08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

ਟੈਕਨੀਕਲ ਸਰਵਿਸਿਜ਼ ਯੂਨੀਅਨ ਮੰਡਲ ਜਲਾਲਾਬਾਦ ਨੇ ਹਲਕਾ ਵਿਧਾਇਕ ਦੇ ਘਰ ਅੱਗੇ ਧਰਨੇ ਦਾ ਕੀਤਾ ਐਲਾਨ

Ad Position 21
No active advertisement
ਅਜੀਤ ਡੈਸਕ 30-06-2026
ਜਲਾਲਾਬਾਦ,29ਜੂਨ(ਜਤਿੰਦਰ ਪਾਲ ਸਿੰਘ)- ਪੰਜਾਬ ਰਾਜ ਬਿਜਲੀ ਬੋਰਡ ਟੈਕਨੀਕਲ ਸਰਵਿਸਿਜ਼ ਯੂਨੀਅਨ ਮੰਡਲ ਜਲਾਲਾਬਾਦ ਦੀ ਵਧਵੀਂ ਮੀਟਿੰਗ ਸ਼ੇਰ ਸਿੰਘ ਦੀ ਅਗਵਾਈ ਹੇਠ ਬਿਜਲੀ ਘਰ ਜਲਾਲਾਬਾਦ ਵਿਖੇ ਹੋਈ। ਮੀਟਿੰਗ ਵਿਚ ਜਲਾਲਾਬਾਦ ,ਘੁਬਾਇਆ ,ਗੁਰੂ ਹਰ ਸਹਾਇ ਦੀਆਂ ਆਗੂ ਟੀਮਾਂ ਨੇ ਹਿੱਸਾ ਲਿਆ ਮੀਟਿੰਗ ਵਿਚ ਮੰਡਲ ਜਲਾਲਾਬਾਦ ਦੇ ਪ੍ਰਧਾਨ ਸ਼ੇਰ ਸਿੰਘ ਦੀ ਬਦਲੀ ਘੁਬਾਇਆ ਤੋਂ ਫ਼ਿਰੋਜਪੁਰ ਦੀ ਜਲਾਲਾਬਾਦ ਵਿਧਾਇਕ ਵਲ਼ੋਂ ਸਿਆਸੀ ਆਧਾਰ ਤੇ ਕਰਵਾਈ ਗਈ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਦੀ ਜਾਣਕਾਰੀ ਦਿੰਦਿਆਂ ਹੋਇਆਂ ਮੰਡਲ ਜਲਾਲਾਬਾਦ ਦੇ ਸਕੱਤਰ ਸੰਦੀਪ ਕੁਮਾਰ ਸੰਧਾ ਨੇ ਕਿਹਾ ਕਿ ਇਸ ਬਦਲੀ ਸਬੰਧੀ ਹਲਕਾ ਜਲਾਲਾਬਾਦ ਵਿਧਾਇਕ ਨੇ ਬਦਲੀ ਰੱਦ ਕਰਵਾਉਣ ਦੀ ਗੱਲ ਕੀਤੀ ਸੀ ਪ੍ਰੰਤੂ ਦੋ ਮਹੀਨੇ ਤੋਂ ਉੱਪਰ ਬੀਤਣ ਦੇ ਬਾਵਜੂਦ ਵੀ ਇਸ ਬਦਲੀ ਨੂੰ ਰੱਦ ਨਹੀਂ ਕਰਵਾਇਆ ਗਿਆ। ਜਿਸ ਦੇ ਵਿਰੋਧ ਵਿਚ ਸਬ ਡਿਵੀਜ਼ਨ ਪੱਧਰ ਤੇ ਰੋਸ ਵਜੋਂ ਰੈਲੀਆਂ ਕੀਤੀਆਂ ਅਤੇ 8 ਜੂਨ ਨੂੰ ਬਿਜਲੀ ਘਰ ਧਰਨਾ ਦੇਣ ਤੋਂ ਬਾਅਦ ਸ਼ਹਿਰ ਵਿਚ ਮੁਜ਼ਾਹਰਾ ਕੀਤਾ ਗਿਆ। ਆਗੂਆਂ ਨੇ ਕਿਹਾ ਕਿ ਚੋਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਸਾਡਾ ਰਾਜ ਆਉਣ ਤੇ ਕਿਸੇ ਨਾਲ ਧੱਕੇਸ਼ਾਹੀ ਨਹੀਂ ਕੀਤੀ ਜਾਵੇਗੀ ।