02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-06-2026

ਵਪਾਰ ਮੰਡਲ ਫ਼ਾਜ਼ਿਲਕਾ ਦੇ ਨੁਮਾਇੰਦਿਆਂ ਨੇ ਐੱਸ.ਐੱਸ.ਪੀ.ਨਾਲ ਕੀਤੀ ਮੁਲਾਕਾਤ, ਸ਼ਹਿਰ ਦੀਆਂ ਸਮੱਸਿਆਵਾਂ ’ਤੇ ਹੋਈ ਚਰਚਾ

Ad Position 21
No active advertisement
ਅਜੀਤ ਡੈਸਕ 27-06-2026
ਫ਼ਾਜ਼ਿਲਕਾ, 26 ਜੂਨ (ਦਵਿੰਦਰ ਪਾਲ ਸਿੰਘ)-ਵਪਾਰ ਮੰਡਲ ਫ਼ਾਜ਼ਿਲਕਾ ਦਾ ਇਕ ਵਫ਼ਦ ਮੰਡਲ ਪ੍ਰਧਾਨ ਅਸ਼ੋਕ ਗੁਲਬੱਧਰ ਦੀ ਅਗਵਾਈ ਹੇਠ ਐੱਸ.ਐੱਸ.ਪੀ.ਗਗਨ ਅਜੀਤ ਸਿੰਘ ਨੂੰ ਉਨ੍ਹਾਂ ਦੇ ਦਫ਼ਤਰ ਵਿਖੇ ਮਿਲਿਆ। ਇਸ ਦੌਰਾਨ ਸ਼ਹਿਰ ਦੀਆਂ ਵੱਖ-ਵੱਖ ਸਮੱਸਿਆਵਾਂ ਨੂੰ ਲੈ ਕੇ ਵਿਸਥਾਰਪੂਰਵਕ ਚਰਚਾ ਕੀਤੀ ਗਈ। ਵਪਾਰ ਮੰਡਲ ਵਲੋਂ ਐੱਸ.ਐੱਸ.ਪੀ ਨੂੰ ਹਾਲ ਹੀ ਵਿਚ ਹੋਈਆਂ ਨਗਰ ਕੌਂਸਲ ਚੋਣਾਂ ਨੂੰ ਨਿਰਪੱਖ ਤਰੀਕੇ ਨਾਲ ਕਰਵਾਉਣ ਲਈ ਵਧਾਈ ਦਿੱਤੀ ਗਈ। ਬੈਠਕ ਦੌਰਾਨ ਪ੍ਰਧਾਨ ਅਸ਼ੋਕ ਗੁਲਬੱਧਰ ਨੇ ਸ਼ਹਿਰ ’ਚ ਵਧ ਰਹੀਆਂ ਚੋਰੀਆਂ, ਖੋਹ-ਖਿੱਚ ਅਤੇ ਮੋਟਰਸਾਈਕਲ ਚੋਰੀ ਦੀਆਂ ਘਟਨਾਵਾਂ ’ਤੇ ਡੂੰਘੀ ਚਿੰਤਾ ਪ੍ਰਗਟਾਈ। ਉਨ੍ਹਾਂ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਇਨ੍ਹਾਂ ਘਟਨਾਵਾਂ ’ਤੇ ਸਖ਼ਤੀ ਨਾਲ ਰੋਕ ਲਗਾਈ ਜਾਵੇ। ਨੁਮਾਇੰਦਿਆਂ ਨੇ ਬਾਰਡਰ ਰੋਡ, ਫ਼ਿਰੋਜ਼ਪੁਰ ਰੋਡ, ਮਲੋਟ ਰੋਡ, ਅੰਡਰ ਬ੍ਰਿਜ ਏਰੀਆ, ਸੈਣੀਆਂ ਰੋਡ ਸਮੇਤ ਹੋਰ ਸੰਵੇਦਨਸ਼ੀਲ ਇਲਾਕਿਆਂ ਵਿਚ ਪੁਲਿਸ ਗਸ਼ਤ ਵਧਾਉਣ ਦੀ ਮੰਗ ਕੀਤੀ। ਇਸ ਤੋਂ ਇਲਾਵਾ ਵਪਾਰੀਆਂ ਨੇ ਸ਼ਹਿਰ ਦੀ ਟਰੈਫ਼ਿਕ ਵਿਵਸਥਾ ਨੂੰ ਲੈ ਕੇ ਵੀ ਚਿੰਤਾ ਜਤਾਈ ਅਤੇ ਵੱਖ-ਵੱਖ ਥਾਵਾਂ ’ਤੇ ਟਰੈਫ਼ਿਕ ਪ੍ਰਬੰਧਾਂ ਨੂੰ ਮਜ਼ਬੂਤ ਕਰਨ ਦੀ ਗੱਲ ਕਹੀ। ਐੱਸ.ਐੱਸ.ਪੀ.ਗਗਨ ਅਜੀਤ ਸਿੰਘ ਅਤੇ ਡੀ.ਐੱਸ.ਪੀ.