ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

ਐਫ਼.ਡੀ.ਸੀ.ਏ ਨੇ ਐੱਸ.ਐੱਸ.ਪੀ.ਗਗਨ ਅਜੀਤ ਸਿੰਘ ਨਾਲ ਕੀਤੀ ਮੁਲਾਕਾਤ

ਫ਼ਾਜ਼ਿਲਕਾ, 18 ਜੁਲਾਈ (ਦਵਿੰਦਰ ਪਾਲ ਸਿੰਘ)-‘ਦੀ ਫ਼ਾਜ਼ਿਲਕਾ ਡਿਸਟ੍ਰਿਕਟ ਕ੍ਰਿਕਟ ਐਸੋਸੀਏਸ਼ਨ’ ਦੀ ਟੀਮ ਵਲੋਂ ਫ਼ਾਜ਼ਿਲਕਾ ਦੇ ਐੱਸ. ਐੱਸ.

Ad Position 21
No active advertisement
ਫ਼ਾਜ਼ਿਲਕਾ ਵਿਖੇ ਐੱਸ.ਐੱਸ.ਪੀ. ਗਗਨ ਅਜੀਤ ਸਿੰਘ ਨਾਲ ਮੁਲਾਕਾਤ ਕਰਦੇ ਹੋਏ ਦੀ ਫ਼ਾਜ਼ਿਲਕਾ ਡਿਸਟ੍ਰਿਕਟ ਕ੍ਰਿਕਟ ਐਸੋਸੀਏਸ਼ਨ ਦੇ ਜਨਰਲ ਸਕੱਤਰ ਸੁਰਿੰਦਰ ਛਿੰਦੀ, ਅੰਮ੍ਰਿਤ ਸਚਦੇਵਾ, ਸੂਰਜ ਸਚਦੇਵਾ ਅਤੇ ਹੋਰ ਮੈਂਬਰ। ਅਜੀਤ ਤਸਵੀਰ 19-07-2026
ਫ਼ਾਜ਼ਿਲਕਾ, 18 ਜੁਲਾਈ (ਦਵਿੰਦਰ ਪਾਲ ਸਿੰਘ)-‘ਦੀ ਫ਼ਾਜ਼ਿਲਕਾ ਡਿਸਟ੍ਰਿਕਟ ਕ੍ਰਿਕਟ ਐਸੋਸੀਏਸ਼ਨ’ ਦੀ ਟੀਮ ਵਲੋਂ ਫ਼ਾਜ਼ਿਲਕਾ ਦੇ ਐੱਸ.ਐੱਸ.ਪੀ.ਅਤੇ ਐਸੋਸੀਏਸ਼ਨ ਦੇ ਵਾਈਸ ਚੇਅਰਮੈਨ ਗਗਨ ਅਜੀਤ ਸਿੰਘ ਨਾਲ ਉਨ੍ਹਾਂ ਦੇ ਦਫ਼ਤਰ ਵਿਖੇ ਇਕ ਵਿਸ਼ੇਸ਼ ਸ਼ਿਸ਼ਟਾਚਾਰ ਮੁਲਾਕਾਤ ਕੀਤੀ ਗਈ। ਇਸ ਦੌਰਾਨ ਐਸੋਸੀਏਸ਼ਨ ਵਲੋਂ ਉਨ੍ਹਾਂ ਨੂੰ ਵਾਈਸ ਚੇਅਰਮੈਨਸ਼ਿਪ ਦਾ ਅਧਿਕਾਰਤ ਪੱਤਰ ਸੌਂਪਿਆ ਗਿਆ। ਐਸੋਸੀਏਸ਼ਨ ਦੇ ਪ੍ਰੈੱਸ ਸਕੱਤਰ ਅੰਮ੍ਰਿਤ ਸਚਦੇਵਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਸੋਸੀਏਸ਼ਨ ਦੇ ਰਜਿਸਟਰੇਸ਼ਨ ਸੰਵਿਧਾਨ ਅਨੁਸਾਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਚੇਅਰਮੈਨ ਅਤੇ ਜ਼ਿਲ੍ਹਾ ਪੁਲਿਸ ਮੁਖੀ ਵਾਈਸ ਚੇਅਰਮੈਨ ਹੁੰਦੇ ਹਨ। ਐੱਸ.ਐੱਸ.ਪੀ.ਗਗਨ ਅਜੀਤ ਸਿੰਘ ਦੀ ਫ਼ਾਜ਼ਿਲਕਾ ਵਿਖੇ ਨਿਯੁਕਤੀ ਤੋਂ ਬਾਅਦ ਐਫ਼.ਡੀ.ਸੀ.ਏ ਦੇ ਇੱਕ ਉੱਚ-ਪੱਧਰੀ ਵਫ਼ਦ ਨੇ ਉਨ੍ਹਾਂ ਨਾਲ ਮੁਲਾਕਾਤ ਕੀਤੀ। ਇਸ ਵਫ਼ਦ ਵਿਚ ਜਨਰਲ ਸਕੱਤਰ ਸੁਰਿੰਦਰ ਛਿੰਦੀ, ਸੂਰਜ ਸਚਦੇਵਾ, ਪ੍ਰੈੱਸ ਸਕੱਤਰ ਅੰਮ੍ਰਿਤ ਸਚਦੇਵਾ, ਸੁਖਮੰਦਰ ਸੈਣੀ ਅਤੇ ਅਨਿਲ ਕੁਮਾਰ ਸ਼ਾਮਲ ਸਨ। ਟੀਮ ਨੇ ਵਾਈਸ ਚੇਅਰਮੈਨਸ਼ਿਪ ਦਾ ਪੱਤਰ ਸੌਂਪਦਿਆਂ ਜ਼ਿਲ੍ਹੇ ਵਿਚ ਕ੍ਰਿਕਟ ਦੀਆਂ ਗਤੀਵਿਧੀਆਂ ਨੂੰ ਹੋਰ ਤੇਜ਼ ਕਰਨ ਲਈ ਸਹਿਯੋਗ ਦੀ ਅਪੀਲ ਕੀਤੀ। ਐੱਸ.