ਜਲਾਲਾਬਾਦ, 27 ਜੂਨ (ਕਰਨ ਚੁਚਰਾ)-ਲਾਇਨਜ਼ ਕਲੱਬ ਜਲਾਲਾਬਾਦ ਗੋਲਡ ਦੇ ਸਾਲ 2026-27 ਲਈ ਪ੍ਰਧਾਨ ਅਹੁਦੇ ਦੀ ਨਾਮਜ਼ਦਗੀ ਮੀਟਿੰਗ ਮੌਜੂਦਾ ਪ੍ਰਧਾਨ ਰੋਹਿਤ ਡੂਮੜਾ ਦੀ ਅਗਵਾਈ ਹੇਠ ਕਲੱਬ ਸਕੱਤਰ ਲਾਇਨ ਨਿਤਿਸ਼ ਮਿੱਢਾ ਦੇ ਦਫ਼ਤਰ ਵਿਚ ਆਯੋਜਿਤ ਕੀਤੀ ਗਈ। ਮੀਟਿੰਗ ਦੌਰਾਨ ਸਰਬਸੰਮਤੀ ਨਾਲ ਗੌਰਵ ਠਠਈ ਨੂੰ ਕਲੱਬ ਦਾ ਪ੍ਰਧਾਨ ਚੁਣਿਆ ਗਿਆ। ਇਸ ਦੇ ਨਾਲ ਹੀ ਲਾਇਨ ਸ਼ਹਜ਼ਾਦ ਦੀਵਾਨ ਨੂੰ ਕਲੱਬ ਦਾ ਸਕੱਤਰ ਅਤੇ ਲਾਇਨ ਅਨਮੋਲ ਵਰਮਾ ਨੂੰ ਕਲੱਬ ਦਾ ਖ਼ਜ਼ਾਨਚੀ ਮਨੋਨੀਤ ਕੀਤਾ ਗਿਆ। ਇਸ ਮੌਕੇ ਸੀਨੀਅਰ ਲਾਇਨ ਅਸ਼ੋਕ ਅਨੇਜਾ, ਹਰਿੰਦਰ ਸਿੰਘ ਕੁੱਕੜ, ਹੈਪੀ ਕਾਠਪਾਲ, ਰਮਨ ਗਗਨੇਜਾ, ਅਸ਼ੋਕ ਗਗਨੇਜਾ, ਅਸ਼ੋਕ ਡੂਮੜਾ, ਵਰਿੰਦਰ ਮੋਹਨ ਨਾਗਪਾਲ, ਰਮੇਸ਼ ਮੱਕੜ, ਰਮਨ ਸਿਡਾਨਾ, ਸੁਨੀਲ ਰੰਗਬੁੱਲਾ, ਰਾਜਨ ਮਨਚੰਦਾ, ਨਿਤਿਸ਼ ਮਿੱਢਾ, ਸਿਧਾਰਥ ਸੇਠੀ, ਚਰਨ ਸਿੰਘ, ਰਾਜੀਵ ਵਰਮਾ, ਆਸ਼ੀਸ਼ ਕੁਮਾਰ ਸਮੇਤ ਕਲੱਬ ਦੇ ਅਨੇਕਾਂ ਮੈਂਬਰ ਹਾਜ਼ਰ ਸਨ। ਪ੍ਰਧਾਨ ਚੁਣੇ ਜਾਣ ਤੋਂ ਬਾਅਦ ਲਾਇਨ ਗੌਰਵ ਠਠਈ ਨੇ ਸਾਰੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪੂਰੀ ਨਿਸ਼ਠਾ, ਸਮਰਪਣ ਅਤੇ ਟੀਮ ਭਾਵਨਾ ਨਾਲ ਮਨੁੱਖਤਾ ਦੀ ਸੇਵਾ ਦੇ ਕਾਰਜਾਂ ਨੂੰ ਅੱਗੇ ਵਧਾਉਣਗੇ ਅਤੇ ਸਮਾਜ ਸੇਵਾ ਦੇ ਖੇਤਰ ਵਿਚ ਕਲੱਬ ਦਾ ਨਾਮ ਨਵੀਆਂ ਬੁਲੰਦੀਆਂ ਤੱਕ ਪਹੁੰਚਾਉਣ ਲਈ ਹਰ ਸੰਭਵ ਯਤਨ ਕਰਨਗੇ। ਉਨ੍ਹਾਂ ਨੇ ਆਪਣੇ ਉੱਤੇ ਵਿਸ਼ਵਾਸ ਜਤਾਉਣ ਲਈ ਕਲੱਬ ਦੇ ਸਮੂਹ ਮੈਂਬਰਾਂ ਦਾ ਦਿਲੋਂ ਧੰਨਵਾਦ ਕੀਤਾ ਅਤੇ ਸਭ ਦੇ ਸਹਿਯੋਗ ਨਾਲ ਇੱਕ ਸਫਲ, ਸੇਵਾ-ਸਮਰਪਿਤ ਕਾਰਜਕਾਲ ਦਾ ਭਰੋਸਾ ਪ੍ਰਗਟਾਇਆ।