15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਸੁਨੀਲ ਜਾਖੜ ਹੁਣ ਲੋਕਾਂ ਨੂੰ ਧਮਕੀਆਂ ਦੇਣੀਆਂ ਬੰਦ ਕਰਨ- ਨਾਰੰਗ

Ad Position 21
No active advertisement
ਅਜੀਤ ਡੈਸਕ 16-06-2026
ਅਬੋਹਰ, 14 ਜੂਨ (ਵਿਵੇਕ ਹੂੜੀਆ)-ਲੰਘੇ ਦਿਨੀਂ ਜ਼ਿਲ੍ਹਾ ਭਾਜਪਾ ਵਲੋਂ ਅਬੋਹਰ ਦੀ ਅਨਾਜ ਮੰਡੀ ਵਿਖੇ ਕਰਵਾਏ ਗਏ ‘ਸਰਵ ਸਮਾਜ �.ਬੀ.ਸੀ. ਮਹਾ ਸੰਮੇਲਨ’ ਦੌਰਾਨ �.ਬੀ.ਸੀ. ਸਮਾਜ ਦੇ ਭਲੇ ਦੀ ਕੋਈ ਗੱਲ ਨਾ ਕਰਨ ਅਤੇ ਸੁਨੀਲ ਜਾਖੜ ਵਲੋਂ ਸਟੇਜ ਤੋਂ ਸ਼ਰੇਆਮ ਵਿਰੋਧੀਆਂ ਨੂੰ ਦੇਖ ਲੈਣ ਦੀਆਂ ਧਮਕੀਆਂ ਦੇਣ ‘ਤੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਅਰੁਣ ਨਾਰੰਗ ਨੇ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਨੂੰ ਆੜੇ ਹੱਥੀਂ ਲਿਆ ਹੈ। ਉਹ ਅੱਜ ਆਪਣੇ ਨਿਵਾਸ ਅਸਥਾਨ ‘ਤੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਨਾਰੰਗ ਨੇ ਕਿਹਾ ਕਿ ਇਸ ਮਹਾ ਸੰਮੇਲਨ ਦੇ ਨਾਂ ‘ਤੇ �.ਬੀ.ਸੀ ਸਮਾਜ ਨੂੰ ਪੂਰੀ ਤਰ੍ਹਾਂ ਗੁਮਰਾਹ ਕੀਤਾ ਗਿਆ ਹੈ, ਜਦਕਿ ਸਟੇਜ ਤੋਂ ਸਮਾਜ ਦੇ ਹਿਤ ਦੀ ਕੋਈ ਗੱਲ ਨਹੀਂ ਕੀਤੀ ਗਈ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਦੇ ਚੁਣੇ ਹੋਏ ਕੌਂਸਲਰ ਅਤੇ �.ਬੀ.ਸੀ ਸਮਾਜ ਦੇ ਨੌਜਵਾਨ ਆਗੂ ਦੀਪਕ ਛਾਪੋਲਾ ਜਦੋਂ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਗੁਰੂ ਮਹਾਰਾਜ ਦਾ ਪਾਵਨ ਚਿੱਤਰ ਭੇਟ ਕਰਨ ਗਏ ਤਾਂ ਉਨ੍ਹਾਂ ਨੂੰ ਸਟੇਜ ‘ਤੇ ਹੀ ਧੱਕੇ ਮਾਰੇ ਗਏ, ਜਿਸ ਦੀ ਹਰ ਪਾਸੇ ਜ਼ੋਰਦਾਰ ਨਿੰਦਾ ਹੋ ਰਹੀ ਹੈ। ਅਰੁਣ ਨਾਰੰਗ ਨੇ ਸੁਨੀਲ ਜਾਖੜ ਵਲੋਂ ਚਾਰ ਮਹੀਨਿਆਂ ਬਾਅਦ ਵਿਰੋਧੀਆਂ ਨਾਲ ਹਿਸਾਬ ਬਰਾਬਰ ਕਰਨ ਵਾਲੀ ਸ਼ਬਦਾਵਲੀ ‘ਤੇ ਬੋਲਦਿਆਂ ਕਿਹਾ ਕਿ ਉਮਰ ਦੇ ਇਸ ਪੜਾਅ ‘ਤੇ ਜਾਖੜ ਨੂੰ ਅਜਿਹੀਆਂ ਧਮਕੀਆਂ ਭਰੀਆਂ ਗੱਲਾਂ ਸ਼ੋਭਾ ਨਹੀਂ ਦਿੰਦੀਆਂ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਨਾ ਤਾਂ ਭਾਜਪਾ ਦੀ ਸਰਕਾਰ ਹੈ ਅਤੇ ਨਾ ਹੀ ਕਦੇ ਬਣਨ ਵਾਲੀ ਹੈ। ਸੁਨੀਲ ਜਾਖੜ ਪੰਜਾਬ ਵਿਚ ਭਾਜਪਾ ਦੀ ਸਰਕਾਰ ਬਣਾਉਣ ਦੇ ‘ਮੁੰਗੇਰੀ ਲਾਲ ਵਰਗੇ ਸੁਪਨੇ’ ਦੇਖ ਰਹੇ ਹਨ, ਜੋ ਕਦੇ ਪੂਰੇ ਨਹੀਂ ਹੋਣਗੇ। ਉਨ੍ਹਾਂ ਕਿਹਾ ਕਿ ਆਪਣੇ ਕਾਰਜਕਾਲ ਦੌਰਾਨ ਜਾਖੜ ਨੇ ਲੋਕਾਂ ਨੂੰ ਡਰਾ-ਧਮਕਾ ਕੇ ਰਾਜ ਕੀਤਾ ਹੈ, ਪਰ ਹੁਣ ਉਸ ਤਾਨਾਸ਼ਾਹੀ ਰਾਜ ਦਾ ਅੰਤ ਹੋ ਚੁੱਕਾ ਹੈ। ਆਪ ਆਗੂਆਂ ਨੂੰ ਆਪਣਾ ਘਰ ਸੰਭਾਲਣ ਸਬੰਧੀ ਜਾਖੜ ਵਲੋਂ ਦਿੱਤੇ ਬਿਆਨ ‘ਤੇ ਪਲਟਵਾਰ ਕਰਦਿਆਂ ਨਾਰੰਗ ਨੇ ਕਿਹਾ ਕਿ ਜਾਖੜ ਦੂਜਿਆਂ ਦੇ ਘਰਾਂ ਵੱਲ ਝਾਕਣ ਦੀ ਬਜਾਏ ਆਪਣਾ ਘਰ ਸੰਭਾਲਣ, ਜਿੱਥੋਂ ਸੈਂਕੜੇ ਪੁਰਾਣੇ ਭਾਜਪਾ ਵਰਕਰ ਅਤੇ ਅਹੁਦੇਦਾਰ ਪਾਰਟੀ ਛੱਡ ਕੇ ਦੂਜੀਆਂ ਪਾਰਟੀਆਂ ਵਿਚ ਸ਼ਾਮਲ ਹੋ ਰਹੇ ਹਨ। ਉਨ੍ਹਾਂ ਭਾਜਪਾ ਵਰਕਰਾਂ ਨੂੰ ਸਚੇਤ ਕਰਦਿਆਂ ਕਿਹਾ ਕਿ ਜਿਵੇਂ ਭਰੀ ਸਟੇਜ ‘ਤੇ ਚੁਣੇ ਹੋਏ ਕੌਂਸਲਰ ਦੀਪਕ ਛਾਪੋਲਾ ਨੂੰ ਧੱਕੇ ਦਿੱਤੇ ਗਏ ਹਨ, ਉਸੇ ਤਰ੍ਹਾਂ ਆਉਣ ਵਾਲੇ ਸਮੇਂ ਵਿਚ ਜਾਖੜ ਪਰਿਵਾਰ ਉਨ੍ਹਾਂ ਨੂੰ ਵੀ ਧੱਕੇ ਮਾਰ ਕੇ ਪਾਸੇ ਕਰ ਦੇਵੇਗਾ, ਕਿਉਂਕਿ ਇਸ ਪਰਿਵਾਰ ਨੇ ਅੱਜ ਤੱਕ ਆਪਣੇ ਤੋਂ ਇਲਾਵਾ ਕਿਸੇ ਵੀ ਦੂਜੇ ਵਿਅਕਤੀ ਨੂੰ ਰਾਜਨੀਤੀ ਵਿਚ ਅੱਗੇ ਨਹੀਂ ਆਉਣ ਦਿੱਤਾ।
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਸਕੂਲ ‘ਚੋਂ ਦੋ ਏ.ਸੀ ਚੋਰੀ ਕਰਨ ਵਾਲੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਡਾ. ਪਰਮਿੰਦਰ ਸਿੰਘ ਧੰਜੂ ਨੇ ਸੰਭਾਲਿਆ ਬਲਾਕ ਖੇਤੀਬਾੜੀ ਅਫ਼ਸਰ ਫ਼ਾਜ਼ਿਲਕਾ ਦਾ ਅਹੁਦਾ
Ad Position 24