ਮੰਡੀ ਅਰਨੀਵਾਲਾ, 20 ਮਈ (ਨਿਸ਼ਾਨ ਸਿੰਘ ਮੋਹਲ਼ਾ)-ਹਲਕਾ ਇੰਚਾਰਜ ਸਤਿੰਦਰਜੀਤ ਸਿੰਘ ਮੰਟਾ ਨੇ ਕਿਹਾ ਕਿ ਨਗਰ ਪੰਚਾਇਤ ਅਰਨੀਵਾਲਾ ਦੀਆਂ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਮਜ਼ਬੂਤ ਸਥਿਤੀ ਵਿਚ ਖੜ੍ਹਾ ਹੈ | ਪਹਿਲਾਂ ਵੀ ਅਕਾਲੀ ਦਲ ਇੱਥੋਂ ਮਜ਼ਬੂਤ ਰਿਹਾ ਹੈ ਅਤੇ ਹੁਣ ਵੀ ਇਸ ਵਾਰ ਨਗਰ ਪੰਚਾਇਤ ਅਰਨੀਵਾਲਾ ਦੇ ਸਾਰੇ ਵਾਰਡਾਂ ਤੋਂ ਅਕਾਲੀ ਦਲ ਦੇ ਉਮੀਦਵਾਰ ਜਿੱਤਣਗੇ | ਮੰਟਾ ਨੇ ਕਿਹਾ ਕਿ ਵਰਕਰਾਂ ਦੇ ਨਾਲ ਬੈਠੇ ਕਰਕੇ ਚੋਣ ਮੁਹਿੰਮ ਦੀ ਸਮੀਖਿਆ ਕੀਤੀ ਜਾ ਰਹੀ ਹੈ ਅਤੇ ਜਿੱਥੇ ਵੀ ਲੱਗਦਾ ਹੈ ਕਿ ਅਕਾਲੀ ਦਲ ਦੇ ਉਮੀਦਵਾਰ ਨੂੰ ਚੋਣ ਮੁਹਿੰਮ ਵਿਚ ਕੋਈ ਕਮੀ ਪੇਸ਼ੀ ਆ ਰਹੀ ਹੈ ਤਾਂ ਉਸ ਸਬੰਧੀ ਅਗਲੀ ਰਣਨੀਤੀ ਬਣਾਈ ਜਾਂਦੀ ਹੈ | ਇਸ ਮੌਕੇ ਉਨ੍ਹਾਂ ਦੇ ਨਾਲ ਹਰਜੀਤ ਸਿੰਘ ਹੀਰਾ ਸੰਧੂ, ਲਖਵਿੰਦਰ ਸਿੰਘ ਰੋਹੀ ਵਾਲਾ, ਕਾਲਾ ਸੰਧੂ ਜਤਿੰਦਰ ਸਿੰਘ ਨਕਈ, ਪ੍ਰਤਾਪ ਭਠੇਜਾ, ਬੀ.ਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਕਰਨ ਕੰਬੋਜ, ਮੰਗਾ ਸਿੰਘ ਚਿਰਾਗਾ ਸਾਬਕਾ ਜ਼ਿਲ੍ਹਾ ਪਰਿਸ਼ਦ ਮੈਂਬਰ, ਜਰਨੈਲ ਸਿੰਘ ਸੰਧੂ, ਹਰਪ੍ਰੀਤ ਸਿੰਘ ਬੰਨਾ ਵਾਲਾ ਆਦਿ ਹਾਜ਼ਰ ਸਨ |