27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਅਬੋਹਰ ਦੇ ਆਕਾਸ਼ ਗੁਪਤਾ ਨੇ ਸੀ. ਏ. ਟੀ. ਦੇ ਨਤੀਜੇ ਵਿਚ 99.7 ਫ਼ੀਸਦੀ ਰੈਂਕ ਨਾਲ ਆਈ. ਆਈ. ਐਮ. ਰਾਂਚੀ ਵਿਚ ਬਣਾਈ ਆਪਣੀ ਜਗ੍ਹਾ ਆਕਾਸ਼ ਨੇ ਗੁਪਤਾ ਪਰਿਵਾਰ ਸਣੇ ਅਬੋਹਰ ਦਾ ਵਧਾਇਆ ਮਾਣ

Ad Position 21
No active advertisement
ਅਜੀਤ ਡੈਸਕ 03-06-2026
ਅਬੋਹਰ, 2 ਜੂਨ (ਤੇਜਿੰਦਰ ਸਿੰਘ ਖ਼ਾਲਸਾ)-ਸਥਾਨਕ ਸੀਤੋ ਰੋਡ ਸਥਿਤ ਆਧਾਰਸ਼ਿਲਾ ਸਕੂਲ ਦੇ ਡਾਇਰੈਕਟਰ ਰਾਜੀਵ ਗੁਪਤਾ ਅਤੇ ਅਨਾਮਿਕਾ ਗੁਪਤਾ ਦੇ ਹੋਣਹਾਰ ਸਪੁੱਤਰ ਆਕਾਸ਼ ਗੁਪਤਾ ਨੇ ਇਤਿਹਾਸ ਰਚਦੇ ਹੋਏ ਕੈਟ ਇਮਤਿਹਾਨ ਵਿਚ 99.7 ਫ਼ੀਸਦੀ ਅੰਕ ਹਾਸਲ ਕਰਕੇ ਆਪਣੇ ਮਾਤਾ-ਪਿਤਾ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ | ਇਸ ਉਪਲਬਧੀ ਬਾਅਦ ਉਨ੍ਹਾਂ ਦੀ ਆਈ.ਆਈ.ਐਮ ਰਾਂਚੀ ਵਿਚ ਫਲੈਗਸ਼ਿਪ ਐਮ.ਬੀ.ਏ ਪ੍ਰੋਗਰਾਮ ਵਿਚ ਵੀ ਆਪਣੀ ਜਗ੍ਹਾ ਪੱਕੀ ਕਰ ਲਈ ਹੈ | ਜਿਸ ਕਾਰਨ ਗੁਪਤਾ ਪਰਿਵਾਰ ਨੂੰ ਅਬੋਹਰ ਸ਼ਹਿਰ ਦੀਆਂ ਸਮੂਹ ਵਿੱਦਿਅਕ ਸ਼ਖ਼ਸੀਅਤਾਂ ਤੋਂ ਇਲਾਵਾ ਸ਼ਹਿਰ ਵਾਸੀਆਂ ਵਲੋਂ ਲਗਾਤਾਰ ਵਧਾਈ ਮਿਲ ਰਹੀ ਹੈ | ਇਸ ਸੰਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਆਕਾਸ਼ ਗੁਪਤਾ ਦੇ ਪਿਤਾ ਰਾਜੀਵ ਗੁਪਤਾ ਨੇ ਦੱਸਿਆ ਕਿ ਆਕਾਸ਼ ਨੇ ਕੈਟ ਵਿਚ 99.7 ਫ਼ੀਸਦੀ, ਐਕਸ.ਏ.ਟੀ ਵਿਚ 99.71 ਫ਼ੀਸਦੀ ਅਤੇ ਐੱਸ.ਐਨ.ਏ.ਪੀ ਵਿਚ 99.96 ਫ਼ੀਸਦੀ ਹਾਸਲ ਕੀਤੇ ਹਨ | ਆਕਾਸ਼ ਗੁਪਤਾ ਦੀ ਚੋਣ ਇੰਡੀਅਨ ਇੰਸਟੀਚਿਊਟ ਆਫ਼ ਮੈਨੇਜਮੈਂਟ ਰਾਚੀ ਦੇ ਐਮ.ਬੀ.