ਅਬੋਹਰ, 20 ਮਈ (ਸੁਖਜੀਤ ਸਿੰਘ ਬਰਾੜ)-ਸਥਾਨਕ ਸਿਮੀਗੋ ਸਕੂਲ ਦੀ ਦਸਵੀਂ ਜਮਾਤ ਦੀ ਵਿਦਿਆਰਥਣ ਧਾਨਵੀ ਚੌਧਰੀ ਨੇ ਸ਼੍ਰੀ ਮੁਕਤਸਰ ਸਾਹਿਬ ਵਿਖੇ ਆਰ.ਐਨ. ਭੰਗੜਾ ਅਕੈਡਮੀ ਵਲੋਂ ਕਰਵਾਏ ਗਏ ਮਾਲਵਾ-ਗਿੱਧਾ ਭੰਗੜਾ ਕੱਪ ਦੇ ਗਿੱਧਾ ਮੁਕਾਬਲੇ ਵਿਚ ਦੂਜਾ ਸਥਾਨ ਹਾਸਲ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ | ਇਸ ਸ਼ਾਨਦਾਰ ਪ੍ਰਾਪਤੀ 'ਤੇ ਸਕੂਲ ਕਮੇਟੀ ਦੇ ਚੇਅਰਮੈਨ ਨਰੇਸ਼ ਕੁਮਾਰ ਗੋਇਲ ਅਤੇ ਪਿ੍ੰਸੀਪਲ ਰਜਨੀ ਸ਼ਰਮਾ ਨੇ ਜੇਤੂ ਵਿਦਿਆਰਥਣ ਧਾਨਵੀ ਚੌਧਰੀ ਨੂੰ ਵਧਾਈ ਦਿੱਤੀ ਹੈ |