27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਅਬੋਹਰ ’ਚ ਕੈਮਿਸਟ ਐਸੋਸੀਏਸ਼ਨ ਦੀ ਹੰਗਾਮੀ ਬੈਠਕ ਡਰੱਗ ਇੰਸਪੈਕਟਰ ਨੇ ਦਿੱਤੇ ਜ਼ਰੂਰੀ ਦਿਸ਼ਾ-ਨਿਰਦੇਸ਼

ਅਬੋਹਰ, 27 ਅਕਤੂਬਰ (ਵਿਵੇਕ ਹੂੜੀਆ)-ਪੰਜਾਬ ਕੈਮਿਸਟ ਐਸੋਸੀਏਸ਼ਨ ਵਲੋਂ ਜਾਰੀ ਨਿਰਦੇਸ਼ਾਂ ਦੇ ਸਬੰਧ ਵਿਚ ਅਬੋਹਰ ਦੀ ਅਰੋੜਵੰਸ਼ ਧਰਮਸ਼ਾਲਾ ਵਿਖੇ ਕੈਮਿਸਟ ਐਸੋਸੀਏਸ਼ਨ ਦੀ ਇਕ ਹੰਗਾਮੀ ਬੈਠਕ ਦਾ ਆਯੋਜਨ ਕੀਤਾ ਗਿਆ। ਇਸ ਬੈਠਕ ਵਿਚ ਡਰੱਗ ਇੰਸਪੈਕਟਰ ਹਰੀਤਾ ਬੰਸਲ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।

Ad Position 21
No active advertisement
ਅਬੋਹਰ ਦੀ ਅਰੋੜਵੰਸ਼ ਧਰਮਸ਼ਾਲਾ ਵਿਖੇ ਕੈਮਿਸਟ ਐਸੋਸੀਏਸ਼ਨ ਦੀ ਬੈਠਕ ਦੌਰਾਨ ਜਾਣਕਾਰੀ ਦਿੰਦੇ ਹੋਏ ਕੈਮਿਸਟ। ਅਜੀਤ ਤਸਵੀਰ 28-10-2026
ਅਬੋਹਰ, 27 ਅਕਤੂਬਰ (ਵਿਵੇਕ ਹੂੜੀਆ)-ਪੰਜਾਬ ਕੈਮਿਸਟ ਐਸੋਸੀਏਸ਼ਨ ਵਲੋਂ ਜਾਰੀ ਨਿਰਦੇਸ਼ਾਂ ਦੇ ਸਬੰਧ ਵਿਚ ਅਬੋਹਰ ਦੀ ਅਰੋੜਵੰਸ਼ ਧਰਮਸ਼ਾਲਾ ਵਿਖੇ ਕੈਮਿਸਟ ਐਸੋਸੀਏਸ਼ਨ ਦੀ ਇਕ ਹੰਗਾਮੀ ਬੈਠਕ ਦਾ ਆਯੋਜਨ ਕੀਤਾ ਗਿਆ। ਇਸ ਬੈਠਕ ਵਿਚ ਡਰੱਗ ਇੰਸਪੈਕਟਰ ਹਰੀਤਾ ਬੰਸਲ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਬੈਠਕ ਦੌਰਾਨ ਅਬੋਹਰ ਦੇ ਲਗਭਗ 150 ਕੈਮਿਸਟ ਦੁਕਾਨਦਾਰਾਂ ਨੇ ਭਾਗ ਲਿਆ ਅਤੇ ਦਵਾਈਆਂ ਦੀ ਵਿੱਕਰੀ ਨਾਲ ਜੁੜੇ ਨਿਯਮਾਂ ਅਤੇ ਜ਼ਰੂਰੀ ਦਿਸ਼ਾ-ਨਿਰਦੇਸ਼ਾਂ ’ਤੇ ਚਰਚਾ ਕੀਤੀ। ਬੈਠਕ ਨੂੰ ਸੰਬੋਧਨ ਕਰਦਿਆਂ ਡਰੱਗ ਇੰਸਪੈਕਟਰ ਹਰੀਤਾ ਬੰਸਲ ਨੇ ਕੈਮਿਸਟਾਂ ਨੂੰ ਅਪੀਲ ਕੀਤੀ ਕਿ ਉਹ ਦਵਾਈਆਂ ਦੀ ਵਿੱਕਰੀ ਦੌਰਾਨ ਨਿਰਧਾਰਿਤ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਨ। ਉਨ੍ਹਾਂ ਨੇ ਵਿਸ਼ੇਸ਼ ਤੌਰ ’ਤੇ ਨਸ਼ੀਲੇ ਪਦਾਰਥਾਂ ਨਾਲ ਸੰਬੰਧਿਤ ਦਵਾਈਆਂ ਦੀ ਵਿੱਕਰੀ ਵਿਚ ਸਾਵਧਾਨੀ ਵਰਤਣ ਅਤੇ ਬਿਨਾਂ ਵੈਧ ਡਾਕਟਰੀ ਪਰਚੀ ਦੇ ਅਜਿਹੀਆਂ ਦਵਾਈਆਂ ਨਾ ਵੇਚਣ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਸਾਰੇ ਮੈਡੀਕਲ ਸਟੋਰ ਸੰਚਾਲਕ ਆਪਣੇ ਲਾਇਸੈਂਸ ਅਤੇ ਹੋਰ ਜ਼ਰੂਰੀ ਦਸਤਾਵੇਜ਼ ਅੱਪਡੇਟ ਰੱਖਣ। ਉਨ੍ਹਾਂ ਮੈਡੀਕਲ ਸਟੋਰ ’ਤੇ ਯੋਗ ਫਾਰਮਾਸਿਸਟ ਦੀ ਮੌਜੂਦਗੀ ਯਕੀਨੀ ਬਣਾਉਣ, ਸ਼ਡਿਊਲ ਐੱਚ-1 ਰਜਿਸਟਰ ਨੂੰ ਨਿਯਮਾਂ ਅਨੁਸਾਰ ਮੇਨਟੇਨ ਕਰਨ ਅਤੇ ਦਵਾਈਆਂ ਦੀ ਵਿੱਕਰੀ ਦਾ ਉਚਿੱਤ ਰਿਕਾਰਡ ਰੱਖਣ ਦੇ ਨਿਰਦੇਸ਼ ਵੀ ਦਿੱਤੇ। ਬੈਠਕ ਵਿਚ ਐੱਚ-1 ਰਜਿਸਟਰ ਉਪਲਬਧ ਕਰਵਾਉਣ ਦੀ ਵਿਵਸਥਾ ਵੀ ਕੀਤੀ ਗਈ। ਬੈਠਕ ਦੌਰਾਨ ਕੈਮਿਸਟ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਸਪਸ਼ਟ ਕੀਤਾ ਕਿ ਜੇਕਰ ਕੋਈ ਮੈਡੀਕਲ ਸਟੋਰ ਸੰਚਾਲਕ ਨਿਯਮਾਂ ਦੇ ਵਿਰੁੱਧ ਕੰਮ ਕਰਦਾ ਹੈ, ਤਾਂ ਸੰਗਠਨ ਉਸ ਦਾ ਸਮਰਥਨ ਨਹੀਂ ਕਰੇਗਾ। ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਡਰੱਗ ਇੰਸਪੈਕਟਰ ਦੇ ਸਾਹਮਣੇ ਇਹ ਮੰਗ ਵੀ ਰੱਖੀ ਕਿ ਮੈਡੀਕਲ ਸਟੋਰਾਂ ਦੀ ਚੈਕਿੰਗ ਦੌਰਾਨ ਅਧਿਕਾਰੀਆਂ ਨੂੰ ਸਤਿਕਾਰਯੋਗ ਵਿਵਹਾਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਾਂਚ ਲਈ ਆਉਣ ਵਾਲੇ ਅਧਿਕਾਰੀਆਂ ਨਾਲ ਪੁਲਿਸ ਕਰਮਚਾਰੀਆਂ ਦੀ ਮੌਜੂਦਗੀ ’ਤੇ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੈ, ਪਰ ਪੁਲਿਸ ਦੀਆਂ ਗੱਡੀਆਂ ਨਾਲ ਆਉਣ ਦੇ ਤਰੀਕੇ ’ਤੇ ਉਨ੍ਹਾਂ ਚਿੰਤਾ ਪ੍ਰਗਟਾਈ। ਇਸ ਮੌਕੇ ਕੈਮਿਸਟ ਐਸੋਸੀਏਸ਼ਨ ਅਬੋਹਰ ਦੇ ਪ੍ਰਧਾਨ ਅਰਜੁਨ ਡੇਮਲਾ, ਜਨਰਲ ਸਕੱਤਰ ਡਾ. ਅਵਿਨਾਸ਼ ਨੀਲਕੰਠ, ਰੁਦਰਦੇਵ ਗੁੰਬਰ, ਹੋਲਸੇਲ ਕੈਮਿਸਟ ਐਸੋਸੀਏਸ਼ਨ ਦੇ ਦਵਿੰਦਰ ਚਾਵਲਾ, ਪਵਨ ਛਾਬੜਾ ਸਮੇਤ ਹੋਰ ਕੈਮਿਸਟ ਅਤੇ ਮੈਡੀਕਲ ਸਟੋਰ ਸੰਚਾਲਕ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਜਲਾਲਾਬਾਦ ਹਲਕੇ ਦੇ ਨਹਿਰੀ ਪਾਣੀ ਦਾ ਮੁੱਦਾ ਵਿਧਾਨ ਸਭਾ ’ ਚ ਗੂੰਜਣ ’ ਤੇ ਹਲਕੇ ਦੇ ਕਿਸਾਨ ਖੁਸ਼ ਅਗਲੀ ਖ਼ਬਰ ਗੋਪੀ ਚੰਦ ਆਰੀਆ ਮਹਿਲਾ ਕਾਲਜ ’ਚ ‘ਸਿਹਤ, ਖ਼ੁਸ਼ੀ ਅਤੇ ਲਿੰਗਕ ਸੰਵੇਦਨਸ਼ੀਲਤਾ’ ਬਾਰੇ ਵਰਕਸ਼ਾਪ
Ad Position 24