27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਬੱਚਿਆਂ ਨੂੰ ਹਰੀ ਦੀਵਾਲੀ ਮਨਾਉਣ ਲਈ ਪ੍ਰੇਰਿਤ ਕਰਨ ਦੀ ਲੋੜ- ਜਿਓਤੀ ਬਤਰਾ

ਬੱਲੂਆਣਾ, 27 ਅਕਤੂਬਰ (ਜਸਮੇਲ ਸਿੰਘ ਢਿੱਲੋਂ)-ਸਰਕਾਰੀ ਸਮਾਰਟ ਹਾਈ ਸਕੂਲ ਬਹਾਦਰ ਖੇੜਾ ਨੇ ਦੀਵਾਲੀ ਦੇ ਖ਼ੁਸ਼ੀਆਂ ਭਰੇ ਤਿਉਹਾਰ ਨੂੰ ਹਰੀ ਦੀਵਾਲੀ ਵਜੋਂ ਮਨਾਉਣ ਦਾ ਸੁਨੇਹਾ ਦਿੰਦਿਆਂ ਕਿਹਾ ਕਿ ਜਦੋਂ ਸਾਡੇ ਦੇਸ਼ ਵਿਚ ਪ੍ਰਦੂਸ਼ਣ ਸਭ ਹੱਦਾਂ ਬੰਨੇ ਟੱਪ ਚੁੱਕਾ ਹੈ ਅਤੇ ਹਵਾਵਾਂ ਵਿਚ ਘੁਲੀ ਜ਼ਹਿਰ ਕਾਰਨ ਲੋਕ ਕੈਂਸਰ ਵਰਗੀਆਂ ਨਾਮੁਰਾਦ ਬਿਮਾਰੀਆਂ ਨਾਲ ਜੂਝ ਰਹੇ ਹਨ। ਅਜਿਹੇ ਸਮੇਂ ਸਾਡਾ ਫ਼ਰਜ਼ ਬਣਦਾ ਹੈ ਕਿ ਅਸੀਂ ਖ਼ੁਦ ਵੀ ਪਟਾਕਿਆਂ ਤੋਂ ਗੁਰੇਜ਼ ਕਰੀਏ ਅਤੇ ਬੱਚਿਆਂ ਨੂੰ ਵੀ ਪਟਾਕੇ ਚਲਾਉਣ ਤੋਂ ਵਰਜਦਿਆਂ ਰੰਗੋਲੀ ਸਜਾਉਣ, ਪੌਦੇ ਲਗਾਉਣ ਅਤੇ ਘਰ ਵਿਚ ਹੀ ਤਿਆਰ ਕੀਤੀਆਂ ਮਠਿਆਈਆਂ ਦੀ ਭਰਪੂਰ ਵਰਤੋਂ ਕਰਨ ਲਈ ਪ੍ਰੇਰਿਤ ਕਰੀਏ।

Ad Position 21
No active advertisement
ਅਜੀਤ ਡੈਸਕ 28-10-2026
ਬੱਲੂਆਣਾ, 27 ਅਕਤੂਬਰ (ਜਸਮੇਲ ਸਿੰਘ ਢਿੱਲੋਂ)-ਸਰਕਾਰੀ ਸਮਾਰਟ ਹਾਈ ਸਕੂਲ ਬਹਾਦਰ ਖੇੜਾ ਨੇ ਦੀਵਾਲੀ ਦੇ ਖ਼ੁਸ਼ੀਆਂ ਭਰੇ ਤਿਉਹਾਰ ਨੂੰ ਹਰੀ ਦੀਵਾਲੀ ਵਜੋਂ ਮਨਾਉਣ ਦਾ ਸੁਨੇਹਾ ਦਿੰਦਿਆਂ ਕਿਹਾ ਕਿ ਜਦੋਂ ਸਾਡੇ ਦੇਸ਼ ਵਿਚ ਪ੍ਰਦੂਸ਼ਣ ਸਭ ਹੱਦਾਂ ਬੰਨੇ ਟੱਪ ਚੁੱਕਾ ਹੈ ਅਤੇ ਹਵਾਵਾਂ ਵਿਚ ਘੁਲੀ ਜ਼ਹਿਰ ਕਾਰਨ ਲੋਕ ਕੈਂਸਰ ਵਰਗੀਆਂ ਨਾਮੁਰਾਦ ਬਿਮਾਰੀਆਂ ਨਾਲ ਜੂਝ ਰਹੇ ਹਨ। ਅਜਿਹੇ ਸਮੇਂ ਸਾਡਾ ਫ਼ਰਜ਼ ਬਣਦਾ ਹੈ ਕਿ ਅਸੀਂ ਖ਼ੁਦ ਵੀ ਪਟਾਕਿਆਂ ਤੋਂ ਗੁਰੇਜ਼ ਕਰੀਏ ਅਤੇ ਬੱਚਿਆਂ ਨੂੰ ਵੀ ਪਟਾਕੇ ਚਲਾਉਣ ਤੋਂ ਵਰਜਦਿਆਂ ਰੰਗੋਲੀ ਸਜਾਉਣ, ਪੌਦੇ ਲਗਾਉਣ ਅਤੇ ਘਰ ਵਿਚ ਹੀ ਤਿਆਰ ਕੀਤੀਆਂ ਮਠਿਆਈਆਂ ਦੀ ਭਰਪੂਰ ਵਰਤੋਂ ਕਰਨ ਲਈ ਪ੍ਰੇਰਿਤ ਕਰੀਏ। ਉਨ੍ਹਾਂ ਜ਼ਿਲ੍ਹੇ ਦੀ ਡਿਪਟੀ ਕਮਿਸ਼ਨਰ ਵਲੋਂ ਜੋ ਦੀਵਾਲੀ ਸਬੰਧੀ ਨਿਰਦੇਸ਼ ਜਾਰੀ ਕੀਤੇ ਜਾਂਦੇ ਹਨ, ਦੀ ਪਾਲਨਾ ਕਰਨ ਦੀ ਵੀ ਅਪੀਲ ਕੀਤੀ। ਮੁੱਖ ਅਧਿਆਪਕਾ ਜਿਓਤੀ ਬਤਰਾ ਨੇ ਆਮ ਲੋਕਾਂ ਨੂੰ ਬੇਲੋੜੀ ਖ਼ਰੀਦਦਾਰੀ ਤੋਂ ਬਚਣ ਅਤੇ ਦੇਸ਼ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਤੋਂ ਵੱਧ ਤੋਂ ਵੱਧ ਵਸਤੂਆਂ ਮਿੱਟੀ ਦੇ ਦੀਵੇ ਖ਼ਰੀਦਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਸ ਤਿਉਹਾਰ ਨੂੰ ਸੁਰੱਖਿਅਤ ਅਤੇ ਸੁਚੇਤ ਢੰਗ ਨਾਲ ਮਨਾਉਣ ਦੇ ਨਾਲ-ਨਾਲ ਮਿਲਾਵਟੀ ਸਮਾਨ ਤੋਂ ਬਚਣ ਅਤੇ ਖ਼ੁਸ਼ਹਾਲ ਜੀਵਨ ਸ਼ੈਲੀ ਅਪਣਾਉਣ ਦਾ ਅਹਿਦ ਲੈਣ ਦੀ ਲੋੜ ਹੈ।
Ad Position 22
No active advertisement
ਪਿਛਲੀ ਖ਼ਬਰ ਸਰਬੱਤ ਦਾ ਭਲਾ ਟਰੱਸਟ ਵਲੋਂ ਲਗਾਏ ਅੱਖਾਂ ਦੇ ਮੁਫ਼ਤ ਜਾਂਚ ਕੈਂਪ ਦੌਰਾਨ 350 ਮਰੀਜ਼ਾਂ ਦੀ ਜਾਂਚ ਅਗਲੀ ਖ਼ਬਰ ਖਰੀਦ ਅਤੇ ਲਿਫ਼ਟਿੰਗ ’ਚ ਦੇਰੀ ’ਤੇ ਸੰਦੀਪ ਜਾਖੜ ਨੇ ਪੰਜਾਬ ਸਰਕਾਰ ਨੂੰ ਘੇਰਿਆ
Ad Position 24