09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਐਡਵੋਕੇਟ ਢੀਂਗਾਵਾਲੀ ਵਲੋਂ ਐੱਸ.ਐੱਸ.ਪੀ ਫ਼ਾਜ਼ਿਲਕਾ ਤੋਂ ਕਿਸਾਨ ਆਗੂਆਂ ’ਤੇ ਦਰਜ ਮੁਕੱਦਮੇ ਰੱਦ ਕਰਨ ਦੀ ਮੰਗ

Ad Position 21
No active advertisement
ਅਜੀਤ ਡੈਸਕ 18-07-2026
ਅਬੋਹਰ, 17 ਜੁਲਾਈ (ਤੇਜਿੰਦਰ ਸਿੰਘ ਖ਼ਾਲਸਾ)-ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ 2 ਕਿਸਾਨ ਆਗੂਆਂ ’ਤੇ ਦਰਜ ਪਰਚੇ ਦਾ ਮਾਮਲਾ ਭਖਦਾ ਨਜ਼ਰ ਆ ਰਿਹਾ ਹੈ। ਕਿਸਾਨ ਆਗੂਆਂ ਦੇ ਹੱਕ ਵਿਚ ਇਲਾਕੇ ਦੇ ਨਾਮਵਰ ਭਾਜਪਾ ਆਗੂ ਅਤੇ ਸਰਪੰਚ ਯੂਨੀਅਨ ਬਲਾਕ ਬੱਲੂਆਣਾ ਦੇ ਸਾਬਕਾ ਪ੍ਰਧਾਨ ਸੁਸ਼ੀਲ ਸਿਆਗ ਢੀਂਗਾਵਾਲੀ ਨੇ ਨਾਇਬ ਤਹਿਸੀਲਦਾਰ ਖੂਈਆਂ ਸਰਵਰ ਦੀ ਸ਼ਿਕਾਇਤ ’ਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕਿਸਾਨ ਆਗੂਆਂ ਉੱਤੇ ਦਰਜ ਕਾਰਵਾਈ ਗਈ ਐੱਫ.ਆਈ.ਆਰ.ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਸਿਆਗ ਨੇ ਕਿਹਾ ਕਿ ਅਬੋਹਰ ਬੱਲੂਆਣਾ ਇਲਾਕੇ ਨਾਲ ਸਬੰਧਿਤ ਜ਼ਿਲ੍ਹਾ ਫ਼ਾਜ਼ਿਲਕਾ ਬੀ.ਕੇ.ਯੂ. ਰਾਜੇਵਾਲ ਇਕਾਈ ਦੇ ਪ੍ਰਧਾਨ ਸੁਖਮੰਦਰ ਸਿੰਘ ਸੁੱਖ ਅਤੇ ਜਨਰਲ ਸਕੱਤਰ ਰਾਏ ਸਿੱਖ ਬਿਰਾਦਰੀ ਨਾਲ ਸਬੰਧਿਤ ਦਰਸ਼ਨ ਸਿੰਘ ਕਰਨਵਾਲ ਆਪਣੇ ਪਰਿਵਾਰ ਦੇ ਮ੍ਰਿਤਕ ਮੈਂਬਰ ਦੇ ਇੰਤਕਾਲ ਨੂੰ ਲੈ ਕੇ ਨਾਇਬ ਤਹਿਸੀਲਦਾਰ ਖੂਈਆਂ ਸਰਵਰ ਕੋਲ ਗਏ ਸਨ, ਪਰ ਨਾਇਬ ਤਹਿਸੀਲਦਾਰ ਨੇ ਦਲਿਤ ਪਰਿਵਾਰ ਦੀ ਜਾਇਜ਼ ਗੱਲ ਸੁਣਨ ਦੀ ਬਜਾਏ ਬਿਨੈਕਾਰ ਦੇ ਸਾਹਮਣੇ ਹੀ ਦਰਜ ਇੰਤਕਾਲ ’ਤੇ ਕਾਂਟਾ ਮਾਰ ਦਿੱਤਾ। ਜਿਸ ਦਾ ਕਿਸਾਨ ਆਗੂਆਂ ਨੇ ਨਾਇਬ ਤਹਿਸੀਲਦਾਰ ਤੋਂ ਕਾਰਨ ਜਾਣਨਾ ਚਾਹਿਆ, ਪਰ ਨਾਇਬ ਤਹਿਸੀਲਦਾਰ ਨੇ ਪ੍ਰਾਰਥੀ ਨੂੰ ਕੋਈ ਸੰਤੋਸ਼ਜਨਕ ਜਵਾਬ ਦੇਣ ਦੀ ਬਜਾਏ ਦਲਿਤ ਪਰਿਵਾਰ ਅਤੇ ਕਿਸਾਨ ਆਗੂਆਂ ਦੀ ਆਵਾਜ਼ ਨੂੰ ਦਬਾਉਣ ਲਈ ਦੋਵਾਂ ਕਿਸਾਨ ਆਗੂਆਂ ’ਤੇ ਮੁਕੱਦਮਾ ਦਰਜ ਕਰਵਾ ਦਿੱਤਾ, ਜੋ ਕਿ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਹੈ । ਸਿਆਗ ਨੇ ਜ਼ਿਲ੍ਹਾ ਫ਼ਾਜ਼ਿਲਕਾ ਦੇ ਸਿਵਲ ਪ੍ਰਸ਼ਾਸਨ ਤੋਂ ਵੀ ਮੰਗ ਕੀਤੀ ਕਿ ਪਿੰਡ ਗਿੱਦੜਾਂ ਵਾਲੀ ਦੇ ਦਲਿਤ ਪਰਿਵਾਰ ਦੇ ਮ੍ਰਿਤਕ ਦੀ ਜ਼ਮੀਨ ਦਾ ਇੰਤਕਾਲ ਮਨਜ਼ੂਰ ਕਰਕੇ ਪਰਿਵਾਰ ਨੂੰ ਇਨਸਾਫ਼ ਦਿੱਤਾ ਜਾਵੇ ਅਤੇ ਜਾਇਜ਼ ਪ੍ਰਸ਼ਾਸਨਿਕ ਕੰਮਾਂ ਵਿਚ ਜਨਤਾ ਦੀ ਖ਼ੱਜਲ-ਖ਼ੁਆਰੀ ਨਹੀਂ ਹੋਣੀ ਚਾਹੀਦੀ ਤਾਂ ਕਿ ਭਵਿੱਖ ਵਿਚ ਅਜਿਹੀ ਸਥਿਤੀ ਨਾ ਬਣੇ।
Ad Position 22
No active advertisement
ਪਿਛਲੀ ਖ਼ਬਰ ਸਰਪੰਚ ਪਰਮਜੀਤ ਕੌਰ ਸੈਣੀ ਨੇ ਪਿੰਡ ਦੇ ਪੰਚਾਇਤ ਘਰ ’ਚ ਕਰਵਾਇਆ ਆਮ ਇਜਲਾਸ ਅਗਲੀ ਖ਼ਬਰ ਅਬੋਹਰ ਦੇ ਨਿਸ਼ਾਨੇਬਾਜ਼ਾਂ ਨੇ 61ਵੀਂ ਪੰਜਾਬ ਸਟੇਟ ਸ਼ੂਟਿੰਗ ਚੈਂਪੀਅਨਸ਼ਿਪ ’ਚ ਜਿੱਤੇ ਕਈ ਤਗਮੇ
Ad Position 24