ਨੂੰ ਉਨ੍ਹਾਂ ਦੇ ਚੋਣ ਨਿਸ਼ਾਨ ਏ.ਸੀ 'ਤੇ ਮੋਹਰਾਂ ਲਗਾ ਕੇ ਜੇਤੂ ਬਣਾਉਣ ਦੀ ਅਪੀਲ ਕੀਤੀ ਹੈ |
Ad Position 22
No active advertisement
ਪਿਛਲੀ ਖ਼ਬਰ ਟੈਕਨੀਕਲ ਸਰਵਿਸਿਜ਼ ਯੂਨੀਅਨ ਵਲੋਂ ਬਦਲੀ ਵਿਰੁੱਧ ਸੰਘਰਸ਼ ਦੀ ਸ਼ੁਰੂਆਤ, ਕੀਤੀ ਰੋਸ ਰੈਲੀ ਅਗਲੀ ਖ਼ਬਰ ਮੀਰਾ ਮੈਡੀਕਲ ਇੰਸਟੀਚਿਊਟ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਗੱਡੇ ਸਫਲਤਾ ਦੇ ਝੰਡੇ
Ad Position 24