07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਐਲ.ਏ.ਡੀ.ਸੀ. ਸਿਸਟਮ ਖ਼ਿਲਾਫ਼ ਜਲਾਲਾਬਾਦ ਦੇ ਵਕੀਲਾਂ ਦੀ ਲੜੀਵਾਰ ਭੁੱਖ ਹੜਤਾਲ ਦੂਜੇ ਦਿਨ ਵੀ ਜਾਰੀ

Ad Position 21
No active advertisement
ਅਜੀਤ ਡੈਸਕ 23-07-2026
ਜਲਾਲਾਬਾਦ, 22 ਜੁਲਾਈ (ਕਰਨ ਚੁਚਰਾ)-ਐੱਲ.ਏ.ਡੀ.ਸੀ.ਪਾਲਿਸੀ ਦੇ ਵਿਰੋਧ ਵਿਚ ਬਾਰ ਐਸੋਸੀਏਸ਼ਨ ਜਲਾਲਾਬਾਦ ਵਲੋਂ ਸ਼ੁਰੂ ਕੀਤੀ ਗਈ ਲੜੀਵਾਰ ਭੁੱਖ ਹੜਤਾਲ ਅੱਜ ਦੂਜੇ ਦਿਨ ਵੀ ਜਾਰੀ ਰਹੀ। ਭੁੱਖ ਹੜਤਾਲ ’ਤੇ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਅਸ਼ੋਕ ਕੰਬੋਜ, ਸਾਬਕਾ ਪ੍ਰਧਾਨ ਐਡਵੋਕੇਟ ਰੋਹਿਤ ਦਹੂਜਾ, ਐਡਵੋਕੇਟ ਮੁਖ਼ਤਿਆਰ ਸਿੰਘ, ਐਡਵੋਕੇਟ ਰੋਹਿਤ ਧੂੜੀਆ ਅਤੇ ਐਡਵੋਕੇਟ ਸੂਰਜ ਕਾਠਪਾਲ ਬੈਠੇ। ਇਸ ਮੌਕੇ ਬਾਰ ਪ੍ਰਧਾਨ ਐਡਵੋਕੇਟ ਅਸ਼ੋਕ ਕੰਬੋਜ ਨੇ ਕਿਹਾ ਕਿ ਐਲ.ਏ.ਡੀ.ਸੀ.ਸਿਸਟਮ ਨਾਲ ਵਕੀਲ ਭਾਈਚਾਰੇ ਦੇ ਹਿਤ ਬੁਰੇ ਤਰੀਕੇ ਨਾਲ ਪ੍ਰਭਾਵਿਤ ਹੋ ਰਹੇ ਹਨ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜਦੋਂ ਤੱਕ ਸਰਕਾਰ ਇਸ ਸਿਸਟਮ ਨੂੰ ਰੱਦ ਨਹੀਂ ਕਰਦੀ, ਵਕੀਲਾਂ ਦਾ ਸੰਘਰਸ਼ ਲਗਾਤਾਰ ਜਾਰੀ ਰਹੇਗਾ ਅਤੇ ਮੰਗਾਂ ਨਾ ਮੰਨੇ ਜਾਣ ’ਤੇ ਇਸ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਵੱਡੀ ਗਿਣਤੀ ਵਿਚ ਵਕੀਲਾਂ ਨੇ ਧਰਨੇ ’ਚ ਸ਼ਮੂਲੀਅਤ ਕਰਕੇ ਹੜਤਾਲੀ ਵਕੀਲਾਂ ਨੂੰ ਆਪਣਾ ਸਮਰਥਨ ਦਿੱਤਾ।
Ad Position 22
No active advertisement
ਪਿਛਲੀ ਖ਼ਬਰ ਰਾਣਾ ਪਿੰਡ ਮੇਰਾ ਪਰਿਵਾਰ, ਤੁਹਾਡੀ ਸੇਵਾ ਲਈ ਹਰ ਸਮੇਂ ਹਾਜ਼ਰ ਹਾਂ-ਕਰਨ ਗਿਲਹੋਤਰਾ ਸ੍ਰੀ ਬਾਬਾ ਖ਼ੈਜੀ ਵਾਲਾ ਪੀਰ ਜੀ ਦੇ ਸ... ਅਗਲੀ ਖ਼ਬਰ ਜ਼ਮੀਨੀ ਵਿਵਾਦ ਨੂੰ ਲੈ ਕੇ ਦਿਓਰ-ਭਾਬੀ ਦਾ ਕਤਲ * ਦੋਸ਼ੀਆਂ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਲਾਸ਼ਾਂ ਫਲਾਈ ਓਵਰ ’ਤੇ ਰੱਖ ਕੀਤਾ...
Ad Position 24