10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਫ਼ਾਜ਼ਿਲਕਾ 'ਚ ਕਾਂਗਰਸ ਵਲੋਂ ਕੇਂਦਰ ਸਰਕਾਰ ਖ਼ਿਲਾਫ਼ ਅਨੋਖਾ ਪ੍ਰਦਰਸ਼ਨ

Ad Position 21
No active advertisement
ਅਜੀਤ ਡੈਸਕ 02-06-2026
ਫ਼ਾਜ਼ਿਲਕਾ, 1 ਜੂਨ (ਦਵਿੰਦਰ ਪਾਲ ਸਿੰਘ)-ਦੇਸ਼ ਵਿਚ ਲਗਾਤਾਰ ਵਧ ਰਹੀ ਮਹਿੰਗਾਈ ਅਤੇ ਪੈਟਰੋਲ, ਡੀਜ਼ਲ ਤੇ ਰਸੋਈ ਗੈੱਸ ਦੀਆਂ ਅਸਮਾਨ ਛੂਹ ਰਹੀਆਂ ਕੀਮਤਾਂ ਖ਼ਿਲਾਫ਼ ਫ਼ਾਜ਼ਿਲਕਾ ਕਾਂਗਰਸ ਵਲੋਂ ਸੜਕਾਂ 'ਤੇ ਉੱਤਰ ਕੇ ਕੇਂਦਰ ਦੀ ਭਾਜਪਾ ਸਰਕਾਰ ਖ਼ਿਲਾਫ਼ ਹੱਲਾ ਬੋਲਿਆ ਗਿਆ | ਇਹ ਪ੍ਰਦਰਸ਼ਨ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਜ਼ਿਲ੍ਹਾ ਪ੍ਰਧਾਨ ਹਰਪ੍ਰੀਤ ਸਿੰਘ ਸਿੱਧੂ ਦੇ ਦਿਸ਼ਾ-ਨਿਰਦੇਸ਼ਾਂ 'ਤੇ ਉਲੀਕਿਆ ਗਿਆ | ਸਥਾਨਕ ਘਾਹ ਮੰਡੀ ਨੇੜੇ ਸਾਬਕਾ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਅਤੇ ਸੀਨੀਅਰ ਕਾਂਗਰਸੀ ਆਗੂ ਸਮਰਬੀਰ ਸਿੰਘ ਸਿੱਧੂ ਦੀ ਅਗਵਾਈ ਹੇਠ ਵੱਡੀ ਗਿਣਤੀ 'ਚ ਇਕੱਠੇ ਹੋਏ ਕਾਂਗਰਸੀ ਵਰਕਰਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ | ਪ੍ਰਦਰਸ਼ਨ ਦੌਰਾਨ ਸਮਰਬੀਰ ਸਿੰਘ ਸਿੱਧੂ, ਐਡਵੋਕੇਟ ਰਿਤੇਸ਼ ਗਗਨੇਜਾ ਅਤੇ ਹੋਰਨਾਂ ਆਗੂਆਂ ਨੇ ਖੱਚਰ-ਰੇਹੜੇ 'ਤੇ ਬੈਠ ਕੇ ਅਤੇ ਰਸੋਈ ਗੈੱਸ ਸਿਲੰਡਰ ਨਾਲ ਰੱਖ ਕੇ ਬਹੁਤ ਹੀ ਅਨੋਖੇ ਤਰੀਕੇ ਨਾਲ ਰੋਸ ਪ੍ਰਗਟਾਇਆ, ਜੋ ਸ਼ਹਿਰ ਵਿਚ ਚਰਚਾ ਦਾ ਵਿਸ਼ਾ ਬਣਿਆ ਰਿਹਾ | ਕਾਂਗਰਸੀ ਆਗੂਆਂ ਨੇ ਦੋਸ਼ ਲਾਇਆ ਕਿ ਭਾਜਪਾ ਸਰਕਾਰ ਤੇਲ ਅਤੇ ਗੈੱਸ ਦੀਆਂ ਕੀਮਤਾਂ ਵਧਾ ਕੇ ਆਮ ਨਾਗਰਿਕਾਂ ਦਾ ਕਚੂਮਰ ਕੱਢ ਰਹੀ ਹੈ | ਇਸ ਮੌਕੇ ਗੱਲਬਾਤ ਕਰਦਿਆਂ ਸਮਰਬੀਰ ਸਿੰਘ ਸਿੱਧੂ ਨੇ ਕਿਹਾ ਕਿ ਪੰਜ ਰਾਜਾਂ ਦੀਆਂ ਚੋਣਾਂ ਖ਼ਤਮ ਹੁੰਦਿਆਂ ਹੀ ਕੇਂਦਰ ਸਰਕਾਰ ਨੇ ਤੇਲ ਦੀਆਂ ਕੀਮਤਾਂ ਵਿਚ ਵਾਧਾ ਕਰ ਦਿੱਤਾ, ਜਿਸ ਤੋਂ ਸਾਫ਼ ਹੈ ਕਿ ਸਰਕਾਰ ਦਾ ਚੋਣਾਂ ਵੇਲੇ ਰਵੱਈਆ ਕੁੱਝ ਹੋਰ ਹੁੰਦਾ ਹੈ ਅਤੇ ਬਾਅਦ ਵਿਚ ਕੁੱਝ ਹੋਰ | ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਆਮ ਜਨਤਾ ਨੂੰ ਨਿਚੋੜ ਕੇ ਵੱਡੇ ਕਾਰਪੋਰੇਟ ਘਰਾਨਿਆਂ ਦੇ ਖ਼ਜ਼ਾਨੇ ਭਰ ਰਹੀ ਹੈ | ਸਾਬਕਾ ਵਿਧਾਇਕ ਘੁਬਾਇਆ ਨੇ ਭਾਜਪਾ ਦੀਆਂ ਨੀਤੀਆਂ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਕਾਂਗਰਸ ਦੇ ਸਮੇਂ ਜਿਹੜਾ ਐਲ.ਪੀ.ਜੀ. ਸਿਲੰਡਰ 400 ਰੁਪਏ ਦਾ ਮਿਲਦਾ ਸੀ, ਉਹ ਅੱਜ 1000 ਰੁਪਏ ਦੇ ਕਰੀਬ ਪਹੁੰਚ ਚੁੱਕਾ ਹੈ ਜਦਕਿ ਕਮਰਸ਼ੀਅਲ ਸਿਲੰਡਰ 3000 ਰੁਪਏ ਤੱਕ ਜਾ ਚੁੱਕਾ ਹੈ | ਪੈਟਰੋਲ-ਡੀਜ਼ਲ ਮਹਿੰਗਾ ਹੋਣ ਕਾਰਨ ਟਰਾਂਸਪੋਰਟੇਸ਼ਨ ਮਹਿੰਗੀ ਹੋ ਗਈ ਹੈ, ਜਿਸ ਨਾਲ ਹਰ ਜ਼ਰੂਰੀ ਵਸਤੂ ਦੇ ਦਾਮ ਵਧ ਗਏ ਹਨ | ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਕੀਮਤਾਂ ਤੁਰੰਤ ਘੱਟ ਨਾ ਕੀਤੀਆਂ ਗਈਆਂ ਤਾਂ ਅੰਦੋਲਨ ਹੋਰ ਤੇਜ਼ ਕੀਤਾ ਜਾਵੇਗਾ | ਇਸ ਮੌਕੇ ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਸੁਰਿੰਦਰ ਕਾਲੜਾ ਪੱਪੂ, ਮਿਲ਼ਨ ਸਿੰਘ, ਕੌਂਸਲਰ ਭਜਨ ਲਾਲ ਕੰਬੋਜ, ਸਾਬਕਾ ਪਿ੍ੰਸੀਪਲ ਤਿ੍ਭਵਨ, ਕੌਂਸਲਰ ਰੋਮੀ ਫੁਟੇਲਾ, ਡਾ.ਕੇ.ਕੇ. ਸੇਠੀ, ਮਦਨ ਲਾਲ ਵਡੇਰਾ, ਜਸਪਾਲ ਬੱਚੀ, ਅਦਿੱਤਿਆ, ਗੁਰਪ੍ਰੀਤ ਸਿੰਘ, ਭੀਮਸੈਨ, ਕਰਨੈਲ ਸੈਕਟਰੀ, ਰੌਸ਼ਨ ਪਰਜਾਪਤੀ, ਰਾਜੇਸ਼ ਗਰੋਵਰ, ਅੰਕੁਜ, ਬਲਦੇਵ ਭੱਟੀ, ਸੁਖਦੀਪ ਬਰਾੜ, ਜੈ ਚੰਦ, ਰਾਜਾ ਓਡੀਆਂ, ਰਾਜਾ ਬਰਾੜ, ਹਰਮੇਸ਼ ਸਿੰਘ, ਇੰਦਰ, ਇੰਦਰਾਜ, ਟੋਨੀ ਸੁਥਾਰ ਅਤੇ ਕੁਲਦੀਪ ਸਿੰਘ ਸਮੇਤ ਵੱਡੀ ਗਿਣਤੀ ਵਿਚ ਵਰਕਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕਿਸਾਨ ਝੋਨੇ ਦੀ ਸਿੱਧੀ ਬਿਜਾਈ ਲਈ 15 ਜੂਨ ਤੱਕ ਆਨਲਾਈਨ ਪੋਰਟਲ 'ਤੇ ਕਰਨ ਅਪਲਾਈ ਅਗਲੀ ਖ਼ਬਰ ਘਰ 'ਚ ਵੜ ਕੇ ਕੁੱਟਮਾਰ ਕਰਨ ਵਾਲੇ 5 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ
Ad Position 24