ਲੋਕਾਂ ਨੇ ਅਕਾਲੀ ਕਾਂਗਰਸੀ ਸਰਕਾਰਾਂ ਦੀ ਧੱਕੇਸ਼ਾਹੀ ਅਤੇ ਜਬਰ ਤੋਂ ਅੱਕੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾ ਕੇ ਜਿਤਾ ਦਿੱਤਾ ਪਰ ਹੁਣ ਆਮ ਆਦਮੀ ਪਾਰਟੀ ਵੀ ਲੋਕਾਂ ਨਾਲ ਧੱਕੇਸ਼ਾਹੀ ਅਤੇ ਜਬਰ ਕਰ ਰਹੀ ਹੈ । ਇਹ ਜਥੇਬੰਦੀ ਨੂੰ ਆਗੂ ਰਹਿਤ ਕਰਨਾ ਚਾਹੁੰਦੀ ਹੈ ਇਸ ਨੂੰ ਹਰਗਿਜ਼ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਮੀਟਿੰਗ ਵਿਚ ਸਾਥੀਆਂ ਦੇ ਨਾਮ ਪ੍ਰਧਾਨ ਰਾਜੇਸ਼ ਕੁਮਾਰ ,ਅਮਨਦੀਪ ਸਿੰਘ , ਸੁਰਿੰਦਰ ਕੁਮਾਰ , ਸੁਖਦੇਵ ਸਿੰਘ ਗੁਰੂਹਰਸਹਾਏ ਪਰਵਿੰਦਰ ਸਿੰਘ,ਜਸਵਿੰਦਰ ਪਾਲ ਬਾਵਾ, ਸੁਖਵਿੰਦਰ ਖੈਰੇ ਕੇ ,ਸੰਦੀਪ ਮਿੱਡਾ, ਸੰਦੀਪ ਸਿੰਘ ਘੁਬਾਇਆ, ਕਰਨ ਸ਼ਰਮਾ, ਸੁਖਦੇਵ ਸਿੰਘ ,ਗੁਰਚਰਨ ਸਿੰਘ, ਕੁਲਵੰਤ ਵਲਾਸਰਾ ਗੁਰਿੰਦਰ ਸਿੰਘ ,ਅਤੇ ਹੋਰ ਵੀ ਵੱਖ-ਵੱਖ ਅਹੁਦੇਦਾਰਾਂ ਨੇ ਹਿੱਸਾ ਲਿਆ ਅਤੇ ਫ਼ੈਸਲਾ ਕੀਤਾ ਕਿ ਜੇਕਰ ਸ਼ੇਰ ਸਿੰਘ ਮੰਡਲ ਪ੍ਰਧਾਨ ਦੀ ਸਿਆਸੀ ਆਧਾਰ ਤੇ ਕੀਤੀ ਬਦਲੀ ਨੂੰ ਰੱਦ ਨਹੀਂ ਕੀਤਾ ਜਾਂਦਾ ਤਾਂ ਇੱਕ ਪੋਸਟਰ ਕੱਢ ਕੇ ਸ਼ਹਿਰ ਜਲਾਲਾਬਾਦ ਅਤੇ ਪਿੰਡਾਂ ਵਿਚ ਲਗਾਇਆ ਜਾਵੇਗਾ ਅਤੇ ਝੰਡਾ ਮਾਰਚ ਕਰਕੇ ਲੋਕਾਂ ਨੂੰ ਇਸ ਧੱਕੇਸ਼ਾਹੀ ਬਾਰੇ ਦੱਸਿਆ ਜਾਵੇਗਾ। ਇਸ ਦੇ ਨਾਲ ਹੀ 10 ਜੁਲਾਈ ਨੂੰ ਬਿਜਲੀ ਘਰ ਵਿਖੇ ਇਕੱਠ ਕਰਕੇ ਜਲਾਲਾਬਾਦ ਸ਼ਹਿਰ ਵਿਚ ਮਾਰਚ ਕਰਨ ਤੋਂ ਬਾਅਦ ਵਿਧਾਇਕ ਦੀ ਕੋਠੀ ਅੱਗੇ ਧਰਨਾ ਦਿੱਤਾ ਜਾਵੇਗਾ ਅਤੇ ਬਦਲੀ ਰੱਦ ਕਰਵਾਉਣ ਤੱਕ ਸੰਘਰਸ਼ ਕੀਤਾ ਜਾਵੇਗਾ ਅਤੇ ਇਸ ਸੰਘਰਸ਼ ਤੋਂ ਨਿਕਲਣ ਵਾਲੇ ਮਾੜੇ ਚੰਗੇ ਸਿੱਟਿਆਂ ਦੀ ਜ਼ਿੰਮੇਵਾਰੀ ਇੱਥੋਂ ਦੇ ਪ੍ਰਸ਼ਾਸਨ ਅਤੇ ਵਿਧਾਇਕ ਦੀ ਹੋਵੇਗੀ।
Ad Position 22
No active advertisement
ਪਿਛਲੀ ਖ਼ਬਰ ਵਾਰਡ ਨੰਬਰ 5 ’ਚ ਸ਼੍ਰੋਮਣੀ ਅਕਾਲੀ ਦਲ ਦੀ ਚੋਣ ਮੁਹਿੰਮ ਨੇ ਫੜੀ ਰਫ਼ਤਾਰ, ਸ਼ਸ਼ੀ ਬਾਲਾ ਦੇ ਸਮਰਥਨ ’ਚ ਡੋਰ-ਟੂ-ਡੋਰ ਪ੍ਰਚਾਰ ਤ... ਅਗਲੀ ਖ਼ਬਰ ਦੂਜੇ ਦਿਨ ਅਬੋਹਰ ’ਚ 6492 ਬੱਚਿਆਂ ਨੂੰ ਪਿਲਾਈਆਂ ਪੋਲੀਓ ਰੋਕੂ ਬੂੰਦਾਂ- ਐੱਸ.ਐਮ.ਓ ਡਾ. ਸੁਮੀਤ ਸਿੰਘ
Ad Position 24