11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਬਜੀਦਪੁਰ ਕੱਟਿਆਂਵਾਲੀ ਵਿਖੇ ਏਕਲ ਅਭਿਆਨ ਵਲੋਂ ਗੰਗਾ ਦਸਹਿਰਾ ਮਨਾਇਆ

Ad Position 21
No active advertisement
ਅਜੀਤ ਡੈਸਕ 27-05-2026
ਫ਼ਾਜ਼ਿਲਕਾ, 26 ਮਈ (ਦਵਿੰਦਰ ਪਾਲ ਸਿੰਘ)-ਏਕਲ ਅਭਿਆਨ ਅੰਚਲ ਫ਼ਾਜ਼ਿਲਕਾ ਦੇ ਸੰਚ ਘੱਲੂ ਦੇ ਅਧੀਨ ਆਉਂਦੇ ਪਿੰਡ ਬਜੀਤਪੁਰ ਕੱਟਿਆਂਵਾਲੀ ਦੇ ਸਕੂਲ ਵਿਖੇ ਸ਼ਰਧਾ ਅਤੇ ਉਤਸ਼ਾਹ ਦੇ ਨਾਲ 'ਗੰਗਾ ਦਸਹਿਰਾ' ਦਾ ਪਵਿੱਤਰ ਤਿਉਹਾਰ ਮਨਾਇਆ ਗਿਆ | ਇਸ ਪਾਵਨ ਅਵਸਰ 'ਤੇ ਕਰਵਾਏ ਗਏ ਵਿਸ਼ੇਸ਼ ਪ੍ਰੋਗਰਾਮ ਵਿਚ ਵੱਡੀ ਗਿਣਤੀ 'ਚ ਸਥਾਨਕ ਪਿੰਡ ਵਾਸੀਆਂ ਨੇ ਹਿੱਸਾ ਲਿਆ | ਸਮਾਗਮ ਦੌਰਾਨ ਮੁੱਖ ਤੌਰ 'ਤੇ ਪਹੁੰਚੇ ਸੰਭਾਗ ਅਭਿਆਨ ਪ੍ਰਮੁੱਖ ਕੁਲਦੀਪ ਨੇ ਹਾਜ਼ਰ ਸੰਗਤ ਅਤੇ ਪਿੰਡ ਵਾਸੀਆਂ ਨੂੰ ਸਮਾਜ ਵਿਚ ਏਕਲ ਅਭਿਆਨ ਦੀ ਭੂਮਿਕਾ, ਇਸ ਦੇ ਮੁੱਖ ਉਦੇਸ਼ਾਂ ਅਤੇ ਪੇਂਡੂ ਵਿਕਾਸ ਵਿਚ ਇਸ ਸੰਗਠਨ ਵਲੋਂ ਪਾਏ ਜਾ ਰਹੇ ਯੋਗਦਾਨ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ | ਇਸ ਤੋਂ ਬਾਅਦ ਭਾਗ ਅਭਿਆਨ ਪ੍ਰਮੁੱਖ ਗੁਲਾਬ ਸਿੰਘ ਜੀ ਨੇ ਪ੍ਰੋਗਰਾਮ ਵਿਚ ਪਹੁੰਚੇ ਸਾਰੇ ਮਹਿਮਾਨਾਂ ਅਤੇ ਪਿੰਡ ਵਾਸੀਆਂ ਦਾ ਨਿੱਘਾ ਸਵਾਗਤ ਕੀਤਾ ਅਤੇ ਇਸ ਆਯੋਜਨ ਨੂੰ ਸਫਲ ਬਣਾਉਣ ਲਈ ਸਭ ਦਾ ਧੰਨਵਾਦ ਪ੍ਰਗਟਾਇਆ | ਇਸ ਧਾਰਮਿਕ 'ਤੇ ਸਮਾਜਿਕ ਸਮਾਗਮ ਵਿਚ ਕਰੀਬ 40 ਲੋਕਾਂ ਨੇ ਆਪਣੀ ਹਾਜ਼ਰੀ ਦਰਜ ਕਰਵਾਈ | ਪ੍ਰੋਗਰਾਮ ਵਿਚ ਗਰਾਮ ਕਮੇਟੀ ਵਲੋਂ ਪਿੰਡ ਦੇ ਸਰਪੰਚ ਪ੍ਰੀਤਮ ਕੁਮਾਰ, ਗਰਾਮ ਪ੍ਰਮੁੱਖ ਵੇਦ ਪ੍ਰਕਾਸ਼, ਵਿਸ਼ਨੂੰ ਕੁਮਾਰ, ਗੁਰਮੀਤ ਸਿੰਘ, ਗੌਰਵ ਕੁਮਾਰ, ਸ੍ਰੀਮਤੀ ਜੋਤੀ ਰਾਣੀ, ਸ੍ਰੀਮਤੀ ਕੋਮਲ ਰਾਣੀ ਅਤੇ ਸ੍ਰੀਮਤੀ ਸੁਨੀਤਾ ਰਾਣੀ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ | ਇਸ ਦੇ ਨਾਲ ਹੀ ਏਕਲ ਅਭਿਆਨ ਸੰਗਠਨ ਵਲੋਂ ਰਥ ਯੋਜਨਾ ਪ੍ਰਮੁੱਖ ਜਸਵਿੰਦਰ ਸਿੰਘ, ਅੰਚਲ ਅਭਿਆਨ ਪ੍ਰਮੁੱਖ ਰਮੇਸ਼ ਕੁਮਾਰ, ਅੰਚਲ ਗਤੀਵਿਧੀ ਪ੍ਰਮੁੱਖ ਕੈਲਾਸ਼ ਰਾਣੀ, ਸੰਚ ਪ੍ਰਮੁੱਖ ਸੁਮਨਦੀਪ, ਗਗਨਦੀਪ ਕੌਰ ਅਤੇ ਸਪਨਾ ਰਾਣੀ ਸਮੇਤ ਹੋਰ ਮੈਂਬਰ ਵੀ ਇਸ ਮੌਕੇ ਮੌਜੂਦ ਰਹੇ | ਪ੍ਰੋਗਰਾਮ ਦੇ ਆਖ਼ਰੀ ਪੜਾਅ ਵਿਚ ਸਾਰੇ ਹਾਜ਼ਰ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਮਿਲ ਕੇ ਮਾਂ ਗੰਗਾ ਦੇਵੀ ਜੀ ਦੀ ਪਵਿੱਤਰ ਆਰਤੀ ਕੀਤੀ, ਜਿਸ ਤੋਂ ਬਾਅਦ ਸੰਗਤਾਂ ਵਿਚ ਪ੍ਰਸਾਦ ਵੰਡਿਆ ਗਿਆ ਅਤੇ ਪ੍ਰੋਗਰਾਮ ਸਫਲਤਾਪੂਰਵਕ ਸੰਪੰਨ ਹੋਇਆ |
Ad Position 22
No active advertisement
ਪਿਛਲੀ ਖ਼ਬਰ 1971 ਦੇ ਭਾਰਤ-ਪਾਕਿ ਯੁੱਧ ਦੌਰਾਨ ਪਾਕਿਸਤਾਨ ਦੀ ਜੇਲ੍ਹ 'ਚ ਜਨਮੇ ਰੁਵੈਲ ਸਿੰਘ ਦਾ ਮਨਾਇਆ 58ਵਾਂ ਜਨਮ ਦਿਨ ਅਗਲੀ ਖ਼ਬਰ ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਵਲੋਂ ਫ਼ਾਜ਼ਿਲਕਾ ਆਸ਼ਰਮ ਵਿਖੇ ਅਧਿਆਤਮਿਕ ਸਤਿਸੰਗ ਕਰਵਾਇਆ
Ad Position 24