ਲਵਜੀਤ ਸਿੰਘ ਗਿੱਲ ਨੇ ਵਪਾਰੀਆਂ ਦੀਆਂ ਸਮੱਸਿਆਵਾਂ ਨੂੰ ਬਹੁਤ ਧਿਆਨ ਨਾਲ ਸੁਣਿਆ। ਉਨ੍ਹਾਂ ਦੱਸਿਆ ਕਿ ਪਿਛਲੇ ਡੇਢ ਮਹੀਨੇ ਦੌਰਾਨ 1000 ਤੋਂ ਵੱਧ ਸਮਾਜ ਵਿਰੋਧੀ ਅਨਸਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਅਪਰਾਧਾਂ ’ਤੇ ਸਖ਼ਤੀ ਨਾਲ ਨੱਥ ਪਾਈ ਜਾ ਰਹੀ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਵਪਾਰ ਮੰਡਲ ਵਲੋਂ ਚੁੱਕੇ ਗਏ ਮੁੱਦਿਆਂ ਦਾ ਤਰਜੀਹ ਦੇ ਆਧਾਰ ’ਤੇ ਹੱਲ ਕੀਤਾ ਜਾਵੇਗਾ ਅਤੇ ਜਲਦ ਹੀ ਇਸ ਦੇ ਸਕਾਰਾਤਮਿਕ ਨਤੀਜੇ ਸਾਹਮਣੇ ਆਉਣਗੇ। ਇਸ ਮੌਕੇ ਵਪਾਰ ਮੰਡਲ ਦੇ ਚੇਅਰਮੈਨ ਪ੍ਰਫੁੱਲ ਚੰਦਰ ਨਾਗਪਾਲ, ਲੱਕੀ ਠਠੱਈ, ਮੋਬਾਈਲ ਯੂਨੀਅਨ ਦੇ ਸੰਜੂ, ਕਰਿਆਨਾ ਯੂਨੀਅਨ ਦੇ ਸੁਨੀਲ ਪਰਨਾਮੀ, ਬਿਲਡਿੰਗ ਮੈਟੀਰੀਅਲ ਯੂਨੀਅਨ ਦੇ ਸੰਦੀਪ ਮੱਕੜ, ਸ਼ੂਅ ਐਸੋਸੀਏਸ਼ਨ ਦੇ ਵਿਜੇ ਕੁਮਾਰ ‘ਨਗੀਨਾ’ ਤੇ ਮਨਜੀਤ ਸਿੰਘ ਗਾਂਧੀ ‘ਟੀਟੂ’, ਸਵਰਨਕਾਰ ਯੂਨੀਅਨ ਦੇ ਜਗਦੀਸ਼ ਵਰਮਾ ‘ਕਾਲਾ’, ਸੈਨੇਟਰੀ ਐਸੋਸੀਏਸ਼ਨ ਦੇ ਅਨਿਲ ਬਾਘਲਾ ’ਤੇ ਰਵੀ ਅਰੋੜਾ, ਆਇਰਨ ਮਰਚੈਂਟ ਐਸੋਸੀਏਸ਼ਨ ਦੇ ਰਾਜਨ ਛੋਕਰਾ, ਕੀਟਨਾਸ਼ਕ ਡੀਲਰ ਯੂਨੀਅਨ ਦੇ ਸੰਜੀਵ ਕੁਮਾਰ ਤੇ ਕ੍ਰਿਸ਼ਨ ਕੰਬੋਜ, ਕੈਮਿਸਟ ਐਸੋਸੀਏਸ਼ਨ ਦੇ ਰਾਜ ਕੁਮਾਰ ਠਕਰਾਲ ਤੇ ਵਿਨੋਦ ਵਾਟਸ ਅਤੇ ਹੋਟਲ ਐਸੋਸੀਏਸ਼ਨ ਦੇ ਪਰਮਜੀਤ ਸ਼ਰਮਾ ਸਮੇਤ ਹੋਰ ਅਹੁਦੇਦਾਰ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮਾਵਾਂ-ਧੀਆਂ ਸਤਿਕਾਰ ਯੋਜਨਾ ਦੀ ਸ਼ੁਰੂਆਤ ’ਚ ਹੀ ਭੇਦਭਾਵ-ਬਬਲ ਬੁੱਟਰ ਅਗਲੀ ਖ਼ਬਰ ਨਸ਼ਾ ਕਰਨ ਵਾਲੇ 3 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ
Ad Position 24
No active advertisement