08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਲੀਗਲ ਏਡ ਦੇ ਵਿਰੋਧ ’ਚ ਵਕੀਲਾਂ ਦਾ ਸੰਘਰਸ਼ ਹੋਇਆ ਹੋਰ ਤੇਜ਼

Ad Position 21
No active advertisement
ਅਜੀਤ ਡੈਸਕ 18-07-2026
ਅਬੋਹਰ, 17 ਜੁਲਾਈ (ਤੇਜਿੰਦਰ ਸਿੰਘ ਖ਼ਾਲਸਾ)-ਪੰਜਾਬ ਭਰ ਵਿਚ ਲੀਗਲ ਏਡ ਪ੍ਰਣਾਲੀ ਦੇ ਵਿਰੋਧ ਵਿਚ ਚੱਲ ਰਹੇ ਵਕੀਲਾਂ ਦੇ ਸੰਘਰਸ਼ ਨੂੰ ਹੋਰ ਤੇਜ਼ ਕਰਦਿਆਂ ਸੰਘਰਸ਼ ਕਮੇਟੀ ਦੇ ਸੱਦੇ ਤਹਿਤ ਬਾਰ ਐਸੋਸੀਏਸ਼ਨ ਅਬੋਹਰ ਨੇ ਸਨਿਚਰਵਾਰ ਨੂੰ ਹੋਣ ਵਾਲੀ ਕੌਮੀ ਲੋਕ ਅਦਾਲਤ ਦਾ ਮੁਕੰਮਲ ਬਾਈਕਾਟ ਕਰਨ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਵਕੀਲਾਂ ਨੇ ਫ਼ੈਸਲਾ ਕੀਤਾ ਹੈ ਕਿ ਉਹ ਰੁਟੀਨ ਕੇਸਾਂ ਦੀ ਸੁਣਵਾਈ ਲਈ ਵੀ ਅਦਾਲਤਾਂ ਵਿਚ ਪੇਸ਼ ਨਹੀਂ ਹੋਣਗੇ। ਬਾਰ ਐਸੋਸੀਏਸ਼ਨ ਦੀ ਜਨਰਲ ਹਾਊਸ ਮੀਟਿੰਗ ਵਿਚ ਸਰਬਸੰਮਤੀ ਨਾਲ ਲਏ ਗਏ ਫ਼ੈਸਲੇ ਬਾਰੇ ਜਾਣਕਾਰੀ ਦਿੰਦਿਆਂ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਪ੍ਰਕਾਸ਼ ਸਿੰਘ ਬਰਾੜ, ਸਕੱਤਰ ਅੰਮ੍ਰਿਤ ਸਿੰਘ ਤਿੰਨਾ, ਜੁਆਇੰਟ ਸਕੱਤਰ ਅਨੁੱਜ ਚੌਧਰੀ ਅਤੇ ਕੈਸ਼ੀਅਰ ਪਵਨ ਕੁਮਾਰ ਨੇ ਕਿਹਾ ਕਿ ਪੰਜਾਬ ਦੀਆਂ ਸਮੂਹ ਬਾਰ ਐਸੋਸੀਏਸ਼ਨਾਂ ਵਲੋਂ ਸਾਂਝੇ ਤੌਰ ’ਤੇ ਲੀਗਲ ਏਡ ਪ੍ਰਣਾਲੀ ਦੇ ਵਿਰੋਧ ਵਿਚ ਸੰਘਰਸ਼ ਕੀਤਾ ਜਾ ਰਿਹਾ ਹੈ ਅਤੇ ਅਬੋਹਰ ਬਾਰ ਵੀ ਇਸ ਸੰਘਰਸ਼ ਵਿਚ ਪੂਰੀ ਤਰ੍ਹਾਂ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਜਦ ਤੱਕ ਵਕੀਲਾਂ ਦੀਆਂ ਮੰਗਾਂ ਸਵੀਕਾਰ ਨਹੀਂ ਕੀਤੀਆਂ ਜਾਂਦੀਆਂ ਤਦ ਤੱਕ ਸੰਘਰਸ਼ ਜਾਰੀ ਰਹੇਗਾ। ਐਡਵੋਕੇਟ ਬਰਾੜ ਨੇ ਮਾਨਯੋਗ ਹਾਈਕੋਰਟ ਦੇ ਚੀਫ਼ ਜਸਟਿਸ, ਸੁਪਰੀਮ ਕੋਰਟ ਦੇ ਚੀਫ਼ ਜਸਟਿਸ, ਬਾਰ ਕੌਂਸਲ ਦੇ ਮੈਂਬਰਾਂ ਸਣੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਵਕੀਲਾਂ ਦੀਆਂ ਜਾਇਜ਼ ਮੰਗਾਂ ’ਤੇ ਗੰਭੀਰਤਾ ਨਾਲ ਵਿਚਾਰ ਕਰਕੇ ਜਲਦੀ ਹੱਲ ਕੱਢਿਆ ਜਾਵੇ ਤਾਂ ਜੋ ਅਦਾਲਤੀ ਕੰਮਕਾਜ ਮੁੜ ਆਮ ਵਾਂਗ ਚੱਲ ਸਕੇ। ਇਸ ਮੌਕੇ ਸੰਦੀਪ ਬਜਾਜ, ਦਿਲਪ੍ਰੀਤ ਬਿਸ਼ਨੋਈ, ਕੰਵਰ ਸੈਨ, ਸ਼੍ਰਵਣ ਕੁਮਾਰ, ਦੀਪਕ ਖੁਰਾਨਾ, ਮਨਦੀਪ ਸਿੰਘ, ਅਜੈ ਰਿਣਵਾ, ਮੰਥਨ ਰਿਣਵਾ, ਅਨੰਤਬੀਰ ਹੇਅਰ, ਸ਼ੰਤਅਮ ਨਿਓਲ, ਗੋਬਿੰਦ ਲਾਲ ਟੁਟੇਜਾ, ਗੁਰਸੇਵਕ ਸਿੰਘ ਸਿੱਧੂ, ਨਵੀਨ ਵਾਟਸ, ਪ੍ਰਿੰਸ ਰਾਸਰਾਨੀਆ, ਸੁਨੀਲ ਕੰਬੋਜ, ਗੋਕਲ ਮਿੱਢਾ, ਆਤਮਾ ਰਾਮ, ਬੰਸੀ ਲਾਲ, ਰਮੇਸ਼ ਸ਼ਰਮਾ, ਗੌਤਮ ਕਪੂਰ, ਦਿਨੇਸ਼ ਰਾਜੋਰਾ, ਰਾਮਪਾਲ ਮੇਘ, ਗੌਰਵ ਬਜਾਜ, ਸੰਦੀਪ ਚਾਵਲਾ, ਗਗਨ ਕੰਬੋਜ, ਰਮੇਸ਼ ਸ਼ਰਮਾ, ਪ੍ਰਭਜੋਤ ਸਿੰਘ ਕਾਲੜਾ, ਜਸਕਰਨ ਸਿੰਘ ਬਰਾੜ, ਰਮੇਸ਼ ਸ਼ਰਮਾ, ਰਵੀ ਕੁਮਾਰ, ਰਾਘਵ ਪਾਹੂਜਾ ਸਮੇਤ ਵੱਡੀ ਗਿਣਤੀ ਵਿਚ ਵਕੀਲ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮਾਰਕੀਟ ਕਮੇਟੀ ਦੇ ਨਵ-ਨਿਯੁਕਤ ਚੇਅਰਮੈਨ ਰਜਿੰਦਰ ਕੰਬੋਜ ਦਾ ਤਹਿਸੀਲ ਕੰਪਲੈਕਸ ਵਿਚ ਹੋਇਆ ਨਿੱਘਾ ਸਵਾਗਤ ਅਗਲੀ ਖ਼ਬਰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਲੋਂ ਡੀ.ਸੀ ਦਫ਼ਤਰ ਅੱਗੇ ਰੋਸ ਰੈਲੀ
Ad Position 24