28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਮੀਰਾ ਮੈਡੀਕਲ ਇੰਸਟੀਚਿਊਟ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਗੱਡੇ ਸਫਲਤਾ ਦੇ ਝੰਡੇ

Ad Position 21
No active advertisement
ਅਜੀਤ ਡੈਸਕ 21-05-2026
ਅਬੋਹਰ, 20 ਮਈ (ਵਿਵੇਕ ਹੂੜੀਆ)-ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਫ਼ਰੀਦਕੋਟ ਵਲੋਂ ਐਲਾਨੇ ਗਏ ਬੀ.ਐੱਸ.ਸੀ.ਨਰਸਿੰਗ 6ਵੇਂ ਸਮੈਸਟਰ ਦੇ ਪ੍ਰੀਖਿਆ ਨਤੀਜਿਆਂ ਵਿਚ 'ਮੀਰਾ ਮੈਡੀਕਲ ਇੰਸਟੀਚਿਊਟ ਆਫ਼ ਨਰਸਿੰਗ ਐਂਡ ਹਸਪਤਾਲ' ਅਬੋਹਰ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਸੰਸਥਾ ਦਾ ਨਾਂ ਰੌਸ਼ਨ ਕੀਤਾ ਹੈ | ਵਿਦਿਆਰਥੀਆਂ ਦੀ ਇਸ ਮਾਣਮੱਤੀ ਪ੍ਰਾਪਤੀ ਸਦਕਾ ਪੂਰੇ ਕਾਲਜ ਵਿਚ ਖ਼ੁਸ਼ੀ ਅਤੇ ਉਤਸ਼ਾਹ ਦਾ ਮਾਹੌਲ ਹੈ | ਘੋਸ਼ਿਤ ਨਤੀਜਿਆਂ ਮੁਤਾਬਿਕ, ਕਾਲਜ ਦੀ ਹੋਣਹਾਰ ਵਿਦਿਆਰਥਣ ਸਮਨਪ੍ਰੀਤ ਕੌਰ ਨੇ ਪ੍ਰੀਖਿਆ ਵਿਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ ਹੈ | ਇਸੇ ਤਰ੍ਹਾਂ ਉਮੇਸ਼ ਅਤੇ ਅਮਨਪ੍ਰੀਤ ਕੌਰ ਨੇ ਸਾਂਝੇ ਤੌਰ 'ਤੇ ਦੂਜਾ ਸਥਾਨ ਹਾਸਲ ਕਰਕੇ ਸੰਸਥਾ ਦਾ ਮਾਣ ਵਧਾਇਆ, ਜਦਕਿ ਕਰਣੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਇਨ੍ਹਾਂ ਤੋਂ ਇਲਾਵਾ ਕਾਲਜ ਦੇ ਬਾਕੀ ਵਿਦਿਆਰਥੀਆਂ ਨੇ ਵੀ ਬਹੁਤ ਵਧੀਆ ਅੰਕਾਂ ਨਾਲ ਇਹ ਪ੍ਰੀਖਿਆ ਪਾਸ ਕੀਤੀ ਹੈ | ਵਿਦਿਆਰਥੀਆਂ ਦੀ ਇਸ ਸ਼ਾਨਦਾਰ ਉਪਲਬਧੀ 'ਤੇ ਖ਼ੁਸ਼ੀ ਜ਼ਾਹਿਰ ਕਰਦਿਆਂ ਸੰਸਥਾ ਦੇ ਚੇਅਰਮੈਨ ਡਾ.ਜੀ.ਐੱਸ.ਮਿੱਤਲ ਨੇ ਕਿਹਾ ਕਿ ਇਹ ਸਫਲਤਾ ਬੱਚਿਆਂ ਦੀ ਸਖ਼ਤ ਮਿਹਨਤ, ਅਨੁਸ਼ਾਸਨ ਅਤੇ ਅਧਿਆਪਕਾਂ ਦੀ ਯੋਗ ਅਗਵਾਈ ਦਾ ਸਿੱਟਾ ਹੈ | ਉਨ੍ਹਾਂ ਸਮੂਹ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ | ਕਾਲਜ ਦੇ ਮੈਨੇਜਿੰਗ ਡਾਇਰੈਕਟਰ ਸਮੀਰ ਮਿੱਤਲ ਅਤੇ ਡਾਇਰੈਕਟਰ ਡਾ.ਸਾਹਿਲ ਮਿੱਤਲ ਨੇ ਵੀ ਬੱਚਿਆਂ ਨੂੰ ਮੁਬਾਰਕਬਾਦ ਦਿੰਦਿਆਂ ਆਖਿਆ ਕਿ ਸੰਸਥਾ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਅਤੇ ਆਧੁਨਿਕ ਸਹੂਲਤਾਂ ਦੇਣ ਲਈ ਹਮੇਸ਼ਾ ਵਚਨਬੱਧ ਹੈ |
ਇਸ ਮੌਕੇ ਕਲਾਸ ਇੰਚਾਰਜ ਸਰੋਜ ਰਾਣੀ ਨੇ ਵਿਦਿਆਰਥੀਆਂ ਦੀ ਲਗਨ ਦੀ ਤਾਰੀਫ਼ ਕੀਤੀ | ਪਿ੍ੰਸੀਪਲ ਡਾ.ਰਾਮ ਸਰੂਪ ਸ਼ਰਮਾ ਅਤੇ ਵਾਈਸ-ਪਿ੍ੰਸੀਪਲ ਰਹੀਸ਼ ਚੰਦ ਨੇ ਇਸ ਪ੍ਰਾਪਤੀ ਨੂੰ ਕਾਲਜ ਲਈ ਇਕ ਵੱਡਾ ਮਾਣ ਦੱਸਿਆ | ਇਸ ਖ਼ੁਸ਼ੀ ਦੇ ਮੌਕੇ ਸਟਾਫ਼ ਮੈਂਬਰ ਜਗਮਿੰਦਰ ਕੌਰ, ਰੋਹਿਤ ਨਾਗਪਾਲ, ਅਦਿਤੀ, ਵਿਜੇ ਕੁਮਾਰ, ਪੂਨਮ ਰਾਣੀ, ਰਾਜ ਰਾਣੀ, ਤਿਰਲੋਕ ਸਿੰਘ, ਰਮਨਦੀਪ, ਸਵਪਨਦੀਪ, ਸੰਯੋਗਿਤਾ, ਕਿਰਨਦੀਪ ਕੌਰ ਅਤੇ ਪ੍ਰਭਜੋਤ ਕੌਰ ਨੇ ਵੀ ਹੋਣਹਾਰ ਵਿਦਿਆਰਥੀਆਂ ਨੂੰ ਵਧਾਈ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਆਜ਼ਾਦ ਉਮੀਦਵਾਰ ਡਾ. ਮਮਤਾ ਤਨੇਜਾ ਵਲੋਂ ਵਾਰਡ ਨੰਬਰ 12 ਤੋਂ ਦਿੱਤੀ ਜਾ ਰਹੀ ਹੈ ਕਰੜੀ ਟੱਕਰ ਅਗਲੀ ਖ਼ਬਰ ਸਿਮੀਗੋ ਸਕੂਲ ਦੀ ਵਿਦਿਆਰਥਣ ਧਾਨਵੀ ਚੌਧਰੀ ਗਿੱਧਾ ਮੁਕਾਬਲੇ 'ਚ ਦੂਜੇ ਸਥਾਨ 'ਤੇ ਰਹੀ
Ad Position 24