ਅਬੋਹਰ, 6 ਜੂਨ (ਵਿਵੇਕ ਹੂੜੀਆ)-ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਦੇਣ ਦੇ ਦਾਅਵਿਆਂ ਦਰਮਿਆਨ ਬੀਤੇ ਚਾਰ ਸਾਲਾਂ ਤੋਂ ਖ਼ਾਲੀ ਪਏ ਅਬੋਹਰ ਦੇ ਸਰਕਾਰੀ ਹਸਪਤਾਲ ਵਿਚ ਹੁਣ ਜਾ ਕੇ ਮਹਿਲਾ ਰੋਗ ਮਾਹਿਰ ਅਤੇ ਇਕ ਰੇਡੀਓਲੋਜਿਸਟ ਦੀ ਨਿਯੁਕਤੀ ਹੋਈ ਹੈ | ਇਸ ਨਾਲ ਇਲਾਕਾ ਨਿਵਾਸੀਆਂ ਨੂੰ ਵੱਡੀ ਰਾਹਤ ਮਿਲੇਗੀ | ਜ਼ਿਕਰਯੋਗ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਸਥਾਨਕ ਵਿਧਾਇਕ ਅਤੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸਿਵਲ ਹਸਪਤਾਲ ਵਿਚ ਇਨ੍ਹਾਂ ਡਾਕਟਰਾਂ ਦੀ ਨਿਯੁਕਤੀ ਕਰਵਾਉਣ 'ਚ ਅਸਮਰਥ ਰਹੇ ਸਨ, ਪਰ ਹੁਣ ਪੰਜਾਬ ਸਰਕਾਰ ਨੇ ਇਹ ਨਿਯੁਕਤੀਆਂ ਕਰਕੇ ਲੋਕਾਂ ਦੀ ਪੁਰਾਣੀ ਮੰਗ ਪੂਰੀ ਕੀਤੀ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਹਸਪਤਾਲ ਵਿਚ ਬਤੌਰ ਮਹਿਲਾ ਰੋਗ ਮਾਹਿਰ ਡਾ.ਲਵੀਨਾ ਚੌਧਰੀ ਨੇ ਆਪਣਾ ਅਹੁਦਾ ਸੰਭਾਲ ਲਿਆ ਹੈ | ਉਨ੍ਹਾਂ ਦੀ ਨਿਯੁਕਤੀ ਨਾਲ ਮਹਿਲਾ ਮਰੀਜ਼ਾਂ, ਖ਼ਾਸ ਕਰਕੇ ਗਰਭਵਤੀ ਅÏਰਤਾਂ ਨੂੰ ਵੱਡਾ ਫ਼ਾਇਦਾ ਹੋਵੇਗਾ ਅਤੇ ਹਸਪਤਾਲ ਵਿਚ ਨਾਰਮਲ 'ਤੇ ਸਿਜ਼ੇਰੀਅਨ ਕੇਸ ਹੋ ਸਕਣਗੇ | ਇਸ ਤੋਂ ਪਹਿਲਾਂ ਗਰਭਵਤੀ ਅÏਰਤਾਂ ਨੂੰ ਅਪ੍ਰੇਸ਼ਨ ਲਈ ਨਿੱਜੀ ਹਸਪਤਾਲਾਂ ਵਿਚ 25 ਤੋਂ 30 ਹਜ਼ਾਰ ਰੁਪਏ ਖ਼ਰਚਣੇ ਪੈਂਦੇ ਸਨ | ਹਾਲਾਂਕਿ ਡਾ.ਲਵੀਨਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਸਪਸ਼ਟ ਕੀਤਾ ਕਿ ਉਨ੍ਹਾਂ ਦੀ ਨਿਯੁਕਤੀ ਨਾਲ ਓ.ਪੀ.ਡੀ. ਸੇਵਾਵਾਂ ਤਾਂ ਬਿਹਤਰ ਹੋਣਗੀਆਂ, ਪਰ ਹਸਪਤਾਲ ਵਿਚ ਅਪ੍ਰੇਸ਼ਨ ਕੇਸ ਉਦੋਂ ਤੱਕ ਸੰਭਵ ਨਹੀਂ ਹਨ ਜਦੋਂ ਤੱਕ ਇਕ ਬਾਲ ਰੋਗ ਮਾਹਿਰ ਅਤੇ ਐਨਸਥੀਸੀਆ ਦੀ ਨਿਯੁਕਤੀ ਨਹੀਂ ਹੁੰਦੀ | ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਪਹਿਲ ਦੇ ਆਧਾਰ 'ਤੇ ਇਨ੍ਹਾਂ ਡਾਕਟਰਾਂ ਦੀ ਤਾਇਨਾਤੀ ਕੀਤੀ ਜਾਵੇ | ਦੂਜੇ ਪਾਸੇ ਹਸਪਤਾਲ ਵਿਚ ਬਤੌਰ ਰੇਡੀਓਲੋਜਿਸਟ ਤਾਇਨਾਤ ਹੋਏ ਡਾ.ਚੰਦਰ ਸ਼ੇਖਰ ਨੇ ਦੱਸਿਆ ਕਿ ਪਹਿਲਾਂ ਉਹ ਨਿੱਜੀ ਤੌਰ 'ਤੇ ਸੇਵਾਵਾਂ ਦੇ ਰਹੇ ਸਨ, ਪਰ ਹੁਣ ਸਰਕਾਰੀ ਤੌਰ 'ਤੇ ਉਨ੍ਹਾਂ ਦੀ ਨਿਯੁਕਤੀ ਹੋਈ ਹੈ | ਹੁਣ ਹਸਪਤਾਲ ਦੇ ਕਮਰਾ ਨੰਬਰ 25 ਵਿਚ ਰੋਜ਼ਾਨਾ ਦਰਜਨਾਂ ਅਲਟਰਾਸਾਊਾਡ ਬਿਲਕੁਲ ਮੁਫ਼ਤ ਕੀਤੇ ਜਾਣਗੇ, ਜਿਸ ਨਾਲ ਗਰਭਵਤੀ ਅÏਰਤਾਂ ਨੂੰ ਵੱਡੀ ਆਰਥਿਕ ਰਾਹਤ ਮਿਲੇਗੀ | ਉਨ੍ਹਾਂ ਖੇਤਰ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਿਵਲ ਹਸਪਤਾਲ ਪਹੁੰਚ ਕੇ ਇਸ ਮੁਫ਼ਤ ਸਰਕਾਰੀ ਸਹੂਲਤ ਦਾ ਵੱਧ ਤੋਂ ਵੱਧ ਲਾਭ ਉਠਾਉਣ |