23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਚੋਣ ਪ੍ਰਚਾਰ ਦੇ ਆਖ਼ਰੀ ਦਿਨ ਵਿਧਾਇਕ ਸਵਨਾ ਨੇ 'ਆਪ' ਉਮੀਦਵਾਰਾਂ ਲਈ ਝੋਕੀ ਪੂਰੀ ਤਾਕਤ

Ad Position 21
No active advertisement
ਅਜੀਤ ਡੈਸਕ 25-05-2026
ਫ਼ਾਜ਼ਿਲਕਾ, 24 ਮਈ (ਦਵਿੰਦਰ ਪਾਲ ਸਿੰਘ)-ਸੱਤਾ ਦੇ ਸੈਮੀਫਾਈਨਲ ਮੰਨੀਆਂ ਜਾ ਰਹੀਆਂ ਨਗਰ ਕੌਂਸਲ ਚੋਣਾਂ ਦੇ ਪ੍ਰਚਾਰ ਦੇ ਆਖ਼ਰੀ ਦਿਨ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀ ਜਿੱਤ ਯਕੀਨੀ ਬਣਾਉਣ ਲਈ ਆਪਣੀ ਪੂਰੀ ਤਾਕਤ ਝੋਕ ਦਿੱਤੀ | ਵਿਧਾਇਕ ਸਵਨਾ ਨੇ ਅੱਗ ਵਰ੍ਹਾਉਂਦੀ ਗਰਮੀ ਅਤੇ ਭਾਰੀ ਤਪਸ਼ ਦੀ ਪ੍ਰਵਾਹ ਕੀਤੇ ਬਿਨਾਂ ਸਾਰਾ ਦਿਨ ਹਲਕੇ ਦੇ ਵੱਖ-ਵੱਖ ਵਾਰਡਾਂ 'ਚ ਤਾਬੜਤੋੜ ਡੋਰ-ਟੂ-ਡੋਰ ਚੋਣ ਪ੍ਰਚਾਰ ਕੀਤਾ | ਇਸ ਦੌਰਾਨ ਉਨ੍ਹਾਂ ਵਾਰਡ ਨੰਬਰ 13, 1, 7, 17, 18, 19 ਅਤੇ ਵਾਰਡ ਨੰਬਰ 14 ਦੇ ਪਾਰਟੀ ਉਮੀਦਵਾਰਾਂ ਦੇ ਹੱਕ ਵਿਚ ਹਵਾ ਬਣਾਈ ਅਤੇ ਸ਼ਹਿਰ ਵਾਸੀਆਂ ਨੂੰ ਫ਼ਾਜ਼ਿਲਕਾ ਨਗਰ ਕੌਂਸਲ 'ਚ 'ਆਪ' ਦਾ ਬੋਰਡ ਬਣਾਉਣ ਦੀ ਅਪੀਲ ਕੀਤੀ | ਵਿਧਾਇਕ ਸਵਨਾ ਨੇ ਚੋਣ ਪ੍ਰਚਾਰ ਦੀ ਸ਼ੁਰੂਆਤ ਵਾਰਡ ਨੰਬਰ 13 ਤੋਂ 'ਆਪ' ਉਮੀਦਵਾਰ ਭਗਵਾਨ ਦਾਸ ਦੇ ਪੱਖ ਵਿਚ ਅਰੋੜਵੰਸ਼ ਪਾਰਕ ਵਿਖੇ ਇਕ ਜਨ ਸਭਾ ਨੂੰ ਸੰਬੋਧਨ ਕਰਕੇ ਕੀਤੀ | ਉਨ੍ਹਾਂ ਕਿਹਾ ਕਿ ਵਾਰਡ ਦੀਆਂ ਪੱਕੀਆਂ ਗਲੀਆਂ ਅਤੇ ਇਸ ਖ਼ੂਬਸੂਰਤ ਪਾਰਕ ਦੇ ਨਿਰਮਾਣ 'ਚ ਭਗਵਾਨ ਦਾਸ ਅਤੇ ਵਰਕਰਾਂ ਦੀ ਵੱਡੀ ਮਿਹਨਤ ਹੈ | ਉਨ੍ਹਾਂ ਭਰੋਸਾ ਦਿੱਤਾ ਕਿ ਰਹਿੰਦੇ ਕੰਮ ਕੌਂਸਲ 'ਚ 'ਆਪ' ਦਾ ਬੋਰਡ ਬਣਨ ਤੋਂ ਬਾਅਦ ਪਹਿਲ ਦੇ ਆਧਾਰ 'ਤੇ ਕੀਤੇ ਜਾਣਗੇ | ਇਸ ਤੋਂ ਬਾਅਦ ਉਹ ਵਾਰਡ ਨੰਬਰ 1 ਤੋਂ ਉਮੀਦਵਾਰ ਬੰਸੀ ਸਾਮਾ ਦੇ ਹੱਕ ਵਿਚ ਬੈਂਕ ਕਾਲੋਨੀ ਪਹੁੰਚੇ ਅਤੇ ਕਿਹਾ ਕਿ ਬੰਸੀ ਸਾਮਾ ਨੂੰ ਜਿਤਾ ਕੇ ਇਸ ਵਾਰਡ ਨੂੰ ਸਹੀ ਮਾਇਨਿਆਂ ਵਿਚ 'ਨੰਬਰ ਵਨ' ਵਾਰਡ ਬਣਾਇਆ ਜਾਵੇਗਾ | ਵਿਧਾਇਕ ਸਵਨਾ ਨੇ ਵਾਰਡ ਨੰਬਰ 7 ਤੋਂ ਸਰਗਰਮ ਆਗੂ 'ਤੇ ਉਮੀਦਵਾਰ ਸ਼ੇਖਰ ਕੁਮਾਰ ਦੇ ਪੱਖ 'ਚ ਘਰ-ਘਰ ਜਾ ਕੇ ਵੋਟਾਂ ਦੀ ਅਪੀਲ ਕੀਤੀ | ਇਸ ਤੋਂ ਬਾਅਦ ਉਹ ਵਾਰਡ ਨੰਬਰ 18 ਤੋਂ ਉਮੀਦਵਾਰ ਸੋਮਾ ਰਾਣੀ ਦੇ ਪ੍ਰਚਾਰ ਲਈ ਪਹੁੰਚੇ | ਵਿਧਾਇਕ ਨੇ ਕਿਹਾ ਕਿ ਸੋਮਾ ਰਾਣੀ ਨੇ ਕੌਂਸਲਰ ਬਣਨ ਤੋਂ ਪਹਿਲਾਂ ਹੀ ਵਾਰਡ ਦੀਆਂ ਸੜਕਾਂ ਅਤੇ ਨਾਲੀਆਂ ਲਈ ਫ਼ੰਡ ਮਨਜ਼ੂਰ ਕਰਵਾ ਕੇ ਮਿਸਾਲ ਪੈਦਾ ਕੀਤੀ ਹੈ | ਵਾਰਡ ਨੰਬਰ 17 ਦੀ ਮਹਾਵੀਰ ਕਾਲੋਨੀ ਵਿਚ 'ਆਪ' ਉਮੀਦਵਾਰ ਪ੍ਰਭੂ ਦਿਆਲ ਖੱਤਰੀ ਦੇ ਹੱਕ ਵਿਚ ਪ੍ਰਚਾਰ ਕਰਦਿਆਂ ਵਿਧਾਇਕ ਨੇ ਉਨ੍ਹਾਂ ਨੂੰ ਇਕ ਸੱਚਾ ਜਨ-ਸੇਵਕ ਦੱਸਿਆ ਅਤੇ ਦੂਜੀਆਂ ਪਾਰਟੀਆਂ ਨੂੰ ਨਕਾਰ ਕੇ ਖੱਤਰੀ ਨੂੰ ਮੌਕਾ ਦੇਣ ਦੀ ਅਪੀਲ ਕੀਤੀ | ਚੋਣ ਮੁਹਿੰਮ ਦੇ ਅਖੀਰ ਵਿਚ ਵਿਧਾਇਕ ਸਵਨਾ ਵਾਰਡ ਨੰਬਰ 19 ਵਿਚ 'ਆਪ' ਉਮੀਦਵਾਰ ਭਗਵਾਨ ਸਿੰਘ ਉਰਫ਼ ਬੱਬੂ ਦੇ ਵਾਰਡ ਵਿਚ ਪਹੁੰਚੇ, ਜਿੱਥੇ ਸਮਰਥਕਾਂ ਦੇ ਭਾਰੀ ਇਕੱਠ ਨੇ ਵਿਧਾਇਕ ਸਵਨਾ ਦੀ ਹਾਜ਼ਰੀ ਵਿਚ ਭਗਵਾਨ ਸਿੰਘ ਬੱਬੂ ਨੂੰ ਲੱਡੂਆਂ ਨਾਲ ਤੋਲਿਆ | ਇਸੇ ਤਰ੍ਹਾਂ ਵਾਰਡ ਨੰਬਰ 14 ਵਿਚ ਮਹਿਲਾ ਉਮੀਦਵਾਰ ਵਰਸ਼ਾ ਚੇਤੀਵਾਲ ਦੇ ਹੱਕ ਵਿਚ ਚੋਣ ਪ੍ਰਚਾਰ ਦੌਰਾਨ ਚੇਤੀਵਾਲ ਦੇ ਸਮਰਥਕਾਂ ਵਲੋਂ ਵੀ ਉਨ੍ਹਾਂ ਨੂੰ ਲੱਡੂਆਂ ਨਾਲ ਤੋਲ ਕੇ ਸਨਮਾਨਿਤ ਕੀਤਾ ਗਿਆ | ਲੋਕਾਂ ਨੇ ਵਿਧਾਇਕ ਸਵਨਾ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਵੱਡੀ ਲੀਡ ਨਾਲ ਜਿਤਾ ਕੇ ਨਗਰ ਕੌਂਸਲ ਭੇਜਣਗੇ |
Ad Position 22
No active advertisement
ਪਿਛਲੀ ਖ਼ਬਰ ਅਰਨੀਵਾਲਾ 'ਚ ਆਮ ਆਦਮੀ ਪਾਰਟੀ ਦਾ ਸ਼ਕਤੀ ਪ੍ਰਦਰਸ਼ਨ, ਵਿਧਾਇਕ ਗੋਲਡੀ ਕੰਬੋਜ ਦਾ ਰੋਡ ਸ਼ੋਅ ਹੋਇਆ ਵਿਸ਼ਾਲ ਰੈਲੀ 'ਚ ਤਬਦ... ਅਗਲੀ ਖ਼ਬਰ ਸਾਬਕਾ ਮੰਤਰੀ ਜੋਸਨ ਨੇ ਅਰਨੀਵਾਲਾ ਨਗਰ ਪੰਚਾਇਤ ਚੋਣਾਂ 'ਚ ਕਾਂਗਰਸੀ ਕੌਂਸਲਰਾਂ ਨੂੰ ਜਿਤਾਉਣ ਦਾ ਦਿੱਤਾ ਸੱਦਾ
Ad Position 24