28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਕਟਾਰੂਚੱਕ ਵਲੋਂ ਪੀ.ਏ.ਯੂ. ਖੋਜ ਕੇਂਦਰ ਗੁਰਦਾਸਪੁਰ ਵਿਖੇ ਨਵੇਂ ਆਟੋਮੈਟਿਕ ਮੌਸਮ ਸਟੇਸ਼ਨ ਦਾ ਉਦਘਾਟਨ ਕਿਸਾਨਾਂ ਨੂੰ ਬਦਲਦੇ ਮੌਸਮ ਤੋਂ ਬਚਾਏਗਾ

ਗੁਰਦਾਸਪੁਰ, 28 ਅਕਤੂਬਰ (ਚੱਕਰਾਜਾ)-ਵਧਦੀ ਮੌਸਮੀ ਅਸਥਿਰਤਾ ਦੇ ਮੱਦੇਨਜ਼ਰ ਤੇ ਮੌਸਮ ਦੀ ਭਵਿੱਖਬਾਣੀ ਨੂੰ ਹੋਰ ਸਟੀਕ ਬਣਾਉਣ ਲਈ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀ. ਏ.

Ad Position 21
No active advertisement
ਪੀ.ਏ.ਯੂ. ਖੋਜ ਕੇਂਦਰ ਗੁਰਦਾਸਪੁਰ ਵਿਖੇ ਨਵੇਂ ਆਟੋਮੈਟਿਕ ਮੌਸਮ ਸਟੇਸ਼ਨ ਦਾ ਉਦਘਾਟਨ ਕਰਦੇ ਹੋਏ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ । ਤਸਵੀਰ: ਵਿਸ਼ਾਲ ਮੁੰਨਾ 29-10-2026
ਗੁਰਦਾਸਪੁਰ, 28 ਅਕਤੂਬਰ (ਚੱਕਰਾਜਾ)-ਵਧਦੀ ਮੌਸਮੀ ਅਸਥਿਰਤਾ ਦੇ ਮੱਦੇਨਜ਼ਰ ਤੇ ਮੌਸਮ ਦੀ ਭਵਿੱਖਬਾਣੀ ਨੂੰ ਹੋਰ ਸਟੀਕ ਬਣਾਉਣ ਲਈ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀ.ਏ.ਯੂ.) ਖੇਤਰੀ ਖੋਜ ਕੇਂਦਰ, ਗੁਰਦਾਸਪੁਰ ਵਿਖੇ ਇਕ ਪੂਰੀ ਤਰ੍ਹਾਂ ਆਟੋਮੈਟਿਕ ਮੌਸਮ ਸਟੇਸ਼ਨ ਦਾ ਉਦਘਾਟਨ ਪੰਜਾਬ ਦੇ ਖੁਰਾਕ ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੱਕ ਤੇ ਪੀ.ਏ.ਯੂ ਦੇ ਵਾਈਸ ਚਾਂਸਲਰ ਸੁਖਜੀਤ ਪਾਲ ਸਿੰਘ ਨੇ ਸਾਂਝੇ ਤੌਰ ‘ਤੇ ਕੀਤਾ । ਇਸ ਮੌਕੇ ਡਾਇਰੈਕਟਰ ਖੋਜ ਡਾ: ਏ.ਐਸ. ਢੱਟ, ਡਾਇਰੈਕਟਰ ਪਸਾਰ ਸਿੱਖਿਆ ਡਾ. ਐਮ.ਐਸ. ਭੁੱਲਰ ਅਤੇ ਖੇਤਰੀ ਖੋਜ ਕੇਂਦਰ ਗੁਰਦਾਸਪੁਰ ਦੇ ਡਾਇਰੈਕਟਰ ਡਾ: ਹਰਪਾਲ ਸਿੰਘ ਰੰਧਾਵਾ ਸਮੇਤ ਖੇਤੀ ਵਿਗਿਆਨੀ ਤੇ ਅਗਾਂਹਵਧੂ ਕਿਸਾਨ ਹਾਜ਼ਰ ਸਨ । ਆਟੋਮੈਟਿਕ ਮੌਸਮ ਸਟੇਸ਼ਨ ਦਾ ਉਦਘਾਟਨ ਕਰਦਿਆਂ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਹੁਣ ਖੇਤੀ ਪੁਰਾਣੇ ਕੈਲੰਡਰ ਦੀਆਂ ਤਰੀਕਾਂ ਦੇ ਸਹਾਰੇ ਨਹੀਂ ਚੱਲ ਸਕਦੀ, ਕਿਉਂਕਿ ਮੌਸਮ ਖੁਦ ਹੀ ਬਦਲ ਰਹੇ ਹਨ । ਉਨ੍ਹਾਂ ਕਿਹਾ ਕਿ ਸਾਡਾ ਕਿਸਾਨ ਖੁੱਲ੍ਹੇ ਅਸਮਾਨ ਹੇਠ ਕੰਮ ਕਰਦਾ ਹੈ ਤੇ ਕੁਦਰਤ ਦੀ ਹਰ ਕਰੋਪੀ ਦਾ ਸਾਹਮਣਾ ਕਰਦਾ ਹੈ । ਵਾਢੀ ਵੇਲੇ ਬੇਵਕਤੀ ਬਰਸਾਤ ਤੋਂ ਲੈ ਕੇ ਦਾਣੇ ਭਰਨ ਵੇਲੇ ਅਚਾਨਕ ਗਰਮੀ ਦੀ ਲਹਿਰ ਤੱਕ । ਇਹ ਆਧੁਨਿਕ ਸਹੂਲਤ ਸਟੀਕ ਸੰਦ, ਸਿੱਧੇ ਸਾਡੇ ਕਿਸਾਨਾਂ ਦੀ ਸੇਵਾ ’ਚ ਲਿਆਉਂਦੀ ਹੈ। ਇਹ ਯਕੀਨੀ ਬਣਾਉਂਦੀ ਹੈ ਕਿ ਨੁਕਸਾਨ ਹੋਣ ਤੋਂ ਪਹਿਲਾਂ ਹੀ ਵਿਗਿਆਨ ਖੇਤ ’ਚ ਪਹੁੰਚ ਜਾਵੇ, ਨਾ ਕਿ ਬਾਅਦ ’ਚ ਸਿਰਫ਼ ਨੁਕਸਾਨ ਦਾ ਜਾਇਜ਼ਾ ਲਿਆ ਜਾਵੇ । ਵਾਈਸ ਚਾਂਸਲਰ ਸੁਖਜੀਤ ਪਾਲ ਸਿੰਘ ਨੇ ਕਿਹਾ ਕਿ ਇਹ ਨਵਾਂ ਆਟੋਮੈਟਿਕ ਸਿਸਟਮ ਤਾਪਮਾਨ, ਨਮੀ, ਹਵਾ ਦੀ ਰਫਤਾਰ, ਸੂਰਜੀ ਕਿਰਨਾਂ, ਜ਼ਮੀਨੀ ਤਾਪਮਾਨ ਤੇ ਬਰਸਾਤ ਨੂੰ ਰੀਅਲ ਟਾਈਮ ਵਿਚ ਦਰਜ ਕਰਕੇ ਅੰਦਾਜ਼ੇ ਦੀ ਥਾਂ ਸਹੀ ਜਾਣਕਾਰੀ ਦਿੰਦਾ ਹੈ। ਇਹ ਸਹੂਲਤ ਗੁੰਝਲਦਾਰ ਵਾਯੂਮੰਡਲੀ ਅੰਕੜਿਆਂ ਨੂੰ ਸਾਦੀ, ਕੰਮ ਆਉਣ ਵਾਲੀ ਸਲਾਹ ਵਿਚ ਬਦਲ ਕੇ ਮੌਸਮ ਦੀ ਭਵਿੱਖਬਾਣੀ ਅਤੇ ਮੌਸਮੀ ਸ਼ਲਾਹਾਂ ਨੂੰ ਬਿਹਤਰ ਬਣਾਉਣ ਵਿਚ ਮਦਦ ਕਰੇਗੀ, ਜਿਸ ਨੂੰ ਕਿਸਾਨ ਸਵੇਰੇ-ਸਵੇਰੇ ਆਪਣੇ ਫੋਨ ‘ਤੇ ਪੜ੍ਹ ਸਕਣਗੇ । ਉਨ੍ਹਾਂ ਅੱਗੇ ਕਿਹਾ ਕਿ ਸਮੇਂ ਸਿਰ ਮਿਲਣ ਵਾਲੀ ਚਿਤਾਵਨੀ ਨਾਲ ਕਿਸਾਨ ਬਰਸਾਤ ਤੋਂ ਪਹਿਲਾਂ ਕੀਟਨਾਸ਼ਕ ਦੀ ਸਪਰੇਅ ਅਤੇ ਸਿੰਚਾਈ ਰੋਕ ਸਕਦਾ ਹੈ ਜਾਂ ਜ਼ਮੀਨ ਵਿਚ ਪਹਿਲਾਂ ਹੀ ਲੋੜੀਂਦੀ ਨਮੀ ਹੋਣ ’ਤੇ ਟਿਊਬਵੈੱਲ ਦਾ ਇਕ ਗੇੜ ਛੱਡ ਸਕਦਾ ਹੈ । ਡਾ: ਏ.ਐਸ. ਢੱਟ ਨੇ ਕਿਹਾ ਕਿ ਇਹ ਸਥਾਨਕ ਪੱਧਰ ਦੇ ਮੌਸਮੀ ਅੰਕੜੇ ਸਿੱਧੇ ਪੀ.ਏ.ਯੂ. ਦੇ ਫ਼ੀਲਡ ਟਰਾਇਲਾਂ ਤੇ ਕਿਸਮਾਂ ਦੀ ਜਾਂਚ ਵਿਚ ਵਰਤੇ ਜਾਣਗੇ, ਤਾਂ ਜੋ ਨਵੀਆਂ ਬੀਜ ਕਿਸਮਾਂ ਨੂੰ ਗੁਰਦਾਸਪੁਰ ਦੇ ਅਸਲ ਮਾਈਕਰੋਕਲਾਈਮੇਟ ਮੁਤਾਬਿਕ ਪਰਖਿਆ ਜਾ ਸਕੇ, ਨਾ ਕਿ ਸਿਰਫ ਅੰਸਤ ਖੇਤਰੀ ਹਾਲਾਤਾਂ ਮੁਤਾਬਿਕ । ਡਾ: ਐਮ.ਐਸ. ਭੁੱਲਰ, ਡਾਇਰੈਕਟਰ ਪਸਾਰ ਸਿੱਖਿਆ ਨੇ ਪਸਾਰ ਸਿੱਖਿਆ ਦੀ ਭੂਮਿਕਾ ’ਤੇ ਜ਼ੋਰ ਦਿੰਦਿਆਂ ਦੱਸਿਆ ਕਿ ਸਟੇਸ਼ਨ ਤੋਂ ਮਿਲਣ ਵਾਲੇ ਅਸਲ ਅੰਕੜੇ ਸਿੱਧੇ ਹਫ਼ਤਾਵਾਰੀ ਜ਼ਿਲ੍ਹਾ-ਪੱਧਰੀ ਖੇਤੀ ਸਲਾਹਾਂ ਵਿਚ ਵਰਤੇ ਜਾਣਗੇ, ਜਿਸ ਨਾਲ ਕਿਸਾਨਾਂ ਨੂੰ ਬਿਜਾਈ, ਸਿੰਜਾਈ, ਖਾਦ ਪਾਉਣ ਅਤੇ ਬਿਮਾਰੀਆਂ ਦੀ ਰੋਕਥਾਮ ਲਈ ਸਹੀ ਸਮਾਂ-ਸੀਮਾ ਮਿਲੇਗੀ । ਐਚ.ਐਸ. ਰੰਧਾਵਾ ਨੇ ਪਤਵੰਤਿਆਂ ਦਾ ਧੰਨਵਾਦ ਕਰਦਿਆਂ ਮੌਸਮ ਦੀ ਭਵਿੱਖਬਾਣੀ ਨੂੰ ਇਸ ਸਟੇਸ਼ਨ ਦਾ ਵੱਡਾ ਫਾਇਦਾ ਦੱਸਿਆ ।
Ad Position 22
No active advertisement
ਪਿਛਲੀ ਖ਼ਬਰ ਸੀਨੀਅਰ ਅਕਾਲੀ ਆਗੂ ਰਣਬੀਰ ਸਿੰਘ ਢਿੱਲੋਂ ਸਾਥੀਆਂ ਸਮੇਤ ਕਾਂਗਰਸ ’ਚ ਸ਼ਾਮਿਲ ਵਿਧਾਇਕ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕੀ... ਅਗਲੀ ਖ਼ਬਰ ਖੇਤਰੀ ਵਿਰਾਸਤੀ ਤੇ ਯੁਵਕ ਮੇਲੇ ’ਚ ਡੀ.ਏ.ਵੀ. ਕਾਲਜ ਆਫ਼ ਐਜੂਕੇਸ਼ਨ ਫ਼ਾਜ਼ਿਲਕਾ ਦੇ ਵਿਦਿਆਰਥੀਆਂ ਨੇ ਮੱਲਾਂ ਮਾਰੀਆਂ
Ad Position 24