12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਪਾਵਰਕਾਮ ਦੇ ਜੇ.ਈ ਨਾਲ ਜੁੜੇ ਚਿੱਟੇ ਦੇ ਸ਼ੱਕੀ ਮਾਮਲੇ ’ਚ ਆਇਆ ਨਵਾਂ ਮੋੜ

Ad Position 21
No active advertisement
ਅਜੀਤ ਡੈਸਕ 17-07-2026
ਮੰਡੀ ਅਰਨੀਵਾਲਾ,16 ਜੁਲਾਈ (ਨਿਸ਼ਾਨ ਸਿੰਘ ਮੋਹਲ਼ਾ)-ਪਾਵਰਕਾਮ ਦੀ ਸਬ ਡਿਵੀਜ਼ਨ ਅਰਨੀਵਾਲਾ ਵਿਖੇ ਤਾਇਨਾਤ ਜੇ.ਈ ਅਮਿੱਤ ਕੁਮਾਰ ਦੇ ਕੋਲੋਂ ਨਸ਼ੀਲਾ ਪਦਾਰਥ ਫੜੇ ਜਾਣ ਦੇ ਸ਼ੱਕੀ ਮਾਮਲੇ ਵਿਚ ਨਵਾਂ ਮੋੜ ਆ ਗਿਆ ਹੈ। ਇਸ ਮਾਮਲੇ ਵਿਚ ਕਥਿਤ ਦੋਸ਼ੀ ਵਲੋਂ ਪੁਲਿਸ ਦੀ ਸ਼ਮੂਲੀਅਤ ਹੋਣ ਦੇ ਦਿੱਤੇ ਬਿਆਨਾਂ ਮਗਰੋਂ ਫ਼ਾਜ਼ਿਲਕਾ ਦੀ ਮਾਨਯੋਗ ਅਦਾਲਤ ਵਲੋਂ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਇਸ ਦੀ ਜਾਂਚ ਕਰਨ ਦੇ ਦਿੱਤੇ ਹੁਕਮਾਂ ਬਾਅਦ ਜਲਾਲਾਬਾਦ ਦੇ ਡੀ.ਐੱਸ.ਪੀ ਗੁਰਸੇਵਕ ਸਿੰਘ ਬਰਾੜ ਨੂੰ ਮੁਕੱਦਮੇ ਵਿਚ ਨਾਮਜ਼ਦ ਕਰ ਲਿਆ ਗਿਆ ਹੈ। ਜੇ.ਈ ਅਮਿੱਤ ਕੁਮਾਰ ਤਿੰਨ ਜੂਨ ਨੂੰ ਆਪਣੀ ਕਾਰ ’ਤੇ ਸਵਾਰ ਹੋ ਕੇ ਮੰਡੀ ਰੋੜਾਂਵਾਲੀ ਤੋਂ ਅਰਨੀਵਾਲਾ ਨੂੰ ਡਿਊਟੀ ’ਤੇ ਆ ਰਿਹਾ ਸੀ ਤਾਂ ਰਸਤੇ ਵਿਚ ਗੰਗ ਕੈਨਾਲ ਦੇ ਕੰਢੇ ਉੱਪਰ ਲੱਗੇ ਨਲਕੇ ਤੋਂ ਆਪਣੀ ਕਾਰ ਵਿਚ ਰੱਖੇ ਵਾਟਰ ਕੂਲਰ ਵਿਚ ਪਾਣੀ ਭਰਨ ਲੱਗਾ ਤਾਂ ਅਚਾਨਕ ਤਿੰਨ ਅਣਪਛਾਤੇ ਵਿਅਕਤੀ ਸਵਿਫ਼ਟ ਕਾਰ ’ਤੇ ਆਏ ਅਤੇ ਆਪਣੇ ਆਪ ਨੂੰ ਪੁਲਿਸ ਮੁਲਾਜ਼ਮ ਦੱਸ ਕੇ ਉਨ੍ਹਾਂ ਨੇ ਉਸ ਤੋਂ ਪੁੱਛਗਿੱਛ ਕਰਨੀ ਸ਼ੁਰੂ ਕਰ ਦਿੱਤੀ। ਉਸ ਦੀ ਗੱਡੀ ਦੀ ਤਲਾਸ਼ੀ ਕੀਤੀ ਅਤੇ ਜਿਨ੍ਹਾਂ ਨੂੰ ਉਸ ਦੀ ਕਾਰ ਦੀ ਸੀਟ ਹੇਠੋਂ ਇਕ ਪੈਕਟ ਬਰਾਮਦ ਹੋਇਆ। ਜੇ.