09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਅਬੋਹਰ ਦੇ ਨਿਸ਼ਾਨੇਬਾਜ਼ਾਂ ਨੇ 61ਵੀਂ ਪੰਜਾਬ ਸਟੇਟ ਸ਼ੂਟਿੰਗ ਚੈਂਪੀਅਨਸ਼ਿਪ ’ਚ ਜਿੱਤੇ ਕਈ ਤਗਮੇ

Ad Position 21
No active advertisement
ਅਜੀਤ ਡੈਸਕ 18-07-2026
ਅਬੋਹਰ, 17 ਜੁਲਾਈ (ਤੇਜਿੰਦਰ ਸਿੰਘ ਖ਼ਾਲਸਾ)-ਮੋਹਾਲੀ ਦੇ ਫ਼ੇਜ਼ 6 ਸਥਿਤ ਸ਼ੂਟਿੰਗ ਰੇਂਜ ’ਚ ਹੋਈ 61ਵੀਂ ਪੰਜਾਬ ਸਟੇਟ ਸ਼ੂਟਿੰਗ ਚੈਂਪੀਅਨਸ਼ਿਪ ਵਿਚ ਅਬੋਹਰ ਦੀ 10 ਐਕਸ ਸਪੋਰਟਸ ਸ਼ੂਟਿੰਗ ਰੇਂਜ ਦੇ ਨਿਸ਼ਾਨੇਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਈ ਤਗਮੇ ਜਿੱਤ ਕੇ ਅਬੋਹਰ ਅਤੇ ਫ਼ਾਜ਼ਿਲਕਾ ਜ਼ਿਲ੍ਹੇ ਦਾ ਨਾਂਅ ਰੌਸ਼ਨ ਕੀਤਾ ਹੈ। ਮਿਲੀ ਜਾਣਕਾਰੀ ਅਨੁਸਾਰ 10 ਮੀਟਰ ਏਅਰ ਰਾਈਫ਼ਲ ਮੁਕਾਬਲਿਆਂ ’ਚ ਸਥਾਨਕ ਏਕਤਾ ਕਾਲੋਨੀ ਵਾਸੀ ਸੁਨੀਲ ਸਾਰਸਵਤ ਦੀ ਹੋਣਹਾਰ ਧੀ ਤਿਥੀ ਸਾਰਸਵਤ ਨੇ ਇਕ ਸੋਨ ਅਤੇ ਦੋ ਕਾਂਸੀ ਦੇ ਤਗਮੇ ਜਿੱਤੇ ਹਨ। ਇਸ ਤੋਂ ਇਲਾਵਾ ਰਿਸ਼ਾ ਅਤੇ ਪ੍ਰਿਯਾਂਸ਼ੀ ਨੇ ਸੋਨੇ ਦੇ ਤਗਮੇ, ਮਾਰੀਸ਼ਾ ਅਤੇ ਸੁਹਿਰਦ ਨੇ ਚਾਂਦੀ ਦੇ ਤਗਮੇ ਜਦ ਕਿ ਗੁਰਫ਼ਤਿਹ, ਜਸ਼ਨਵੀਰ ਗੋਇਲ ਅਤੇ ਅਰਸ਼ ਗੋਦਾਰਾ ਨੇ ਕਾਂਸੀ ਦੇ ਤਗਮੇ ਹਾਸਿਲ ਕੀਤੇ ਹਨ। 25 ਮੀਟਰ ਸਪੋਰਟਸ ਪਿਸਟਲ ’ਚ ਨਾਜ਼ੁਕ ਨੇ ਕਾਂਸੀ ਦਾ ਤਗਮਾ ਜਿੱਤਿਆ ਜਦ ਕਿ 10 ਮੀਟਰ ਏਅਰ ਪਿਸਟਲ ਵਿਚ ਮੋਹਿਤ, ਅਮਨਪ੍ਰੀਤ, ਕੁਲਰਾਜ ਅਤੇ ਕਰਨ ਸ਼ਰਮਾ ਨੇ ਚਾਂਦੀ ਦੇ ਤਗਮੇ ਆਪਣੇ ਨਾਂਅ ਕੀਤੇ। ਇਸ ਤੋਂ ਇਲਾਵਾ 10 ਐਕਸ ਸਪੋਰਟਸ ਸ਼ੂਟਿੰਗ ਰੇਂਜ ਅਬੋਹਰ ਲਈ ਇਹ ਮਾਣ ਵਾਲੀ ਗੱਲ ਰਹੀ ਕਿ ਵੱਡੀ ਗਿਣਤੀ ਵਿਚ ਨਿਸ਼ਾਨੇਬਾਜ਼ਾਂ ਨੇ ਪ੍ਰੀ-ਨੈਸ਼ਨਲ ਸ਼ੂਟਿੰਗ ਚੈਂਪੀਅਨਸ਼ਿਪ ਲਈ ਕੁਆਲੀਫ਼ਾਈ ਕੀਤਾ, ਜੋ ਰੇਂਜ ਦੀ ਉੱਚ ਪੱਧਰੀ ਕੋਚਿੰਗ ਅਤੇ ਖਿਡਾਰੀਆਂ ਦੀ ਲਗਾਤਾਰ ਮਿਹਨਤ ਦਾ ਪ੍ਰਮਾਣ ਹੈ। ਇਸ ਮੌਕੇ ਕੋਚ ਨਵਜੋਤ ਕੌਰ ਨੇ ਕਿਹਾ ਕਿ ਸਾਡੇ ਖਿਡਾਰੀਆਂ ਨੇ ਇਕ ਵਾਰ ਫਿਰ ਸਾਬਤ ਕੀਤਾ ਹੈ ਕਿ ਮਿਹਨਤ, ਅਨੁਸ਼ਾਸਨ ਅਤੇ ਸਹੀ ਮਾਰਗਦਰਸ਼ਨ ਨਾਲ ਹਰ ਟੀਚਾ ਹਾਸਿਲ ਕੀਤਾ ਜਾ ਸਕਦਾ ਹੈ। ਰੇਂਜ ਦੇ ਡਾਇਰੈਕਟਰ ਸਤਨਾਮ ਸਿੰਘ ਨੇ ਕਿਹਾ ਕਿ 10 ਐਕਸ ਸਪੋਰਟਸ ਸ਼ੂਟਿੰਗ ਰੇਂਜ ਵਿਖੇ ਖਿਡਾਰੀਆਂ ਨੂੰ ਆਧੁਨਿਕ ਸਹੂਲਤਾਂ ਅਤੇ ਉੱਚ ਪੱਧਰੀ ਸਿਖਲਾਈ ਪ੍ਰਦਾਨ ਕੀਤੀ ਜਾ ਰਹੀ ਹੈ। ਸਾਡੇ ਨਿਸ਼ਾਨੇਬਾਜ਼ਾਂ ਦੀ ਇਹ ਸਫਲਤਾ ਇਸ ਗੱਲ ਦਾ ਸਬੂਤ ਹੈ ਕਿ ਸਹੀ ਮਿਹਨਤ ਅਤੇ ਸਮਰਪਣ ਨਾਲ ਵੱਡੀਆਂ ਉਪਲਬਧੀਆਂ ਹਾਸਿਲ ਕੀਤੀਆਂ ਜਾ ਸਕਦੀਆਂ ਹਨ । ਜ਼ਿਕਰਯੋਗ ਹੈ ਕਿ 10 ਐਕਸ ਸਪੋਰਟਸ ਸ਼ੂਟਿੰਗ ਰੇਂਜ ਅਬੋਹਰ ਤੋਂ ਪਹਿਲਾਂ ਵੀ ਕਈ ਨਿਸ਼ਾਨੇਬਾਜ਼ ਪੰਜਾਬ ਅਤੇ ਰਾਸ਼ਟਰੀ ਪੱਧਰ ਦੀਆਂ ਸ਼ੂਟਿੰਗ ਚੈਂਪੀਅਨਸ਼ਿਪਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਤਗਮੇ ਜਿੱਤ ਚੁੱਕੇ ਹਨ।
Ad Position 22
No active advertisement
ਪਿਛਲੀ ਖ਼ਬਰ ਐਡਵੋਕੇਟ ਢੀਂਗਾਵਾਲੀ ਵਲੋਂ ਐੱਸ.ਐੱਸ.ਪੀ ਫ਼ਾਜ਼ਿਲਕਾ ਤੋਂ ਕਿਸਾਨ ਆਗੂਆਂ ’ਤੇ ਦਰਜ ਮੁਕੱਦਮੇ ਰੱਦ ਕਰਨ ਦੀ ਮੰਗ ਅਗਲੀ ਖ਼ਬਰ ਭੇਦਭਰੇ ਹਾਲਾਤ ’ਚ ਨੌਜਵਾਨ ਦੀ ਮੌਤ, ਝਾੜੀਆਂ ’ਚੋਂ ਮਿਲੀ ਲਾਸ਼
Ad Position 24