28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਫ਼ਾਜ਼ਿਲਕਾ ਵਲੋਂ 2 ਤੋਂ 20 ਨਵੰਬਰ ਤੱਕ ਵਿਸ਼ੇਸ਼ ਕੈਂਪ

ਫ਼ਾਜ਼ਿਲਕਾ, 28 ਅਕਤੂਬਰ (ਦਵਿੰਦਰ ਪਾਲ ਸਿੰਘ) - ਲੈਫ਼ਟੀਨੈਂਟ ਕਰਨਲ ਅਮਨਦੀਪ ਕੌਰ (ਰਿਟਾ.) , ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਫ਼ਾਜ਼ਿਲਕਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਜਿਨ੍ਹਾਂ ਸਾਬਕਾ ਸੈਨਿਕ ਪੈਨਸ਼ਨਰਾਂ/ਸਾਬਕਾ ਸੈਨਿਕਾਂ ਦੀਆਂ ਵਿਧਵਾਵਾਂ ਅਤੇ ਆਸ਼ਰਿਤਾਂ/ਫ਼ੌਜ ਦੇ ਫੈਮਲੀ ਪੈਨਸ਼ਨਰਾਂ ਦੀ ਮਹੀਨਾ ਨਵੰਬਰ 2026 ਵਿਚ ਹਾਜ਼ਰੀ ਲੱਗਣ ਯੋਗ ਹੈ, ਉਨ੍ਹਾਂ ਲਈ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਫ਼ਾਜ਼ਿਲਕਾ ਵਿਖੇ ਜੀਵਤ ਹੋਣ ਦਾ ਪ੍ਰਮਾਣ ਪੱਤਰ (ਲਾਈਫ਼ ਸਰਟੀਫਿਕੇਟ) ਲਗਵਾਉਣ ਸਬੰਧੀ 2 ਨਵੰਬਰ ਤੋਂ 20 ਨਵੰਬਰ 2026 ਤੱਕ ਵਿਸ਼ੇਸ਼ ਕੈਂਪ ਲਗਾਇਆ ਜਾ ਰਿਹਾ ਹੈ।

Ad Position 21
No active advertisement
ਅਜੀਤ ਡੈਸਕ 29-10-2026
ਫ਼ਾਜ਼ਿਲਕਾ, 28 ਅਕਤੂਬਰ (ਦਵਿੰਦਰ ਪਾਲ ਸਿੰਘ) - ਲੈਫ਼ਟੀਨੈਂਟ ਕਰਨਲ ਅਮਨਦੀਪ ਕੌਰ (ਰਿਟਾ.), ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਫ਼ਾਜ਼ਿਲਕਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਜਿਨ੍ਹਾਂ ਸਾਬਕਾ ਸੈਨਿਕ ਪੈਨਸ਼ਨਰਾਂ/ਸਾਬਕਾ ਸੈਨਿਕਾਂ ਦੀਆਂ ਵਿਧਵਾਵਾਂ ਅਤੇ ਆਸ਼ਰਿਤਾਂ/ਫ਼ੌਜ ਦੇ ਫੈਮਲੀ ਪੈਨਸ਼ਨਰਾਂ ਦੀ ਮਹੀਨਾ ਨਵੰਬਰ 2026 ਵਿਚ ਹਾਜ਼ਰੀ ਲੱਗਣ ਯੋਗ ਹੈ, ਉਨ੍ਹਾਂ ਲਈ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਫ਼ਾਜ਼ਿਲਕਾ ਵਿਖੇ ਜੀਵਤ ਹੋਣ ਦਾ ਪ੍ਰਮਾਣ ਪੱਤਰ (ਲਾਈਫ਼ ਸਰਟੀਫਿਕੇਟ) ਲਗਵਾਉਣ ਸਬੰਧੀ 2 ਨਵੰਬਰ ਤੋਂ 20 ਨਵੰਬਰ 2026 ਤੱਕ ਵਿਸ਼ੇਸ਼ ਕੈਂਪ ਲਗਾਇਆ ਜਾ ਰਿਹਾ ਹੈ। ਇਹ ਕੈਂਪ ਸਰਕਾਰੀ ਛੁੱਟੀਆਂ ਨੂੰ ਛੱਡ ਕੇ ਬਾਕੀ ਦਿਨਾਂ ’ਚ ਦਫ਼ਤਰੀ ਸਮੇਂ ਦੌਰਾਨ ਲਗਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਸਬੰਧਿਤ ਲਾਭਪਾਤਰੀ ਆਪਣਾ ਫ਼ੌਜ ਦੀ ਪੈਨਸ਼ਨ ਦਾ ਪੀ.ਪੀ.ਓ., ਆਧਾਰ ਕਾਰਡ ਤੇ ਬੈਂਕ ਪਾਸ ਬੁੱਕ (ਜਿਸ ਵਿਚ ਪੈਨਸ਼ਨ ਆ ਰਹੀ ਹੈ) ਸਮੇਤ ਆਪਣਾ ਮੋਬਾਈਲ (ਜਿਸ ਵਿਚ ਹਰ ਮਹੀਨੇ ਪੈਨਸ਼ਨ ਦਾ ਮੈਸੇਜ ਆਉਂਦਾ ਹੈ) ਤੇ ਹੋਰ ਸਾਰੇ ਜ਼ਰੂਰੀ ਦਸਤਾਵੇਜ਼ ਲੈ ਕੇ ਇਸ ਦਫ਼ਤਰ ਵਿਖੇ ਪਹੁੰਚ ਕੇ ਇਸ ਮੌਕੇ ਦਾ ਫ਼ਾਇਦਾ ਉਠਾ ਸਕਦੇ ਹਨ।
Ad Position 22
No active advertisement
ਪਿਛਲੀ ਖ਼ਬਰ ਮਾਨਸਾ ਧਰਨੇ ’ਚ ਸਰਗਰਮ ਕਾਰਕੁੰਨ ਦੀ ਗ੍ਰਿਫ਼ਤਾਰੀ ਦੇ ਵਿਰੋਧ ’ਚ ਪੰਜਾਬ ਸਟੂਡੈਂਟਸ ਯੂਨੀਅਨ ਵਲੋਂ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਲਾਕਰ ਚੋਰੀ ਕਰਨ ਵਾਲੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ
Ad Position 24