08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

ਵਰਖਾ ਅਤੇ ਸਖ਼ਤ ਸਰਕਾਰੀ ਨਿਯਮਾਂ ਦੀ ਚੱਕੀ ’ਚ ਪਿਸ ਰਿਹਾ ਮੂੰਗੀ ਉਤਪਾਦਕ ਕਿਸਾਨ, ਮੰਡੀਆਂ ’ਚ ਰੁਲਨ ਲਈ ਮਜਬੂਰ

Ad Position 21
No active advertisement
ਅਜੀਤ ਡੈਸਕ 12-07-2026
ਫ਼ਾਜ਼ਿਲਕਾ, 11 ਜੁਲਾਈ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਜ਼ਿਲ੍ਹੇ ਦੀਆਂ ਅਨਾਜ ਮੰਡੀਆਂ ਵਿਚ ਇਸ ਵਾਰ ਮੂੰਗੀ ਦੀ ਫ਼ਸਲ ਦੀ ਆਮਦ ਅਤੇ ਖ਼ਰੀਦ ਨੂੰ ਲੈ ਕੇ ਸਥਿਤੀ ਬੇਹੱਦ ਚਿੰਤਾਜਨਕ ਬਣੀ ਹੋਈ ਹੈ। ਬੀਤੇ ਦਿਨੀਂ ਹੋਈ ਤੇਜ਼ ਬਾਰਸ਼ ਨੇ ਜਿੱਥੇ ਕਿਸਾਨਾਂ ਦੇ ਸਾਹ ਸੂਤ ਦਿੱਤੇ ਹਨ, ਉੱਥੇ ਹੀ ਮੰਡੀਆਂ ਵਿਚ ਪੁਖ਼ਤਾ ਪ੍ਰਬੰਧ ਨਾ ਹੋਣ ਕਾਰਨ ਖੁੱਲ੍ਹੇ ਅਸਮਾਨ ਹੇਠ ਪਈ ਕਿਸਾਨਾਂ ਦੀ ਲੱਖਾਂ ਰੁਪਏ ਦੀ ਫ਼ਸਲ ਪਾਣੀ ਵਿਚ ਭਿੱਜ ਗਈ ਹੈ। ਇਸ ਕੁਦਰਤੀ ਮਾਰ ਤੋਂ ਬਾਅਦ ਹੁਣ ਕਿਸਾਨਾਂ ਅਤੇ ਆੜ੍ਹਤੀਆਂ ਸਿਰ ਚਿੰਤਾ ਦੀਆਂ ਲਕੀਰਾਂ ਸਾਫ਼ ਦਿਖਾਈ ਦੇ ਰਹੀਆਂ ਹਨ। ਸਰਕਾਰ ਵਲੋਂ ਮੂੰਗੀ ਦੀ ਫ਼ਸਲ ’ਤੇ ਤੈਅ ਕੀਤਾ ਗਿਆ ਘੱਟੋ-ਘੱਟ ਸਮਰਥਨ ਮੁੱਲ ਦਿਵਾਉਣ ਦੇ ਵੱਡੇ-ਵੱਡੇ ਦਾਅਵੇ ਤਾਂ ਕੀਤੇ ਜਾ ਰਹੇ ਹਨ, ਪਰ ਜ਼ਮੀਨੀ ਹਕੀਕਤ ਕੁੱਝ ਹੋਰ ਹੀ ਬਿਆਨ ਕਰ ਰਹੀ ਹੈ। ਮੰਡੀਆਂ ਵਿਚੋਂ ਪ੍ਰਾਪਤ ਰਿਪੋਰਟਾਂ ਮੁਤਾਬਿਕ, ਸਰਕਾਰੀ ਏਜੰਸੀਆਂ ਸਿਰਫ਼ ਉਹੀ ਫ਼ਸਲ ਖ਼ਰੀਦ ਰਹੀਆਂ ਹਨ ਜੋ ਨਮੀ ਦੇ ਸਖ਼ਤ ਸਰਕਾਰੀ ਮਾਪਦੰਡਾਂ ’ਤੇ ਪੂਰੀ ਉੱਤਰਦੀ ਹੈ। ਜਿਸ ਫ਼ਸਲ ਵਿਚ ਬਾਰਸ਼ ਕਾਰਨ ਨਮੀ ਵਧ ਗਈ ਹੈ ਜਾਂ ਦਾਣਾ ਕਾਲਾ ਪੈ ਗਿਆ ਹੈ, ਉਸ ਨੂੰ ਸਰਕਾਰੀ ਏਜੰਸੀਆਂ ਲੈਣ ਤੋਂ ਸਾਫ਼ ਆਨਾਕਾਨੀ ਕਰ ਰਹੀਆਂ ਹਨ। ਸਰਕਾਰ ਦੀ ਇਸ ਬੇਰੁਖ਼ੀ ਦਾ ਫ਼ਾਇਦਾ ਪ੍ਰਾਈਵੇਟ ਵਪਾਰੀ ਅਤੇ ਨਿੱਜੀ ਖ਼ਰੀਦਦਾਰ ਖ਼ੂਬ ਉਠਾ ਰਹੇ ਹਨ। ਮੰਡੀਆਂ ਵਿਚ ਬੇਬਸ ਹੋਇਆ ਕਿਸਾਨ ਨਮੀ ਵਾਲੀ ਅਤੇ ਬਾਰਸ਼ ਨਾਲ ਪ੍ਰਭਾਵਿਤ ਫ਼ਸਲ ਨੂੰ ਐਮ.ਐੱਸ.ਪੀ.ਨਾਲੋਂ ਕਾਫ਼ੀ ਘੱਟ ਰੇਟਾਂ ’ਤੇ ਪ੍ਰਾਈਵੇਟ ਵਪਾਰੀਆਂ ਨੂੰ ਵੇਚਣ ਲਈ ਮਜਬੂਰ ਹੈ, ਜਿਸ ਕਾਰਨ ਕਿਸਾਨਾਂ ਨੂੰ ਭਾਰੀ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਬਾਰਸ਼ ਕਾਰਨ ਫ਼ਸਲ ਵਿਚ ਨਮੀ ਦੀ ਮਾਤਰਾ ਹੋਰ ਵਧ ਗਈ ਹੈ, ਜਿਸ ਨਾਲ ਆਉਣ ਵਾਲੇ ਦਿਨਾਂ ਵਿਚ ਇਸ ਦੇ ਸਰਕਾਰੀ ਰੇਟ ’ਤੇ ਵਿਕਣ ਦੀ ਸੰਭਾਵਨਾ ਬਿਲਕੁਲ ਖ਼ਤਮ ਹੁੰਦੀ ਜਾ ਰਹੀ ਹੈ। ਜੇਕਰ ਮੰਡੀਆਂ ਵਿਚ ਸ਼ੈੱਡਾਂ ਜਾਂ ਤਰਪਾਲਾਂ ਦੇ ਪੁਖ਼ਤਾ ਪ੍ਰਬੰਧ ਹੁੰਦੇ, ਤਾਂ ਇਸ ਨੁਕਸਾਨ ਤੋਂ ਬਚਿਆ ਜਾ ਸਕਦਾ ਸੀ।
Ad Position 22
No active advertisement
ਪਿਛਲੀ ਖ਼ਬਰ ਭਾਜਪਾ ਵਰਕਰਾਂ ਦੀ ਇੱਕਜੁੱਟਤਾ ਤੇ ਮੀਡੀਆ ਸਮਰਥਨ ਨੇ ਨਗਰ ਨਿਗਮ ਮੇਅਰ ਦਾ ਫ਼ੈਸਲਾ ਪਲਟਿਆ-ਸੰਦੀਪ ਜਾਖੜ ਮਾਣਯੋਗ ਹਾਈ ਕੋਰ... ਅਗਲੀ ਖ਼ਬਰ ਕੂੜੇ ਦਾ ਡੰਪ ਬਣਾਏ ਜਾਣ ਦਾ ਮਾਮਲਾ ਜਨਤਕ ਹੋਣ ’ਤੇ ਹਟਾਏ ਗੰਦਗੀ ਦੇ ਢੇਰ
Ad Position 24