ਮਿਸ਼ਨ ਸਿਹਤਮੰਦ ਪੰਜਾਬ ਤਹਿਤ ਪਿੰਡ ਚੱਕ ਜਾਨੀਸਰ ਛਿੰਬਿਆਵਾਲੀ ਵਿਖੇ 90 ਮਰੀਜ਼ਾਂ ਦੀ ਜਾਂਚ
ਜਲਾਲਾਬਾਦ, 26 ਅਕਤੂਬਰ (ਜਸਕਰਨ ਸਿੰਘ ਤਨੇਜਾ)-ਮਿਸ਼ਨ ਸਿਹਤਮੰਦ ਪੰਜਾਬ ਤਹਿਤ ਲਗਾਏ ਜਾ ਰਹੇ ਸਿਹਤ ਕੈਂਪਾਂ ਦੀ ਲੜੀ ਤਹਿਤ ਕੈਂਪ ਨੰਬਰ 774 ਪਿੰਡ ਚੱਕ ਜਾਨੀਸਰ ਛਿੰਬਿਆਵਾਲੀ ਵਿਖੇ ਸਫਲਤਾਪੂਰਵਕ ਸਮਾਪਤ ਹੋਇਆ। ਲਾਈਫ਼ ਕੇਅਰ ਫਾਊਂਡੇਸ਼ਨ ਦੇ ਡਾਇਰੈਕਟਰ ਅਵਤਾਰ ਸਿੰਘ ਬੇਨੀਪਾਲ ਦੀ ਅਗਵਾਈ ਹੇਠ ਲਗਾਏ ਗਏ ਇਸ ਕੈਂਪ ਦੌਰਾਨ ਕੁੱਲ 90 ਮਰੀਜ਼ਾਂ ਨੇ ਪਹੁੰਚ ਕੇ ਸਿਹਤ ਸੇਵਾਵਾਂ ਦਾ ਲਾਭ ਲਿਆ।
ਜਲਾਲਾਬਾਦ, 26 ਅਕਤੂਬਰ (ਜਸਕਰਨ ਸਿੰਘ ਤਨੇਜਾ)-ਮਿਸ਼ਨ ਸਿਹਤਮੰਦ ਪੰਜਾਬ ਤਹਿਤ ਲਗਾਏ ਜਾ ਰਹੇ ਸਿਹਤ ਕੈਂਪਾਂ ਦੀ ਲੜੀ ਤਹਿਤ ਕੈਂਪ ਨੰਬਰ 774 ਪਿੰਡ ਚੱਕ ਜਾਨੀਸਰ ਛਿੰਬਿਆਵਾਲੀ ਵਿਖੇ ਸਫਲਤਾਪੂਰਵਕ ਸਮਾਪਤ ਹੋਇਆ। ਲਾਈਫ਼ ਕੇਅਰ ਫਾਊਂਡੇਸ਼ਨ ਦੇ ਡਾਇਰੈਕਟਰ ਅਵਤਾਰ ਸਿੰਘ ਬੇਨੀਪਾਲ ਦੀ ਅਗਵਾਈ ਹੇਠ ਲਗਾਏ ਗਏ ਇਸ ਕੈਂਪ ਦੌਰਾਨ ਕੁੱਲ 90 ਮਰੀਜ਼ਾਂ ਨੇ ਪਹੁੰਚ ਕੇ ਸਿਹਤ ਸੇਵਾਵਾਂ ਦਾ ਲਾਭ ਲਿਆ। ਇਸ ਮੌਕੇ ਐਨ.ਜੀ.ਓ. ਵਰਕਰ ਸਤੀਸ਼ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਉਨ੍ਹਾਂ ਨੇ ਪਿੰਡ ਦੀ ਸੰਗਤ ਨੂੰ ਸੰਬੋਧਨ ਕਰਦਿਆਂ ਚੰਗੀ ਸਿਹਤ ਬਣਾਈ ਰੱਖਣ, ਬਿਮਾਰੀਆਂ ਤੋਂ ਬਚਾਅ ਤੇ ਸਮੇਂ ਸਿਰ ਸਹੀ ਇਲਾਜ ਕਰਵਾਉਣ ਸਬੰਧੀ ਜਾਣਕਾਰੀ ਦਿੱਤੀ। ਕੈਂਪ ਦੌਰਾਨ ਰਜਿੰਦਰ ਸਿੰਘ ਮੈਨੇਜਰ, ਲੈਬ ਟੈਕਨੀਸ਼ੀਅਨ ਮਦਨ ਸਿੰਘ, ਗੁਰਜੰਟ ਸਿੰਘ ਅਤੇ ਗੁਰਭਿੰਦਰ ਸਿੰਘ ਨੇ ਵੀ ਆਪਣੀਆਂ ਸੇਵਾਵਾਂ ਨਿਭਾਈਆਂ। ਕੈਂਪ ਦੇ ਕੋਆਰਡੀਨੇਟਰ ਅਜਮੇਰ ਸਿੰਘ ਨੇ ਪ੍ਰਬੰਧਾਂ ਵਿਚ ਅਹਿਮ ਭੂਮਿਕਾ ਨਿਭਾਈ। ਕੈਂਪ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਬਾ ਗੁਰਦਿੱਤਾ ਜੀ ਚੱਕ ਜਾਨੀਸਰ ਵਲੋਂ ਲਗਾਇਆ ਗਿਆ।