ਏ ਪ੍ਰੋਗਰਾਮ ਵਿਚ ਹੋਈ ਹੈ | ਇਸ ਤੋਂ ਇਲਾਵਾ ਉਸ ਨੂੰ ਇੰਡੀਅਨ ਇੰਸਟੀਚਿਊਟ ਮੈਨੇਜਮੈਂਟ ਨਾਗਪੁਰ, ਇੰਡੀਅਨ ਇੰਸਟੀਚਿਊਟ ਆਫ਼ ਮੈਨੇਜਮੈਂਟ ਤਾਮਿਲਨਾਡੂ, ਇੰਡੀਅਨ ਇੰਸਟੀਚਿਊਟ ਆਫ਼ ਮੈਨੇਜਮੈਂਟ ਕਾਂਸ਼ੀਪੁੁਰ, ਸਿੰਬੋਸ ਇੰਟਰਨੈਸ਼ਨਲ ਯੂਨੀਵਰਸਿਟੀ ਪੁੂਣਾ ਅਤੇ ਹੋਰ ਪ੍ਰਮੁੱਖ ਵਿੱਦਿਅਕ ਖੇਤਰਾਂ ਤੋਂ ਵੀ ਸੱਦਾ ਮਿਲਿਆ ਪਰ ਆਕਾਸ਼ ਨੇ ਆਪਣੇ ਸੁਪਨੇ, ਟੀਚੇ ਅਤੇ ਭਵਿੱਖ ਦੀ ਦਿਸ਼ਾ ਨੂੰ ਧਿਆਨ ਵਿਚ ਰੱਖਦੇ ਹੋਏ ਆਈ.ਆਈ.ਐਮ ਰਾਂਚੀ ਦੇ ਕੋਰ ਐਮ.ਬੀ.ਏ.ਪ੍ਰੋਗਰਾਮ ਨੂੰ ਚੁਣਿਆ | ਇਸ ਸੰਬੰਧੀ ਗੱਲਬਾਤ ਕਰਦੇ ਹੋਏ ਆਕਾਸ਼ ਗੁਪਤਾ ਨੇ ਦੱਸਿਆ ਕਿ ਉਸ ਦੀ ਇਸ ਉਪਲਬਧੀ ਵਿਚ ਉਸ ਦੇ ਮਾਤਾ-ਪਿਤਾ ਅਤੇ ਆਧਾਰਸ਼ਿਲਾ ਪਰਿਵਾਰ ਦੀ ਵੱਡੀ ਮਿਹਨਤ ਹੈ | ਆਕਾਸ਼ ਨੇ ਮੁੱਢਲੀ ਸਿੱਖਿਆ ਅਬੋਹਰ ਦੇ ਆਧਾਰਸ਼ਿਲਾ ਤੋਂ ਹੀ ਪ੍ਰਾਪਤ ਕਰਕੇ ਉਕਤ ਉਪਲਬਧੀ ਹਾਸਲ ਕੀਤੀ | ਆਕਾਸ਼ ਨੇ ਦੱਸਿਆ ਕਿ ਉਸ ਦਾ ਮਕਸਦ ਵੱਡੇ ਪੈਕੇਜ ਜਾਂ ਕਾਰਪੋਰੇਟ ਘਰਾਣੇ ਵਿਚ ਜਾਣਾ ਨਹੀਂ ਬਲਕਿ ਇਲਾਕੇ ਦੇ ਬੱਚਿਆਂ ਦੇ ਵੀ ਸੁਪਨੇ ਪੂਰੇ ਕਰਨ ਵਿਚ ਉਹ ਹਮੇਸ਼ਾ ਉਪਲਬਧ ਰਹਿਣਗੇ | ਉਨ੍ਹਾਂ ਦੱਸਿਆ ਕਿ ਉਹ ਐਮ.ਬੀ.ਏ ਪੂਰੀ ਕਰਨ ਉਪਰੰਤ ਇਲਾਕੇ ਦੇ ਬੱਚਿਆਂ ਨੂੰ ਵੱਡੇ ਸ਼ਹਿਰਾਂ ਦੇ ਬਰਾਬਰ ਕੈਰੀਅਰ ਗਾਈਡੈਂਸ ਅਤੇ ਕੌਂਸਲਿੰਗ ਦੇਣ ਦੇ ਲਈ ਕੋਸ਼ਿਸ਼ ਕਰਨਗੇ |
Ad Position 22
No active advertisement
ਪਿਛਲੀ ਖ਼ਬਰ ਆਕਾਸ਼ ਨੇ ਗੁਪਤਾ ਪਰਿਵਾਰ ਸਣੇ ਅਬੋਹਰ ਦਾ ਵਧਾਇਆ ਮਾਣ ਅਗਲੀ ਖ਼ਬਰ ਕਣਕ ਦੇ 2 ਗੱਟੇ ਚੋਰੀ ਕਰਨ ਵਾਲੇ 2 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ
Ad Position 24