ਅਬੋਹਰ, 15 ਜੁਲਾਈ (ਤੇਜਿੰਦਰ ਸਿੰਘ ਖ਼ਾਲਸਾ)-ਫ਼ਰਨੀਚਰ ਐਂਡ ਫ਼ਰਨੀਚਰ ਮੈਟੀਰੀਅਲ ਐਸੋਸੀਏਸ਼ਨ ਅਬੋਹਰ ਦੀ ਮੀਟਿੰਗ ਸੀਤੋ ਰੋਡ ’ਤੇ ਐਸੋਸੀਏਸ਼ਨ ਦੇ ਪ੍ਰਧਾਨ ਸ਼ੰਕਰ ਦਾਸ ਦੀ ਅਗਵਾਈ ਹੇਠ ਹੋਈ। ਮੀਟਿੰਗ ਦੌਰਾਨ ਫ਼ਰਨੀਚਰ ਕਾਰੋਬਾਰੀਆਂ ਦੇ ਹਿਤਾਂ ਦੀ ਰਾਖੀ, ਸੰਗਠਨ ਨੂੰ ਹੋਰ ਮਜ਼ਬੂਤ ਬਣਾਉਣ ਅਤੇ ਨਵੇਂ ਮੈਂਬਰਾਂ ਨੂੰ ਜੋੜਨ ਸੰਬੰਧੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਵਿਚ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਗਿਆ ਕਿ ਐਸੋਸੀਏਸ਼ਨ ਵਲੋਂ ਜਲਦ ਹੀ ਮੈਂਬਰਸ਼ਿਪ ਮੁਹਿੰਮ ਸ਼ੁਰੂ ਕੀਤੀ ਜਾਵੇਗੀ, ਜਿਸ ਰਾਹੀਂ ਵੱਧ ਤੋਂ ਵੱਧ ਫ਼ਰਨੀਚਰ ਕਾਰੋਬਾਰੀਆਂ ਨੂੰ ਸੰਗਠਨ ਨਾਲ ਜੋੜਿਆ ਜਾਵੇਗਾ। ਬੁਲਾਰਿਆਂ ਨੇ ਕਿਹਾ ਕਿ ਮਜ਼ਬੂਤ ਸੰਗਠਨ ਹੀ ਵਪਾਰੀਆਂ ਦੀਆਂ ਸਮੱਸਿਆਵਾਂ ਦੇ ਹੱਲ ਅਤੇ ਉਨ੍ਹਾਂ ਦੇ ਹੱਕਾਂ ਦੀ ਰਾਖੀ ਲਈ ਪ੍ਰਭਾਵਸ਼ਾਲੀ ਭੂਮਿਕਾ ਨਿਭਾ ਸਕਦਾ ਹੈ। ਇਸ ਮੌਕੇ ਸਕੱਤਰ ਗੌਰਵ ਬੁਲੰਦੀ, ਉਪ ਪ੍ਰਧਾਨ ਪ੍ਰਵੀਨ ਦਹੂਜਾ, ਦਲਜੀਤ ਸਿੰਘ ਨਾਗੀ, ਕੈਸ਼ੀਅਰ ਸੂਰਜ ਕੁਮਾਰ, ਕਾਨੂੰਨੀ ਸਲਾਹਕਾਰ ਐਡਵੋਕੇਟ ਚਾਂਦ ਕੁਮਾਰ, ਸਤਪਾਲ, ਰਾਮ ਸ਼ੰਕਰ, ਕੁਨਾਲ ਸਿੰਗਲਾ, ਦੇਵ ਗਰਗ, ਹਰਮੰਦਰ ਸਿੰਘ ਮਠਾੜੂ, ਪ੍ਰੀਤਪਾਲ ਸਿੰਘ, ਨਵੀਨ ਗਰਗ, ਸੰਜੇ ਗਰਗ, ਪਵਨੀਤ ਸਿੰਘ, ਰਣਜੀਤ ਸਿੰਘ ਰਾਜੂ ਸਮੇਤ ਹੋਰ ਮੈਂਬਰ ਵੀ ਹਾਜ਼ਰ ਸਨ।