ਈ ਨੂੰ ਪੁਲਿਸ ਵਲੋਂ ਰੋੜਾ ਵਾਲੀ ਮੰਡੀ ਦੀ ਚੌਕੀ ਵਿਚ ਲਿਜਾਇਆ ਗਿਆ ਅਤੇ ਬਾਅਦ ਵਿਚ ਇਹ ਮਾਮਲਾ ਪਾਵਰ ਕਾਮ ਦੇ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਆਉਣ ’ਤੇ ਉੱਚ ਅਧਿਕਾਰੀ ਵੀ ਮੰਡੀ ਰੋੜਾਂਵਾਲੀ ਚੌਂਕੀ ਵਿਖੇ ਪੁੱਜੇ ਸਨ। ਜਿੱਥੇ ਉਨ੍ਹਾਂ ਨੇ ਮੁਲਾਜ਼ਮ ਜੇ.ਈ ਅਮਿੱਤ ਕੁਮਾਰ ਦੇ ਬੇਗੁਨਾਹ ਹੋਣ ਦੇ ਦੀ ਸਫ਼ਾਈ ਦਿੱਤੀ ਅਤੇ ਇਹ ਵੀ ਕਿਹਾ ਕਿ ਜੇ.ਈ ਦਾ ਡੋਪ ਟੈੱਸਟ ਕਰਵਾ ਲਿਆ ਜਾਵੇ। ਉਹ ਕਿਸੇ ਵੀ ਤਰ੍ਹਾਂ ਦਾ ਨਸ਼ਾ ਨਹੀਂ ਕਰਦਾ। ਅਖੀਰ ਵਿਚ ਜੇ.ਈ ਅਮਿੱਤ ਕੁਮਾਰ ਦੇ ਬਿਆਨਾਂ ’ਤੇ ਪੁਲਿਸ ਨੇ ਸੁਖਜਿੰਦਰ ਸਿੰਘ ਉਰਫ਼ ਸ਼ਮੀ ਪੁੱਤਰ ਬਲਦੇਵ ਸਿੰਘ ਵਾਸੀ ਚੱਕ ਰੋੜਾਂ ਵਾਲਾ ਉਰਫ਼ ਤੰਬੂ ਵਾਲਾ, ਸਾਗਰ ਪੁੱਤਰ ਚੰਦਰਪਾਲ, ਰਾਜਨ ਕੁਮਾਰ ਉਰਫ਼ ਨੰਨੂ ਪੁੱਤਰ ਸੁਰਿੰਦਰ ਕੁਮਾਰ ਵਾਸੀਆਂਨ ਮੰਡੀ ਰੋੜਾਂਵਾਲੀ ਨੂੰ ਸਾਜ਼ਿਸ਼ ਤਹਿਤ ਉਸ ਦੀ ਕਾਰ ਦੀ ਸੀਟ ਹੇਠਾਂ ਭੂਰੇ ਰੰਗ ਦੀ ਟੇਪ ਨਾਲ ਲਪੇਟ ਕੇ ਇਕ ਪੈਕਟ ਰੱਖਣ ਦੀ ਸਾਜ਼ਿਸ਼ ਵਿਚ ਪੁਲਿਸ ਥਾਣਾ ਅਰਨੀਵਾਲਾ ਵਿਚ ਮੁਕੱਦਮਾ ਨੰਬਰ 103 ਅਧੀਨ ਧਾਰਾ 212,61(2) ਬੀ ਐਨ ਐੱਸ ਅਤੇ 58(2) ਐਨ ਡੀ ਪੀ ਐੱਸ ਐਕਟ ਦਰਜ ਕੀਤਾ ਗਿਆ। ਪੁਲਿਸ ਵਲੋਂ ਇਸ ਮਾਮਲੇ ਵਿਚ ਦੋਸ਼ੀ ਨੂੰ ਜਦ 14 ਜੁਲਾਈ ਨੂੰ ਜੁਡੀਸ਼ੀਅਲ ਮਜਿਸਟਰੇਟ ਫ਼ਸਟ ਕਲਾਸ 2 ਫ਼ਾਜ਼ਿਲਕਾ ਰਵੀਤੇਸ਼ ਇੰਦਰਜੀਤ ਸਿੰਘ ਦੀ ਅਦਾਲਤ ਵਿਚ ਪੇਸ਼ ਕੀਤਾ ਤਾਂ ਕਥਿਤ ਦੋਸ਼ੀ ਵਲੋਂ ਮਾਨਯੋਗ ਅਦਾਲਤ ਵਿਚ ਬਿਆਨ ਦਿੱਤੇ ਕਿ ਇਸ ਵਿਚ ਡੀ.ਐੱਸ.