ਐੱਸ.ਪੀ. ਗਗਨ ਅਜੀਤ ਸਿੰਘ, ਜੋ ਖ਼ੁਦ ਇਕ ਨਾਮਵਰ ਅੰਤਰਰਾਸ਼ਟਰੀ ਹਾਕੀ ਖਿਡਾਰੀ ਅਤੇ ਓਲੰਪੀਅਨ ਹਨ, ਨੇ ਐਫ਼.ਡੀ.ਸੀ.ਏ. ਦੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਭਰੋਸਾ ਦਿਵਾਇਆ ਕਿ ਜ਼ਿਲ੍ਹੇ ਦੇ ਹੋਣਹਾਰ ਕ੍ਰਿਕਟ ਖਿਡਾਰੀਆਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਆਪਣੀ ਕਿਸਮਤ ਅਜ਼ਮਾਉਣ ਅਤੇ ਅੱਗੇ ਵਧਣ ਦੇ ਮੌਕੇ ਪ੍ਰਦਾਨ ਕਰਨ ਲਈ ਪੁਲਿਸ ਪ੍ਰਸ਼ਾਸਨ ਵਲੋਂ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ। ਕਿੱਲੋਮੀਟਰ ਦੂਰ ਮੰਡੀ ਲਾਧੂਕਾ ਦੇ ਨੇੜੇ ਸਥਿਤ ਸਟੇਡੀਅਮ ਦੂਰ ਹੋਣ ਕਾਰਨ ਰੋਜ਼ਾਨਾ ਪ੍ਰੈਕਟਿਸ ਕਰਨ ਵਾਲੇ ਖਿਡਾਰੀਆਂ ਨੂੰ ਆਉਣ-ਜਾਣ ਵਿਚ ਭਾਰੀ ਦਿੱਕਤ ਹੁੰਦੀ ਹੈ ਤਾਂ ਐੱਸ.ਐੱਸ.ਪੀ.ਨੇ ਕਿਹਾ ਕਿ ਲਾਧੂਕਾ ਵਾਲਾ ਗਰਾਊਂਡ ਪੀ.ਸੀ.ਏ. ਦੇ ਮੁਕਾਬਲਿਆਂ ਲਈ ਢੁਕਵਾਂ ਹੈ। ਉਨ੍ਹਾਂ ਖਿਡਾਰੀਆਂ ਦੀ ਸਹੂਲਤ ਲਈ ਫ਼ਾਜ਼ਿਲਕਾ ਸ਼ਹਿਰ ਦੇ ਬਿਲਕੁਲ ਨੇੜੇ ਇਕ ਨਵਾਂ ਪ੍ਰੈਕਟਿਸ ਗਰਾਊਂਡ ਤਿਆਰ ਕਰਵਾਉਣ ਵਿਚ ਐਸੋਸੀਏਸ਼ਨ ਨੂੰ ਪੂਰਨ ਸਹਿਯੋਗ ਦੇਣ ਦਾ ਐਲਾਨ ਕੀਤਾ। ਇਸ ਤੋਂ ਇਲਾਵਾ ਜਲਦੀ ਹੀ ਜ਼ਿਲ੍ਹਾ ਪੁਲਿਸ, ਸਿਵਲ ਪ੍ਰਸ਼ਾਸਨ ਅਤੇ ਐਫ਼.ਡੀ.ਸੀ.ਏ.ਦੀਆਂ ਟੀਮਾਂ ਵਿਚਕਾਰ ਇਕ ਪ੍ਰਦਰਸ਼ਨੀ ਮੈਚ ਕਰਵਾਉਣ ’ਤੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ। ਐਸੋਸੀਏਸ਼ਨ ਦੇ ਜਨਰਲ ਸਕੱਤਰ ਸ੍ਰੀ ਛਿੰਦੀ ਨੇ ਕਿਹਾ ਕਿ ਅੱਜ ਦੀ ਇਹ ਮੁਲਾਕਾਤ ਬਹੁਤ ਸਾਰਥਿਕ ਰਹੀ ਹੈ ਅਤੇ ਜਲਦੀ ਹੀ ਜ਼ਿਲ੍ਹੇ ’ ਚ ਕ੍ਰਿਕਟ ਨੂੰ ਨਵੀਆਂ ਉਚਾਈਆਂ ’ਤੇ ਲਿਜਾਇਆ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਸੁਖਵਿੰਦਰ ਸਿੰਘ ਕਾਕਾ ਕੰਬੋਜ ਮੁੜ ਜ਼ਿਲ੍ਹਾ ਭਾਜਪਾ ਫ਼ਾਜ਼ਿਲਕਾ ਦੇ ਪ੍ਰਧਾਨ ਨਿਯੁਕਤ ਅਗਲੀ ਖ਼ਬਰ ਵਿਧਾਇਕ ਸਵਨਾ ਨੇ ਸਪੋਰਟਸ, ਅਰੋੜਾ ਖੱਤਰੀ ਅਤੇ ਸੈਣੀ ਵੈੱਲਫੇਅਰ ਬੋਰਡਾਂ ਦੇ ਨਵ-ਨਿਯੁਕਤ ਚੇਅਰਮੈਨਾਂ ਨੂੰ ਦਿੱਤੀ ਮੁਬਾਰਕਬ...
Ad Position 24
No active advertisement