19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਭਾਰਤ ਵਿਕਾਸ ਪਰਿਸ਼ਦ ਫ਼ਾਜ਼ਿਲਕਾ ਵਲੋਂ ਬਨਾਉਟੀ ਅੰਗ ਵੰਡ ਸਮਾਰੋਹ ਆਯੋਜਿਤ

Ad Position 21
No active advertisement
ਜਾਣਕਾਰੀ ਦਿੰਦੇ ਹੋਏ ਭਾਰਤ ਵਿਕਾਸ ਪ੍ਰੀਸ਼ਦ ਦੇ ਮੈਂਬਰ | ਅਜੀਤ ਤਸਵੀਰ <br/> 26-05-2026
ਫ਼ਾਜ਼ਿਲਕਾ, 25 ਮਈ (ਦਵਿੰਦਰ ਪਾਲ ਸਿੰਘ)-ਭਾਰਤ ਵਿਕਾਸ ਪਰਿਸ਼ਦ ਫ਼ਾਜ਼ਿਲਕਾ ਵਲੋਂ ਸਥਾਨਕ ਸਿੱਧ ਸ਼੍ਰੀ ਦੁਰਗਿਆਨਾ ਮੰਦਰ ਵਿਖੇ 7ਵਾਂ ਬਣਾਉਟੀ ਅੰਗ ਵੰਡ ਸਮਾਰੋਹ ਸਫਲਤਾਪੂਰਵਕ ਕਰਵਾਇਆ ਗਿਆ | ਇਹ ਕੈਂਪ ਉੱਘੇ ਸਮਾਜ ਸੇਵੀ ਸੁਸ਼ੀਲ ਝਾਂਬ ਵਲੋਂ ਆਪਣੀ ਪਤਨੀ ਸ਼੍ਰੀਮਤੀ ਪੂਨਮ ਝਾਂਬ ਦੀ ਯਾਦ ਵਿਚ ਲਗਵਾਇਆ ਗਿਆ ਸੀ | ਸਮਾਰੋਹ ਵਿਚ ਸ਼੍ਰੀ ਅਰੋੜਵੰਸ਼ ਸੇਵਾ ਦਲ ਕਮੇਟੀ ਦੇ ਪ੍ਰਧਾਨ ਸੁਰਿੰਦਰ ਅਹੂਜਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਆਪਣੇ ਸੰਬੋਧਨ ਵਿਚ ਉਨ੍ਹਾਂ ਪਰਿਸ਼ਦ ਨੂੰ ਅਜਿਹੇ ਨੇਕ ਕਾਰਜ ਨਿਰੰਤਰ ਜਾਰੀ ਰੱਖਣ ਦੀ ਪ੍ਰੇਰਨਾ ਦਿੱਤੀ ਅਤੇ ਝਾਂਬ ਪਰਿਵਾਰ ਦੇ ਇਸ ਉਪਰਾਲੇ ਦੀ ਤਾਰੀਫ਼ ਕੀਤੀ | ਉਨ੍ਹਾਂ ਕਿਹਾ ਕਿ ਦਿਵਿਆਂਗ ਵਿਅਕਤੀਆਂ ਦੀ ਸੇਵਾ ਕਰਨਾ ਸਭ ਤੋਂ ਵੱਡਾ ਪੁੰਨ ਦਾ ਕਾਰਜ ਹੈ | ਇਸ ਮੌਕੇ ਪਰਿਸ਼ਦ ਦੇ ਸੂਬਾਈ ਪ੍ਰਧਾਨ ਮਨੋਜ ਮੋਂਗਾ ਨੇ ਭਾਰਤ ਵਿਕਾਸ ਪਰਿਸ਼ਦ ਫ਼ਾਜ਼ਿਲਕਾ ਦੀ ਟੀਮ ਨੂੰ ਵਧਾਈ ਦਿੱਤੀ ਅਤੇ ਝਾਂਬ ਪਰਿਵਾਰ ਦਾ ਧੰਨਵਾਦ ਕਰਦਿਆਂ ਫ਼ਾਜ਼ਿਲਕਾ ਦੇ ਮਿਹਨਤੀ ਵਰਕਰਾਂ ਦੀ ਪਿੱਠ ਥਾਪੜੀ | ਉਨ੍ਹਾਂ ਕਿਹਾ ਕਿ ਪ੍ਰਕਲਪ ਚਾਹੇ ਸੇਵਾ ਦਾ ਹੋਵੇ ਜਾਂ ਸੰਸਕਾਰਾਂ ਦਾ, ਪਰਿਸ਼ਦ ਦੇ ਮੈਂਬਰ ਹਮੇਸ਼ਾ ਮੋਹਰੀ ਭੂਮਿਕਾ ਨਿਭਾਉਂਦੇ ਹਨ | ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਸੁਸ਼ੀਲ ਝਾਂਬ ਅਤੇ ਸ਼੍ਰੀ ਅਰੋੜਵੰਸ਼ ਭਵਨ ਦੇ ਸਕੱਤਰ ਰਵੀ ਭੂਸ਼ਨ ਡੋਡਾ ਨੇ ਵੀ ਕੈਂਪ ਦੀ ਸ਼ਲਾਘਾ ਕਰਦਿਆਂ ਪਰਿਸ਼ਦ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ | ਇਸ ਅੰਗ ਵੰਡ ਸਮਾਰੋਹ ਵਿਚ ਸਿੱਧ ਸ਼੍ਰੀ ਹਨੂਮਾਨ ਮੰਦਰ ਦੇ ਸਰਪ੍ਰਸਤ ਸੁਭਾਸ਼ ਕਟਾਰੀਆ, ਸਿੱਧ ਸ਼੍ਰੀ ਦੁਰਗਿਆਨਾ ਮੰਦਰ ਦੇ ਪ੍ਰਧਾਨ ਸੁਭਾਸ਼ ਚਲਾਣਾ, ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਸੰਜੀਵ ਗੋਲਡੀ, ਸ਼੍ਰੀ ਅਗਰਵਾਲ ਸਭਾ ਦੇ ਜ਼ਿਲ੍ਹਾ ਪ੍ਰਧਾਨ ਨਰੇਸ਼ ਮਿੱਤਲ, ਆੜ੍ਹਤੀਆ ਐਸੋਸੀਏਸ਼ਨ ਦੇ ਸਕੱਤਰ ਅਮਨ ਕਾਵਤਰਾ, ਮਾਨਸਿਕ ਰੋਗਾਂ ਦੇ ਮਾਹਿਰ ਡਾ.ਵਿਵੇਕ ਮੁੰਜਾਲ, ਉਦਯੋਗਪਤੀ ਤੇ ਸਮਾਜ ਸੇਵੀ ਰਾਜੀਵ ਛੋਕਰਾ ਅਤੇ ਸਮਾਜ ਸੇਵੀ ਦੀਪਕ ਮੁੰਜਾਲ ਨੇ ਅਤਿ ਸਤਿਕਾਰਤ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ | ਸੂਬਾਈ ਸਲਾਹਕਾਰ ਸ਼੍ਰੀਨਿਵਾਸ ਬਿਹਾਨੀ ਅਤੇ ਪ੍ਰਕਲਪ ਇੰਚਾਰਜ ਤੇ ਜ਼ਿਲ੍ਹਾ ਕੋਆਰਡੀਨੇਟਰ ਸ਼ਿਆਮ ਪੇੜੀਵਾਲ ਨੇ ਦੱਸਿਆ ਕਿ ਇਸ ਕੈਂਪ ਦੌਰਾਨ ਕੁੱਲ 82 ਲੋੜਵੰਦ ਲੋਕਾਂ ਨੂੰ ਬਣਾਉਟੀ ਅੰਗ ਲਗਾ ਕੇ ਲਾਭ ਪਹੁੰਚਾਇਆ ਗਿਆ ਹੈ | ਪਰਿਸ਼ਦ ਦੇ ਪ੍ਰਧਾਨ ਅਜੇ ਗੁਪਤਾ ਅਤੇ ਸਕੱਤਰ ਅਸੀਮ ਮਿੱਤਲ ਨੇ ਸਮਾਰੋਹ ਵਿਚ ਪਹੁੰਚੇ ਸਾਰੇ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਆਪਣਾ ਕੀਮਤੀ ਸਮਾਂ ਦੇਣ ਲਈ ਸਾਰਿਆਂ ਦਾ ਧੰਨਵਾਦ ਕੀਤਾ | ਕੈਂਪ ਨੂੰ ਸਫਲ ਬਣਾਉਣ ਵਿਚ ਵਿਕਟਰ ਛਾਬੜਾ, ਰਮੇਸ਼ ਚੁਚਰਾ, ਵਿਜੇ ਗੁਗਲਾਨੀ, ਕੈਸ਼ੀਅਰ ਰਾਘਵ ਸਚਦੇਵਾ, ਰਾਜਨ ਸਿੰਗਲਾ, ਰਾਜਕੁਮਾਰ ਗਰਗ, ਸੌਰਭ ਪੇੜੀਵਾਲ, ਸਚਿਨ ਕੁਮਾਰ ਅਤੇ ਪਰਿਸ਼ਦ ਦੇ ਹੋਰਨਾਂ ਮੈਂਬਰਾਂ ਨੇ ਸਰਗਰਮੀ ਨਾਲ ਆਪਣਾ ਸਹਿਯੋਗ ਦਿੱਤਾ |
Ad Position 22
No active advertisement
ਪਿਛਲੀ ਖ਼ਬਰ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੀ ਮੀਟਿੰਗ ਹੋਈ ਅਗਲੀ ਖ਼ਬਰ ਜੀਂਦੜਾ ਵਿਖੇ ਸਾਲਾਨਾ ਧਾਰਮਿਕ ਸਮਾਗਮ ਕਰਵਾਇਆ
Ad Position 24