ਪੀ ਜਲਾਲਾਬਾਦ ਵੀ ਸ਼ਾਮਿਲ ਹੈ, ਉਸ ਦੇ ਕਹਿਣ ਉੱਤੇ ਮੇਰੇ ਵਲੋਂ ਅਜਿਹਾ ਕੀਤਾ ਗਿਆ ਤਾਂ ਮਾਨਯੋਗ ਅਦਾਲਤ ਨੇ ਦੋਸ਼ੀ ਦਾ ਫ਼ੋਨ ਜੋ ਪੁਲਿਸ ਹਿਰਾਸਤ ਦੇ ਵਿਚ ਸੀ, ਉਸ ਨੂੰ ਮੰਗਵਾਇਆ ਗਿਆ ਅਤੇ ਉਸ ਦੀ ਵਸ ਕਾਲਿੰਗ ਅਤੇ ਚੈੱਕ ਕੀਤੀ ਗਈ। ਜਿਸ ਵਿਚ ਡੀ.ਐੱਸ.ਪੀ ਜਲਾਲਾਬਾਦ ਨਾਲ ਵਸ ਕਾਲਿੰਗ ਅਤੇ ਚੈਟ ਸਾਹਮਣੇ ਆਈ ਤਾਂ ਮਾਨਯੋਗ ਅਦਾਲਤ ਵਲੋਂ ਇਸ ਸਬੰਧੀ ਪੰਜਾਬ ਪੁਲਿਸ ਦੇ ਡੀ.ਜੀ.ਪੀ ਅਤੇ ਐੱਸ.ਐੱਸ.ਪੀ ਫ਼ਾਜ਼ਿਲਕਾ ਨੂੰ ਤੁਰੰਤ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਅਤੇ ਇਸ ਮਾਮਲੇ ਨਾਲ ਜੁੜੇ ਹੋਏ ਸਾਰੇ ਤੱਥਾਂ ਨੂੰ ਸੰਭਾਲ ਕੇ ਰੱਖਣ ਅਤੇ ਕਿਸੇ ਵੀ ਤਰ੍ਹਾਂ ਦੀ ਛੇੜਛਾੜ ਨਾ ਕਰਨ ਬਾਰੇ ਵੀ ਹਦਾਇਤ ਕੀਤੀ ਗਈ। ਹੁਣ ਇਸ ਮਾਮਲੇ ਦੇ ਵਿਚ ਫ਼ਾਜ਼ਿਲਕਾ ਪੁਲਿਸ ਵਲੋਂ ਡੀ.ਐੱਸ.ਪੀ ਜਲਾਲਾਬਾਦ ਨੂੰ ਵੀ ਨਾਮਜ਼ਦ ਕਰ ਲਿਆ ਗਿਆ ਹੈ। ਇਸ ਮਾਮਲੇ ਵਿਚ ਡੀ.ਐੱਸ.ਪੀ ਦੇ ਨਾਮਜ਼ਦ ਹੋਣ ਮਗਰੋਂ ਇਕ ਚਰਚਾ ਛਿੜ ਗਈ ਹੈ। ਜਿਸ ਵਿਚ ਇਹ ਸਵਾਲ ਉੱਠਣ ਲੱਗ ਪਏ ਹਨ ਕਿ ਪੁਲਿਸ ਦੀ ਸਰਪ੍ਰਸਤੀ ਹੇਠ ਅਜਿਹਾ ਨੈੱਟਵਰਕ ਚੱਲ ਰਿਹਾ ਸੀ, ਜੋ ਭੋਲੇ ਭਾਲੇ ਲੋਕਾਂ ਨੂੰ ਝੂਠੇ ਕੇਸਾਂ ਵਿਚ ਫਸਾ ਕੇ ਉਨ੍ਹਾਂ ਦੀ ਅਕਸ ਖ਼ਰਾਬ ਕਰਨ ਦੇ ਬਹਾਨੇ ਮੋਟੀਆਂ ਰਕਮਾਂ ਵਸੂਲ ਕਰ ਰਿਹਾ ਸੀ।
Ad Position 22
No active advertisement
ਪਿਛਲੀ ਖ਼ਬਰ ‘ਸਪੈਸ਼ਲ ਇੰਟੈਂਸਿਵ ਰਿਵੀਜ਼ਨ-2026 ਤਹਿਤ ਸਵੀਪ ਟੀਮ ਪਹੁੰਚੀ ਬਿਰਧ ਆਸ਼ਰਮ ਤੇ ਥਾਣੇ ਅਗਲੀ ਖ਼ਬਰ ਡੀ.ਐੱਸ.ਪੀ ਵਰਗੇ ਵੱਡੇ ਪੁਲਿਸ ਅਧਿਕਾਰੀ ਦੇ ਨਸ਼ਾ ਸਪਲਾਈ ਕਰਨ ਵਾਲਿਆਂ ਨਾਲ ਸੰਬੰਧਾਂ ਨੇ ਸਰਕਾਰ ਨੂੰ ਲਿਆਂਦਾ ਕਟਹਿਰੇ ਵਿਚ...
Ad Position 24