ਫ਼ਾਜ਼ਿਲਕਾ, 1 ਜੂਨ (ਦਵਿੰਦਰ ਪਾਲ ਸਿੰਘ)-ਸ੍ਰੀ ਅਰੋੜਵੰਸ਼ ਵੈੱਲਫੇਅਰ ਸੁਸਾਇਟੀ ਫ਼ਾਜ਼ਿਲਕਾ ਵਲੋਂ ਅਰੋੜਵੰਸ਼ ਭਵਨ ਵਿਖੇ ਸ੍ਰੀ ਅਰੂਟ ਜੀ ਮਹਾਰਾਜ ਦੀ ਜਯੰਤੀ ਬੜੀ ਸ਼ਰਧਾ ਭਾਵਨਾ ਅਤੇ ਉਤਸ਼ਾਹ ਨਾਲ ਮਨਾਈ ਗਈ | ਇਸ ਮੌਕੇ ਮੁੱਖ ਮਹਿਮਾਨ ਵਜੋਂ ਡਾ.ਵਿਵੇਕ ਮੁੰਜਾਲ ਨੇ ਸ਼ਿਰਕਤ ਕੀਤੀ | ਉੱਥੇ ਹੀ ਪ੍ਰੋਗਰਾਮ ਦੀ ਪ੍ਰਧਾਨਗੀ ਸਤਪਾਲ ਉਬਵੇਜਾ, ਪ੍ਰਧਾਨ ਰਾਮ ਕੀਰਤਨ ਸਭਾ ਮੰਦਰ ਫ਼ਾਜ਼ਿਲਕਾ ਵਲੋਂ ਕੀਤੀ ਗਈ | ਇਸ ਦੌਰਾਨ ਅਰੋੜਾ ਮਹਾਂਸਭਾ ਦੇ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਬੱਬਰ, ਐਡਵੋਕੇਟ ਅਸ਼ਵਨੀ ਧੀਂਗੜਾ, ਅਨਿਲ ਬਜਾਜ, ਡਾ.ਭਾਨੂ ਪ੍ਰਤਾਪ ਧੀਂਗੜਾ, ਡਾ.ਨਰਿੰਦਰ ਸੇਠੀ, ਐਡਵੋਕੇਟ ਸੁਭਾਸ਼ ਕਟਾਰੀਆ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਪ੍ਰੋਗਰਾਮ ਵਿਚ ਸਮਾਜ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਵਧ-ਚੜ੍ਹ ਕੇ ਹਿੱਸਾ ਲਿਆ ਅਤੇ ਮਹਾਰਾਜ ਜੀ ਦੇ ਜੀਵਨ ਤੇ ਉਪਦੇਸ਼ਾਂ ਨੂੰ ਸ਼ਰਧਾਪੂਰਵਕ ਯਾਦ ਕੀਤਾ | ਸੁਸਾਇਟੀ ਦੇ ਪ੍ਰਧਾਨ ਅਰੁਣ ਵਧਵਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਸ੍ਰੀ ਅਰੂਟ ਜੀ ਮਹਾਰਾਜ ਨੇ ਸਮਾਜ ਨੂੰ ਏਕਤਾ, ਸੇਵਾ ਅਤੇ ਮਾਨਵਤਾ ਦਾ ਸੰਦੇਸ਼ ਦਿੱਤਾ | ਜਿਸ ਨੂੰ ਸਾਨੂੰ ਆਪਣੇ ਜੀਵਨ ਵਿਚ ਅਪਣਾਉਣਾ ਚਾਹੀਦਾ ਹੈ | ਉਨ੍ਹਾਂ ਨੇ ਅਰੋੜਾ ਸਮਾਜ ਨੂੰ ਸੱਦਾ ਦਿੱਤਾ ਕਿ ਸਾਰੇ ਆਪਸੀ ਮਤਭੇਦ ਭੁਲਾ ਕੇ ਇੱਕਜੁੱਟ ਹੋਣ ਅਤੇ ਸਮਾਜ ਦੀ ਮਜ਼ਬੂਤੀ ਲਈ ਮਿਲ ਕੇ ਕੰਮ ਕਰਨ | ਇੰਜੀਨੀਅਰ ਬਾਬੂ ਲਾਲ ਅਰੋੜਾ ਨੇ ਵੀ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਅਜਿਹੇ ਧਾਰਮਿਕ ਅਤੇ ਸਮਾਜਿਕ ਆਯੋਜਨ ਸਮਾਜ ਵਿਚ ਆਪਸੀ ਭਾਈਚਾਰੇ, ਪਿਆਰ ਅਤੇ ਸੰਸਕਾਰਾਂ ਨੂੰ ਮਜ਼ਬੂਤ ਕਰਦੇ ਹਨ | ਉਨ੍ਹਾਂ ਨੇ ਵੀ ਸਮਾਜ ਦੇ ਲੋਕਾਂ ਨੂੰ ਸੰਗਠਿਤ ਰਹਿਣ ਅਤੇ ਇੱਕ-ਦੂਜੇ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ | ਪ੍ਰੋਗਰਾਮ ਦੌਰਾਨ ਹਾਜ਼ਰ ਮੈਂਬਰਾਂ ਨੇ ਮਹਾਰਾਜ ਜੀ ਦੇ ਚਿੱਤਰ 'ਤੇ ਫ਼ੁਲ ਮਾਲਾਵਾਂ ਭੇਟ ਕਰਕੇ ਸ਼ਰਧਾਂਜਲੀ ਦਿੱਤੀ ਅਤੇ ਉਨ੍ਹਾਂ ਦੇ ਦਿਖਾਏ ਮਾਰਗ 'ਤੇ ਚੱਲਣ ਦਾ ਸੰਕਲਪ ਲਿਆ | ਪੂਰੇ ਆਯੋਜਨ ਦੌਰਾਨ ਭਗਤੀ ਅਤੇ ਸ਼ਰਧਾ ਦਾ ਮਾਹੌਲ ਬਣਿਆ ਰਿਹਾ | ਅਖੀਰ ਵਿਚ ਸਾਰੇ ਸ਼ਰਧਾਲੂਆਂ ਲਈ ਪ੍ਰਸਾਦ ਵੰਡਿਆ ਗਿਆ | ਇਸ ਮੌਕੇ ਸਮਾਜ ਦੇ ਕਈ ਪਤਵੰਤੇ ਸੱਜਣ ਅਤੇ ਸ਼ਰਧਾਲੂ ਵੱਡੀ ਗਿਣਤੀ ਵਿਚ ਮੌਜੂਦ ਸਨ | ਇਸ ਮੌਕੇ ਅਸ਼ੋਕ ਮੋਂਗਾ, ਸ਼ਸ਼ੀਕਾਂਤ, ਸੁਭਾਸ਼ ਅਰੋੜਾ, ਰਾਜੇਸ਼ ਕਸਰੀਜਾ, ਵਿਨੀਤ ਅਰੋੜਾ, ਵਿਕਰਮ ਸੇਠੀ, ਐਡਵੋਕੇਟ ਰਾਜਿੰਦਰ ਚੁਚਰਾ, ਗੀਤਿਕਾ ਵਧਵਾ, ਤਿ੍ਵੇਣੀ ਪੁਪਨੇਜਾ, ਸੀਮਾ ਡੋਡਾ ਆਦਿ ਮੌਜੂਦ ਸਨ | ਮੰਚ ਸੰਚਾਲਨ ਰਾਜੇਸ਼ ਠਕਰਾਲ ਨੇ ਕੀਤਾ |