27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਅਬੋਹਰ ਦੀ ਵੰਦਨਾ ਰਾਸ਼ਟਰੀ ਜੂਡੋ ਚੈਂਪੀਅਨਸ਼ਿਪ 'ਚ ਦਿਖਾਏਗੀ ਦਮ

Ad Position 21
No active advertisement
ਅਜੀਤ ਡੈਸਕ 03-06-2026
ਅਬੋਹਰ, 2 ਜੂਨ (ਵਿਵੇਕ ਹੂੜੀਆ)-ਸਥਾਨਕ ਸ਼ਿਵਾਲਿਕ ਸਕੂਲ ਸਥਿਤ ਜੂਡੋ ਕੋਚਿੰਗ ਸੈਂਟਰ ਅਤੇ ਪੂਰੇ ਇਲਾਕੇ ਲਈ ਇਹ ਬੇਹੱਦ ਮਾਣ ਵਾਲੀ ਗੱਲ ਹੈ ਕਿ ਇੱਥੋਂ ਦੀ ਹੋਣਹਾਰ ਖਿਡਾਰਨ ਵੰਦਨਾ ਦੀ ਚੋਣ ਪੰਜਾਬ ਦੀ ਅੰਡਰ-18 ਜੂਡੋ ਟੀਮ ਵਿਚ ਹੋਈ ਹੈ | ਹੁਣ ਉਹ 10 ਤੋਂ 13 ਜੂਨ ਤੱਕ ਚੰਡੀਗੜ੍ਹ ਵਿਖੇ ਆਯੋਜਿਤ ਹੋਣ ਵਾਲੀ ਨੈਸ਼ਨਲ ਜੂਡੋ ਚੈਂਪੀਅਨਸ਼ਿਪ ਵਿਚ ਪੰਜਾਬ ਦੀ ਟੀਮ ਵਲੋਂ ਖੇਡਦਿਆਂ ਆਪਣੀ ਪ੍ਰਤਿਭਾ ਦੇ ਜੌਹਰ ਦਿਖਾਏਗੀ | ਇਸ ਸਬੰਧੀ ਅਹਿਮ ਜਾਣਕਾਰੀ ਦਿੰਦਿਆਂ ਪੰਜਾਬ ਜੂਡੋ ਐਸੋਸੀਏਸ਼ਨ ਦੇ ਸਹਿ-ਸਕੱਤਰ ਕੁਲਦੀਪ ਸੋਨੀ ਨੇ ਦੱਸਿਆ ਕਿ ਵੰਦਨਾ ਨੇ ਹਾਲ ਹੀ ਵਿਚ ਹੋਏ ਰਾਜ ਪੱਧਰੀ ਜੂਡੋ ਮੁਕਾਬਲੇ ਦੇ 40 ਕਿੱਲੋਗਰਾਮ ਭਾਰ ਵਰਗ ਵਿਚ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਸੋਨ ਤਗਮਾ ਆਪਣੇ ਨਾਂ ਕੀਤਾ ਸੀ | ਉਸ ਦੀ ਇਸ ਬਿਹਤਰੀਨ ਪ੍ਰਾਪਤੀ ਅਤੇ ਖੇਡ ਪ੍ਰਤਿਭਾ ਦੇ ਆਧਾਰ 'ਤੇ ਹੀ ਉਸ ਨੂੰ ਰਾਸ਼ਟਰੀ ਪ੍ਰਤੀਯੋਗਤਾ ਲਈ ਪੰਜਾਬ ਦੀ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ | ਵੰਦਨਾ ਦੀ ਇਸ ਸ਼ਾਨਦਾਰ ਸਫਲਤਾ ਕਾਰਨ ਜਿੱਥੇ ਜੂਡੋ ਕੋਚਿੰਗ ਸੈਂਟਰ ਅਤੇ ਖਿਡਾਰਨ ਦੇ ਪਰਿਵਾਰ ਵਿਚ ਖ਼ੁਸ਼ੀ ਦਾ ਮਾਹੌਲ ਹੈ, ਉੱਥੇ ਹੀ ਪੂਰੇ ਅਬੋਹਰ ਤੇ ਫ਼ਾਜ਼ਿਲਕਾ ਖੇਤਰ ਦੇ ਖੇਡ ਪ੍ਰੇਮੀਆਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ | ਇਲਾਕੇ ਦੇ ਪਤਵੰਤੇ ਸੱਜਣਾਂ ਅਤੇ ਸ਼ਹਿਰ ਵਾਸੀਆਂ ਨੇ ਉਮੀਦ ਜਤਾਈ ਹੈ ਕਿ ਵੰਦਨਾ ਰਾਸ਼ਟਰੀ ਪੱਧਰ 'ਤੇ ਵੀ ਸ਼ਾਨਦਾਰ ਪ੍ਰਦਰਸ਼ਨ ਕਰਕੇ ਮੈਡਲ ਜਿੱਤੇਗੀ ਅਤੇ ਦੇਸ਼ ਭਰ ਵਿਚ ਪੰਜਾਬ ਸਮੇਤ ਆਪਣੇ ਇਲਾਕੇ ਦਾ ਨਾਂ ਰੌਸ਼ਨ ਕਰੇਗੀ | ਕੋਚਿੰਗ ਸੈਂਟਰ ਦੇ ਕੋਚਾਂ ਨੇ ਵੰਦਨਾ ਦੀ ਸਖ਼ਤ ਮਿਹਨਤ, ਅਨੁਸ਼ਾਸਨ ਅਤੇ ਖੇਡ ਪ੍ਰਤੀ ਲਗਨ ਦੀ ਭਰਪੂਰ ਸ਼ਲਾਘਾ ਕਰਦਿਆਂ ਕਹਾ ਕਿ ਉਸ ਦੀ ਇਹ ਪ੍ਰਾਪਤੀ ਸੈਂਟਰ ਦੇ ਦੂਜੇ ਉੱਭਰਦੇ ਹੋਏ ਖਿਡਾਰੀਆਂ ਲਈ ਵੀ ਇਕ ਵੱਡਾ ਪ੍ਰੇਰਨਾ ਸਰੋਤ ਬਣੇਗੀ | ਸੈਂਟਰ ਦੇ ਸਟਾਫ਼ ਅਤੇ ਸਮੂਹ ਖੇਡ ਪ੍ਰੇਮੀਆਂ ਵਲੋਂ ਵੰਦਨਾ ਨੂੰ ਅਗਲੇ ਮੁਕਾਬਲੇ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ |
Ad Position 22
No active advertisement
ਪਿਛਲੀ ਖ਼ਬਰ ਨਸ਼ਾ ਕਰਨ ਵਾਲੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਅੰਡਰ-18 ਵਰਗ 'ਚ ਪੰਜਾਬ ਟੀਮ 'ਚ ਹੋਈ ਚੋਣ, ਰਾਸ਼ਟਰੀ ਪੱਧਰ 'ਤੇ ਕਰੇਗੀ ਸੂਬੇ ਦੀ ਪ੍ਰਤੀਨਿਧਤਾ ਅਬੋਹਰ ਦੀ ਵੰਦਨਾ ਰਾ...
Ad Position 24