ਫ਼ਾਜ਼ਿਲਕਾ, 2 ਜੂਨ (ਦਵਿੰਦਰ ਪਾਲ ਸਿੰਘ)-ਪੰਜਾਬ ਪੁਲਿਸ ਅੰਦਰ ਆਪਣੀ ਡਿਊਟੀ ਦੌਰਾਨ ਚੰਗੀਆਂ ਸੇਵਾਵਾਂ ਦੇਣ ਵਾਲੇ ਇੰਸਪੈਕਟਰ ਜਨਕ ਰਾਜ ਨੂੰ ਡੀ.ਜੀ.ਪੀ.ਡਿਸਕ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ | ਫ਼ਾਜ਼ਿਲਕਾ ਅੰਦਰ ਵੱਖ-ਵੱਖ ਅਹੁਦਿਆਂ ਅਤੇ ਜ਼ਿਲ੍ਹਾ ਪੁਲਿਸ ਮੁਖੀ ਦੇ ਦਫ਼ਤਰ ਦੀਆਂ ਵੱਖ-ਵੱਖ ਬਰਾਂਚਾਂ ਦਾ ਕੰਮ ਤਸੱਲੀ ਪੂਰਨ ਕਰਨ ਅਤੇ ਇਕ ਇਮਾਨਦਾਰ ਅਫ਼ਸਰ ਵਜੋਂ ਉਨ੍ਹਾਂ ਨੂੰ ਇਹ ਐਵਾਰਡ ਦਿੱਤਾ ਗਿਆ ਹੈ | ਐੱਸ.ਐੱਸ.ਪੀ.ਫ਼ਾਜ਼ਿਲਕਾ ਗਗਨ ਅਜੀਤ ਸਿੰਘ ਨੇ ਉਨ੍ਹਾਂ ਨੂੰ ਡੀ.ਜੀ.ਪੀ.ਡਿਸਕ ਲਗਾ ਕੇ ਇਹ ਸਨਮਾਨ ਦਿੱਤਾ | ਇਸ ਮੌਕੇ ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਵਿਭਾਗ ਅੰਦਰ ਚੰਗੀਆਂ ਸੇਵਾਵਾਂ ਦੇਣ ਵਾਲੇ ਮੁਲਾਜ਼ਮਾਂ ਅਤੇ ਅਫ਼ਸਰਾਂ ਨੂੰ ਹਮੇਸ਼ਾ ਪੁਲਿਸ ਵਿਭਾਗ ਵਲੋਂ ਬਣਦਾ ਮਾਨ ਸਨਮਾਨ ਦਿੱਤਾ ਜਾਂਦਾ ਹੈ | ਉਨ੍ਹਾਂ ਕਿਹਾ ਕਿ ਇਸੇ ਲੜੀ ਤਹਿਤ ਇੰਸਪੈਕਟਰ ਜਨਕ ਰਾਜ ਨੂੰ ਇਹ ਐਵਾਰਡ ਦਿੱਤਾ ਜਾ ਰਿਹਾ ਹੈ | ਇਸ ਮੌਕੇ 'ਤੇ ਇੰਸਪੈਕਟਰ ਜਨਕ ਰਾਜ ਨੇ ਕਿਹਾ ਕਿ ਇਹ ਜੋ ਸਨਮਾਨ ਮੈਨੂੰ ਮਿਲਿਆ ਹੈ ਇਹ ਇਲਾਕੇ ਦੇ ਲੋਕਾਂ ਅਤੇ ਵਿਭਾਗ ਦੇ ਅਧਿਕਾਰੀਆਂ ਵਲੋਂ ਦਿੱਤੇ ਪਿਆਰ ਦੀ ਬਦੌਲਤ ਹੈ | ਉਨ੍ਹਾਂ ਕਿਹਾ ਕਿ ਉਹ ਜਿੰਨੀ ਦੇਰ ਤੱਕ ਆਪਣੀ ਸਰਕਾਰੀ ਡਿਊਟੀ 'ਤੇ ਹਨ ਉਹ ਆਪਣੀਆਂ ਇਹ ਸੇਵਾਵਾਂ ਤਨਦੇਹੀ ਨਾਲ ਨਿਭਾਉਣਗੇ | ਇਸ ਮੌਕੇ ਜ਼ਿਲ੍ਹੇ ਦੇ ਹੋਰ ਅਧਿਕਾਰੀ ਵੀ ਹਾਜ਼ਰ ਸਨ |
ਨੌਕਰੀ ਦੌਰਾਨ ਚੰਗੀਆਂ ਸੇਵਾਵਾਂ ਦੇਣ ਵਾਲੇ ਇੰਸਪੈਕਟਰ ਜਨਕ ਰਾਜ ਡੀ.ਜੀ.ਪੀ. ਡਿਸਕ ਐਵਾਰਡ ਨਾਲ ਸਨਮਾਨਿਤ
ਅਜੀਤ ਡੈਸਕ
03-06-2026