28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਖੇਤਰੀ ਵਿਰਾਸਤੀ ਤੇ ਯੁਵਕ ਮੇਲੇ ’ਚ ਡੀ.ਏ.ਵੀ. ਕਾਲਜ ਆਫ਼ ਐਜੂਕੇਸ਼ਨ ਫ਼ਾਜ਼ਿਲਕਾ ਦੇ ਵਿਦਿਆਰਥੀਆਂ ਨੇ ਮੱਲਾਂ ਮਾਰੀਆਂ

ਫ਼ਾਜ਼ਿਲਕਾ, 28 ਅਕਤੂਬਰ (ਦਵਿੰਦਰ ਪਾਲ ਸਿੰਘ)- ਗੁਰੂ ਨਾਨਕ ਕਾਲਜ ਸ੍ਰੀ ਮੁਕਤਸਰ ਸਾਹਿਬ ਵਿਖੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਕਰਵਾਏ ਗਏ 4-ਰੋਜ਼ਾ ਖੇਤਰੀ ਵਿਰਾਸਤੀ ਅਤੇ ਯੁਵਕ ਮੇਲੇ ਵਿਚ ਡੀ. ਏ.

Ad Position 21
No active advertisement
ਅਜੀਤ ਡੈਸਕ 29-10-2026
ਫ਼ਾਜ਼ਿਲਕਾ, 28 ਅਕਤੂਬਰ (ਦਵਿੰਦਰ ਪਾਲ ਸਿੰਘ)- ਗੁਰੂ ਨਾਨਕ ਕਾਲਜ ਸ੍ਰੀ ਮੁਕਤਸਰ ਸਾਹਿਬ ਵਿਖੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਕਰਵਾਏ ਗਏ 4-ਰੋਜ਼ਾ ਖੇਤਰੀ ਵਿਰਾਸਤੀ ਅਤੇ ਯੁਵਕ ਮੇਲੇ ਵਿਚ ਡੀ.ਏ.ਵੀ.ਕਾਲਜ ਆਫ਼ ਐਜੂਕੇਸ਼ਨ ਫ਼ਾਜ਼ਿਲਕਾ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਾਲਜ ਤੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ ਹੈ। ਇਸ ਮੇਲੇ ਵਿਚ ਕਾਲਜ ਦੇ ਬੀ.ਐੱਡ., ਬੀ.ਕਾਮ. ਤੇ ਬੀ.ਏ. ਦੇ ਵਿਦਿਆਰਥੀਆਂ ਨੇ ਵੱਖ-ਵੱਖ ਮੁਕਾਬਲਿਆਂ ਵਿਚ ਆਪਣੀ ਕਲਾ ਤੇ ਸਿਰਜਣਾਤਮਿਕਤਾ ਦਾ ਲੋਹਾ ਮਨਵਾਇਆ। ਕਾਲਜ ਪ੍ਰਿੰਸੀਪਲ ਡਾ.ਅਨੁਰਾਗ ਅਸੀਜਾ ਨੇ ਦੱਸਿਆ ਕਿ ਲਗਭਗ 35 ਕਾਲਜਾਂ ਦੀ ਸ਼ਮੂਲੀਅਤ ਵਾਲੇ ਇਸ ਵੱਡੇ ਮੰਚ ’ਤੇ ਬੀ.ਐੱਡ. (ਤੀਜਾ ਸਮੈਸਟਰ) ਦੀ ਵਿਦਿਆਰਥਣ ਸ਼ਾਲਿਨੀ ਨੇ ਸੰਸਕ੍ਰਿਤ ਸੁਲੇਖ ਮੁਕਾਬਲੇ ਵਿਚੋਂ ਦੂਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਇੰਸਟਾਲੇਸ਼ਨ ਮੁਕਾਬਲੇ ਵਿਚ ਬੀ.ਐੱਡ. (ਪਹਿਲਾ ਸਮੈਸਟਰ) ਦੀਆਂ ਵਿਦਿਆਰਥਣਾਂ ਲਵਰੋਜ਼, ਦੀਪਿਕਾ, ਰੇਣੂ ਤੇ ਸੀਆ ਦੀ ਟੀਮ ਨੇ ਆਪਣੀ ਬਿਹਤਰੀਨ ਸਿਰਜਣਾਤਮਿਕਤਾ ਬਦੌਲਤ ਦੂਜਾ ਸਥਾਨ ਹਾਸਲ ਕੀਤਾ। ਪ੍ਰਿੰਸੀਪਲ ਡਾ. ਅਸੀਜਾ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਕਾਲਜ ਦੇ ਯੂਥ ਸਰਵਿਸ ਕਲੱਬ ਦੇ ਇੰਚਾਰਜ ਡਾ. ਅਮਿੱਤ ਪੋਪਲੀ ਤੇ ਮੈਡਮ ਆਸ਼ਾ ਸਾਮਾ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ।
Ad Position 22
No active advertisement
ਪਿਛਲੀ ਖ਼ਬਰ ਕਟਾਰੂਚੱਕ ਵਲੋਂ ਪੀ.ਏ.ਯੂ. ਖੋਜ ਕੇਂਦਰ ਗੁਰਦਾਸਪੁਰ ਵਿਖੇ ਨਵੇਂ ਆਟੋਮੈਟਿਕ ਮੌਸਮ ਸਟੇਸ਼ਨ ਦਾ ਉਦਘਾਟਨ ਕਿਸਾਨਾਂ ਨੂੰ ਬਦਲ... ਅਗਲੀ ਖ਼ਬਰ ਵਿਧਾਇਕ ਸਵਨਾ ਨੇ ਪੰਜਾਬ ਵਿਧਾਨ ਸਭਾ ’ਚ ਚੁੱਕਿਆ ਨਾਇਕ ਸਮਾਜ ਨੂੰ ਅਨੁਸੂਚਿਤ ਜਾਤੀ ’ਚ ਸ਼ਾਮਿਲ ਕਰਨ ਦਾ ਮੁੱਦਾ
Ad Position 24