07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਬਾਰ ਐਸੋਸੀਏਸ਼ਨ ਦੀ ਹੜਤਾਲ ਤੀਜੇ ਦਿਨ ਵੀ ਜਾਰੀ, ਅਦਾਲਤੀ ਕੰਮਕਾਜ ਹੋਇਆ ਪ੍ਰਭਾਵਿਤ

Ad Position 21
No active advertisement
ਅਜੀਤ ਡੈਸਕ 23-07-2026
ਫ਼ਾਜ਼ਿਲਕਾ, 22 ਜੁਲਾਈ (ਦਵਿੰਦਰ ਪਾਲ ਸਿੰਘ)-ਪੰਜਾਬ ਵਿਚ ਲੀਗਲ ਏਡ ਡਿਫੈਂਸ ਕੌਂਸਲ ਪ੍ਰਣਾਲੀ ਦੇ ਵਿਰੋਧ ਵਿਚ ਜ਼ਿਲ੍ਹਾ ਬਾਰ ਐਸੋਸੀਏਸ਼ਨ ਫ਼ਾਜ਼ਿਲਕਾ ਵਲੋਂ ਸ਼ੁਰੂ ਕੀਤਾ ਗਿਆ ਅੰਦੋਲਨ ਤੀਜੇ ਦਿਨ ਵੀ ਜਾਰੀ ਰਿਹਾ। ਪੰਜਾਬ ਸੰਯੁਕਤ ਸੰਘਰਸ਼ ਕਮੇਟੀ ਦੇ ਸੱਦੇ ’ਤੇ ਵਕੀਲਾਂ ਨੇ ਬੁੱਧਵਾਰ ਨੂੰ ਵੀ ‘ਨੋ ਵਰਕ’ ਦਾ ਪਾਲਨ ਕਰਦਿਆਂ ਅਦਾਲਤੀ ਕੰਮਕਾਜ ਤੋਂ ਦੂਰੀ ਬਣਾਈ ਰੱਖੀ, ਜਿਸ ਕਾਰਨ ਅਦਾਲਤਾਂ ਵਿਚ ਕੇਸਾਂ ਦੀ ਸੁਣਵਾਈ ਪ੍ਰਭਾਵਿਤ ਹੋਈ। ਸੰਘਰਸ਼ ਨੂੰ ਅੱਗੇ ਵਧਾਉਂਦਿਆਂ ਬਾਰ ਐਸੋਸੀਏਸ਼ਨ ਦੇ ਸੱਤ ਵਕੀਲਾਂ ਕਾਮੇਸ਼ਵਰ ਗੁੰਬਰ, ਜੈ ਪਾਲ ਸੁਥਾਰ, ਦਿਨੇਸ਼ ਕੁਮਾਰ, ਭਾਰਤ ਸਵਨਾ, ਗੁਰਜੀਤ ਸਿੰਘ ਸੰਧੂ, ਮੰਗਾ ਸਿੰਘ ਅਤੇ ਗੁਰਦੇਵ ਸਿੰਘ ਕਟਾਰਾ ਨੇ ਸੰਕੇਤਕ ਭੁੱਖ ਹੜਤਾਲ ਕੀਤੀ। ਬਾਰ ਐਸੋਸੀਏਸ਼ਨ ਦੇ ਸਕੱਤਰ ਮਹਾਵੀਰ ਭਾਟੀਵਾਲ ਨੇ ਕਿਹਾ ਕਿ ਐਲ.ਏ.ਡੀ.ਸੀ ਸਿਸਟਮ ਵਕਾਲਤ ਦੇ ਪੇਸ਼ੇ ਦੀ ਆਜ਼ਾਦੀ ਅਤੇ ਵਕੀਲਾਂ ਦੇ ਹਿਤਾਂ ਲਈ ਵੱਡੀ ਚੁਨੌਤੀ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜਦੋਂ ਤੱਕ ਸੰਯੁਕਤ ਕਮੇਟੀ ਵਲੋਂ ਅਗਲਾ ਫ਼ੈਸਲਾ ਨਹੀਂ ਲਿਆ ਜਾਂਦਾ, ਇਹ ਸੰਘਰਸ਼ ਲਗਾਤਾਰ ਜਾਰੀ ਰਹੇਗਾ।
Ad Position 22
No active advertisement
ਪਿਛਲੀ ਖ਼ਬਰ ਜ਼ਰੂਰੀ ਮੁਰੰਮਤ ਕਾਰਨ ਝੋਕ ਟਹਿਲ ਸਿੰਘ ਵਾਲਾ ਰੇਲਵੇ ਫਾਟਕ 22 ਤੋਂ 24 ਜੁਲਾਈ ਤੱਕ ਬੰਦ ਰਹੇਗਾ ਅਗਲੀ ਖ਼ਬਰ ਰਾਣਾ ਪਿੰਡ ਮੇਰਾ ਪਰਿਵਾਰ, ਤੁਹਾਡੀ ਸੇਵਾ ਲਈ ਹਰ ਸਮੇਂ ਹਾਜ਼ਰ ਹਾਂ-ਕਰਨ ਗਿਲਹੋਤਰਾ ਸ੍ਰੀ ਬਾਬਾ ਖ਼ੈਜੀ ਵਾਲਾ ਪੀਰ ਜੀ ਦੇ ਸ...
Ad Position 24